ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਮਾਨਵ ਸੇਵਾ ਉੱਤਮ ਸੇਵਾ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਅੱਜ ਸੁਖਦੇਵ ਸਿੰਘ ਗਰੇਵਾਲ ਯੂ ਐਸ ਏ (ਦੋਲੋਂ ਵਾਲੇ) ਵਲੋਂ ਆਪਣੀ ਮਾਤਾ ਸਵ.ਸਰਦਾਰਨੀ ਦਲੀਪ ਕੌਰ ਗਰੇਵਾਲ ਦੀ ਯਾਦ ਵਿੱਚ ਆਪਣੀ ਨੇਕ ਕਮਾਈ ਵਿੱਚੋਂ ਮਾਨਵ ਸੇਵਾ ਉੱਤਮ ਸੇਵਾ ਸੁਸਾਇਟੀ ਆਂਡਲੂ ਨੂੰ ਦੋ ਲੱਖ ਦੀ ਰਾਸ਼ੀ ਭੇਂਟ ਕੀਤੀ ਗਈ । ਇਸ ਮੌਕੇ ਸੁਖਦੇਵ ਸਿੰਘ ਗਰੇਵਾਲ ਯੂ ਐਸ ਏ, ਸੁਖਦੇਵ ਸਿੰਘ ,ਅਮਰਪਾਲ ਸਿੰਘ ,ਸੁਰਿੰਦਰ ਕੁਮਾਰ ਵਰਮਾ, ਜਸਪਾਲ ਸਿੰਘ ਗੱਗੀ ਵਰਿੰਦਰ ਸਿੰਘ , ਰਾਜਾ ਬਰਾੜ ਸਰਪੰਚ , ਜਰਨੈਲ ਸਿੰਘ ਗਰੇਵਾਲ , ਜੁਗਰਾਜ ਸਿੰਘ ਤੂਰ, ਲਛਮਣ ਸਿੰਘ ਮੈਂਬਰ, ਦਲੀਪ ਸਿੰਘ ਗਰੇਵਾਲ,ਅਮਰਜੀਤ ਸਿੰਘ ,ਸ਼ਿੰਦੂ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸੁਸਾਇਟੀ ਦੇ ਮੁੱਖ ਸੰਚਾਲਕ ਸਰਦਾਰ ਸੁਖਦੇਵ ਸਿੰਘ ਅਤੇ ਅਮਰਪਾਲ ਸਿੰਘ ਵਲੋਂ ਸੁਖਦੇਵ ਸਿੰਘ ਗਰੇਵਾਲ ਯੂ ਐਸ ਏ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly