ਨਿਰੰਕਾਰ ਨਾਲ ਜੁੜ ਕੇ ਇਨਸਾਨ ਹੁੰਦਾ ਹੈ ਖੁਸ਼ਹਾਲ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਫੋਟੋ ਅਜਮੇਰ ਦੀਵਾਨਾ
ਸੁਰਜੀਤ ਸੂਫੀ, ਅਮਨ ਦਸੂਹਾ ਨੇ ਆਪਣੇ ਸਾਥੀਆਂ ਸਮੇਤ ਲਿਆ ਸਤਿਗੁਰੂ ਮਾਤਾ ਜੀ ਤੇ ਸੰਗਤ ਦਾ ਅਸ਼ੀਰਵਾਦ
ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ, (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਨਿਰੰਕਾਰ ਨਾਲ ਜੁੜ ਕੇ ਇਨਸਾਨ ਖੁਸ਼ਹਾਲ ਹੋ ਜਾਂਦਾ ਹੈ, ਕਿਉਂਕਿ ਖੁਸ਼ਹਾਲੀ ਦਾ ਸ਼੍ਰੋਤ ਇਹ ਨਿਰੰਕਾਰ ਪ੍ਰਭੂ ਹੈ। ਉੱਕਤ ਵਿਚਾਰ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਪਿਛਲੇ ਦਿਨੀਂ ਹੋਏ 77ਵੇਂ ਨਿਰੰਕਾਰੀ ਸੰਤ ਸਮਾਗਮ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਇਨਸਾਨ ਭਰਮਾਂ ਦੇ ਵਿਚ ਪੈ ਜਾਂਦਾ ਹੈ ਤਾਂ ਦੁੱਖੀ ਰਹਿੰਦਾ ਹੈ ਅਤੇ ਪਰੇਸ਼ਾਨ ਰਹਿੰਦਾ ਹੈ, ਜਦੋਂ ਇਨਸਾਨ ਇਸ ਨਿਰੰਕਾਰ ਪ੍ਰਭੂ ਦੀ ਜਾਣਕਾਰੀ ਹਾਸਿਲ ਕਰਕੇ ਇਸ ਨਾਲ ਜੁੜ ਜਾਂਦਾ ਹੈ  ਨਾਲ ਹੀ ਭਰਮਾ ਤੋਂ ਇਨਸਾਨ ਨੂੰ ਮੁਕਤੀ ਮਿਲਦੀ ਹੈ ਨਾਲ ਹੀ ਇਨਸਾਨ ਸੁਖੀ ਜੀਵਨ ਬਤੀਤ ਕਰਦਾ ਹੈ। ਇਸ ਦੌਰਾਨ ਸੁਰਜੀਤ ਸੂਫੀ ਟੇਰਕੀਆਣਾ, ਅਮਨ ਦਸੂਹਾ, ਬਬਲੂ ਜੀ ਤੇ ਸ਼ਸ਼ੀ ਜੀ  ਕੋਟਲੀ , ਜੀਵਨ ਜੋਤੀ ਤੇ ਸੁਰਿੰਦਰ ਸਿੰਘ ਮੁਕੇਰੀਆਂ  ਨੇ ਇਕ ਕਵਾਲੀ ਪੇਸ਼ ਕਰਕੇ ਸਤਿਗਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੇ ਸਾਰੀ ਸੰਗਤ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਾਰੇ ਦੇਸ਼ ਵਾਸੀ 26 ਨਵੰਬਰ ਦੇ ਸੰਵਿਧਾਨ ਦਿਵਸ ਨੂੰ ਕੌਮੀ ਤਿਉਹਾਰ ਵਜੋਂ ਮਨਾਉਣ: ਡਾ: ਰਮਨ ਘਈ
Next articleSAMAJ WEEKLY = 27/11/2024