ਔਟਵਾ, ਕਨੇਡਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਔਟਵਾ ਸ਼ਹਿਰ ਕਨੇਡਾ ਦੀ ਰਾਜਧਾਨੀ ਹੈ। ਕਨੇਡਾ ਸਰਕਾਰ ਦੇ ਬਹੁਤੇ ਦਫ਼ਤਰ ਇਸੇ ਸ਼ਹਿਰ ਵਿੱਚ ਸਥਿਤ ਹਨ। ਉੱਚ ਸਰਕਾਰੀ ਅਹੁਦਿਆਂ ਤੇ ਤਾਇਨਾਤ ਜਾਂ ਫਿਰ ਸੇਵਾ ਮੁਕਤ ਹੋਣ ਬਾਅਦ ਬਹੁਤੇ ਕਨੇਡੀਅਨ ਇੱਥੇ ਹੀ ਵਸ ਜਾਂਦੇ ਹਨ। ਨੌਕਰੀ ਦੌਰਾਨ ਹੀ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਉੱਚੇ ਉੱਚੇ ਮੁਕਾਮਾਂ ਤੇ ਪਹੁੰਚਾ ਦਿੰਦੇ ਹਨ। ਔਟਵਾ ਵਿੱਚ ਵੱਸਦੇ ਅਜਿਹੇ ਪੰਜਾਬੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ।
ਸਾਰੀਆਂ ਸੰਸਾਰਿਕ ਜਿੰਮੇਵਾਰੀਆਂ ਤੋਂ ਮੁਕਤ ਹੋਣ ਬਾਅਦ ਬਹੁਤੇ ਪੰਜਾਬੀ ਕਨੇਡੀਅਨ ਮੁੜ ਆਪਣੇ ਵਿਰਸੇ, ਸੱਭਿਆਚਾਰ, ਸਾਹਿਤ ਅਤੇ ਭਾਸ਼ਾ ਦੀ ਸਾਂਭ ਸੰਭਾਲ, ਅਤੇ ਇਸ ਦੇ ਵਿਕਾਸ ਅਤੇ ਪਸਾਰ ਵੱਲ ਰੁਚਿਤ ਹੋ ਜਾਂਦੇ ਹਨ।
ਇਹਨਾਂ ਸਰਗਰਮ ਪੰਜਾਬੀਆਂ ਵਿੱਚੋਂ ਕੁੱਝ ‘ਪੰਜਾਬੀ ਹੈਰੀਟੇਜ ਫਾਉਂਡੇਸ਼ਨ ਆਫ ਕੈਨੇਡਾ’ ਨਾਲ ਜੁੜੇ ਹੋਏ ਹਨ ਅਤੇ ਕੁਝ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਨਾਲ।
ਬਹੁਤੇ ਦੋਵਾਂ ਨਾਲ।
9 ਅਗਸਤ ਵਾਲਾ ਸਮਾਗਮ ਇਹਨਾਂ ਦੋਹਾਂ ਸੰਸਥਾਵਾਂ ਦੇ ਉਦਮ ਨਾਲ ਹੋ ਰਿਹਾ ਸੀ। ਇਸ ਲਈ ਇਸ ਸਮਾਗਮ ਵਿੱਚ, ਪੰਜਾਬੀ ਵਿਰਸੇ ਅਤੇ ਭਾਸ਼ਾ ਦੇ ਵਿਕਾਸ ਲਈ ਯਤਨਸ਼ੀਲ, ਸੈਂਕੜੇ ਸਖਸ਼ੀਅਤਾਂ ਸ਼ਾਮਿਲ ਹੋਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly