(ਸਮਾਜ ਵੀਕਲੀ)
ਆਪਣੇ ਲਈ ਮਹਿਲ ਮੁਨਾਰੇ ਛੱਤ ਲਏ
ਕੱਲੇ ਕੱਲੇ ਪੁੱਤ ਕੋਲ ਨੇ ਅੱਜ ਕੋਠੀਆਂ ਕਾਰਾਂ
ਬੁੱਢੇ ਮਾਂ-ਬਾਪ ਨੂੰ ਸਿਰ ਲਕਾਉਣ ਲਈ
ਬੱਸ ਇੱਕ ਦਿੱਤਾ ਪੁੱਤਰਾ ਕੱਚਾ ਢਾਰਾ
ਵੱਡੇ ਦਿਲ ਵਾਲੀ ਮਮਤਾ ਦੀ ਮੂਰਤ ਲਈ
ਦਿਲ ਵਿੱਚ ਪੁੱਤਰਾ ਦੇ ਹੈਨੀ ਭੋਰਾ ਥਾਂ
ਚਾਰ ਪੁੱਤਾ ਦਾ ਢਿੱਡ ਭਰਨ ਵਾਲੀ
ਕਿਉ ਅੱਜ ਖੁੱਦ ਭੁੱਖੀ ਸੌਦੀ ਮਾਂ
ਕਿਉ ਅੱਜ ਖੁੱਦ ਭੁੱਖੀ ਸੌਦੀ ਮਾਂ,,,
ਨਿੱਕੇ ਹੁੰਦਿਆ ਪੁੱਤ ਦੇ ਕਿੱਧਰੇ ਸੱਟ ਜੇ ਲੱਗਣੀ
ਪੀੜ ਬੜੀ ਮਾਂ ਦੇ ਦਿਲ ਵਿੱਚ ਹੁੰਦੀ ਸੀ
ਰੁੱਸੇ ਹੋਏ ਪੁੱਤ ਨੂੰ ਮਨਾਉਣ ਲਈ
ਆਪਣੇ ਹੱਥੀ ਚੂਰੀ ਕੁੱਟ ਆਪ ਖਵਾਉਂਦੀ ਸੀ
ਜੇ ਕਿੱਧਰੇ ਝਿੜਕੇ ਬਾਪੂ
ਆ ਮੂਹਰੇ ਖੜਦੀ ਸੀ ਹਰ ਥਾਂ
ਚਾਰ ਪੁੱਤਾ ਦਾ ਢਿੱਡ ਭਰਨ ਵਾਲੀ
ਕਿਉ ਅੱਜ ਖੁੱਦ ਭੁੱਖੀ ਸੌਦੀ ਮਾਂ
ਕਿਉ ਅੱਜ ਖੁੱਦ ਭੁੱਖੀ ਸੌਦੀ ਮਾਂ,,,
ਇਹ ਕਲਯੁੱਗ ਨੇ ਕੈਸਾ ਤਾਣਾ ਤਣਿਆ ਏ
ਬੰਦਾ ਆਪਣਿਆ ਤੋ ਠੋਕਰ ਖਾ ਮੁੜਿਆ ਏ
ਕੁੱਤੇ ਬਿੱਲੀਆ ਬੈਠੇ ਲੈਣ ਨਜ਼ਾਰੇ ਪਲਘਾਂ ਤੇ
ਮਾਂ-ਲਈ ਇੱਕ ਢੰਗ ਦਾ ਮੰਜਾ ਵੀ ਨਾ ਜੁੜਿਆ ਏ
ਐਨੀ ਨੀਵੀਂ ਸੋਚ ਕਿਉ ਹੋ ਗਈ ਲੋਕੋ
ਜਿਸ ਲਈ ਦਿਲ ਵਿੱਚ ਉੱਚੀ ਹੋਣੀ ਚਾਹੀਦੀ ਸੀ ਥਾਂ।
ਚਾਰ ਪੁੱਤਾ ਦਾ ਢਿੱਡ ਭਰਨ ਵਾਲੀ
ਕਿਉ ਅੱਜ ਖੁੱਦ ਭੁੱਖੀ ਸੌਦੀ ਮਾਂ
ਕਿਉ ਅੱਜ ਖੁੱਦ ਭੁੱਖੀ ਸੌਦੀ ਮਾਂ,,,
ਬਲਤੇਜ ਸਿੰਘ ਸੰਧੂ (ਸੰਧੂ ਬੁਰਜ ਵਾਲਾ)
ਬੁਰਜ ਲੱਧਾ (ਬਠਿੰਡਾ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly