ਰਈਆ (ਸਮਾਜ ਵੀਕਲੀ): ਅੱਜ ਸ਼ਾਮ ਨੂੰ ਜਲੰਧਰ-ਬਟਾਲਾ ਰੋਡ ’ਤੇ ਬੁੱਟਰ ਸਿਵੀਆ ਨਜ਼ਦੀਕ ਸਕੂਟਰੀ ਅਤੇ ਕਾਰ ਦੀ ਟੱਕਰ ਵਿੱਚ ਸਕੂਟਰੀ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਹਾਦਸੇ ਉਪਰੰਤ ਕਾਰ ਚਾਲਕ ਭੱਜਣ ਵਿੱਚ ਸਫ਼ਲ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮੀ ਕਰੀਬ 6 ਵਜੇ ਜਲੰਧਰ-ਬਟਾਲਾ ਰੋਡ ਉੱਤੇ ਬੁੱਟਰ ਸਿਵੀਆਂ ਨਜ਼ਦੀਕ ਸਕੂਟਰੀ ਨੰਬਰ ਪੀ ਬੀ-18 ਜੇ 1379 ਉੱਤੇ ਸਵਾਰ ਪਤੀ-ਪਤਨੀ ਜੋ ਕਿ ਮਹਿਤਾ ਤੋ ਬੁੱਟਰ ਸਿਵੀਆਂ ਪੁੱਜੇ ਤਾਂ ਸਾਹਮਣਿਓਂ ਬਾਬਾ ਬਕਾਲਾ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਆਈ-20 ਕਾਰ ਨੰਬਰ ਪੀਬੀ06 ਏਈ 0933 ਵਿੱਚ ਵੱਜਣ ਕਾਰਨ ਦੋਵੇਂ ਸਕੂਟਰੀ ਸਵਾਰ ਪਤੀ ਪਤਨੀ ਦੀ ਮੌਤ ਹੋ ਗਈ। ਜਿਨ੍ਹਾਂ ਦੀ ਸ਼ਨਾਖ਼ਤ ਸੰਤੋਖ ਸਿੰਘ 59 ਸਾਲ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਨੰਗਲੀ ਅਤੇ ਉਸ ਦੀ ਪਤਨੀ ਸੁਰਜੀਤ ਕੌਰ ਵਜੋਂ ਹੋਈ ਹੈ। ਕਾਰ ਚਾਲਕ ਸ਼ਰਾਬੀ ਹਾਲਤ ਵਿੱਚ ਸੀ ਅਤੇ ਕਾਰ ਵਿਚੋਂ ਉਸ ਦਾ ਪੁਲੀਸ ਕਰਮਚਾਰੀ ਦਾ ਸ਼ਨਾਖ਼ਤੀ ਕਾਰਡ ਮਿਲਣ ਉਪਰੰਤ ਲੋਕਾਂ ਨੇ ਦੋਵੇਂ ਲਾਸ਼ਾਂ ਸੜਕ ਵਿਚਕਾਰ ਰੱਖ ਕੇ ਜਾਮ ਲਾ ਦਿੱਤਾ। ਉਨ੍ਹਾਂ ਮੰਗ ਕੀਤੀ ਜਿੰਨਾਂ ਚਿਰ ਪੁਲੀਸ ਕਰਮਚਾਰੀ ਉੱਤੇ ਕੇਸ ਦਰਜ ਨਹੀਂ ਹੁੰਦਾ ਉਨਾਂ ਚਿਰ ਜਾਮ ਜਾਰੀ ਰੱਖਿਆ ਜਾਵੇਗਾ। ਪੁਲੀਸ ਦੇ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਉਣ ਤੋ ਬਾਅਦ ਕਰੀਬ ਦੋ ਘੰਟੇ ਬਾਅਦ ਜਾਮ ਖੋਲ੍ਹਿਆ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly