ਪੱਛਮੀ ਬੰਗਾਲ ’ਚ ਹੋ ਰਿਹੈ ਮਨੁੱਖੀ ਹੱਕਾਂ ਦਾ ਘਾਣ: ਰਾਜਪਾਲ

ਕੋਲਕਾਤਾ  (ਸਮਾਜ ਵੀਕਲੀ): ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਤ੍ਰਿਣਮੂਲ ਕਾਂਗਰਸ ਸਰਕਾਰ ’ਤੇ ਨਵਾਂ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਸੂਬੇ ਨੇ ਮਨੁੱਖੀ ਹੱਕਾਂ ਦੇ ਘਾਣ ਦੀ ਮਿਸਾਲ ਕਾਇਮ ਕਰ ਦਿੱਤੀ ਹੈ। ਮਨੁੱਖੀ ਹੱਕਾਂ ਬਾਰੇ ਦਿਵਸ ’ਤੇ ਵੀਡੀਓ ਰਾਹੀਂ ਦਿੱਤੇ ਸੁਨੇਹੇ ’ਚ ਰਾਜਪਾਲ ਨੇ ਕਿਹਾ ਕਿ ਜਮਹੂਰੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਲੋਕਾਂ ਦੇ ਹੱਕਾਂ ਦੀ ਬਹਾਲੀ ਜ਼ਰੂਰੀ ਹੈ। ਟਵਿੱਟਰ ’ਤੇ ਪੋਸਟ ਕੀਤੇ ਗੲੇ ਸੁਨੇਹੇ ’ਚ ਉਨ੍ਹਾਂ ਕਿਹਾ,‘‘ਪੱਛਮੀ ਬੰਗਾਲ ਨੇ ਮਨੁੱਖੀ ਹੱਕਾਂ ਦੀ ਉਲੰਘਣਾ ਦੀ ਮਿਸਾਲ ਕਾਇਮ ਕਰ ਦਿੱਤੀ ਹੈ। ਲੋਕਾਂ ’ਚ ਡਰ ਦਾ ਇੰਨਾ ਮਾਹੌਲ ਹੈ ਕਿ ਉਹ ਇਸ ਬਾਰੇ ਖੁੱਲ੍ਹ ਕੇ ਚਰਚਾ ਵੀ ਨਹੀਂ ਕਰ ਸਕਦੇ।’’

ਇਕ ਹੋਰ ਟਵੀਟ ’ਚ ਉਨ੍ਹਾਂ ਕਿਹਾ ਕਿ ਸਿਰਫ਼ ਸ਼ਾਸਕ ਦਾ ਹੁਕਮ ਚਲਦਾ ਹੈ ਨਾ ਕਿ ਕਾਨੂੰਨ ਦਾ। ਰਾਜਪਾਲ ਨੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੰਵਿਧਾਨ ਤਹਿਤ ਮਿਲੇ ਅਧਿਕਾਰਾਂ ਮੁਤਾਬਕ ਕੰਮ ਕਰਨ। ਉਧਰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵਿੱਟਰ ’ਤੇ ਇਸ ਦਿਹਾੜੇ ਮੌਕੇ ਪੋਸਟ ਕੀਤੇ ਸੁਨੇਹੇ ’ਚ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਜਿਹੀਆਂ ਤਾਕਤਾਂ ਨੂੰ ਮਾਤ ਦੇਣ ਜਿਹੜੀਆਂ ਉਨ੍ਹਾਂ ਦੇ ਬੁਨਿਆਦੀ ਹੱਕਾਂ ਦਾ ਘਾਣ ਕਰਦੀਆਂ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਆਲਮੀ ਪੱਧਰ ’ਤੇ ਵੀ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਉਣ ’ਚ ਕਾਮਯਾਬ ਰਿਹਾ: ਕੋਵਿੰਦ
Next articleਵਿਸ਼ੇਸ਼ ਜਾਂਚ ਟੀਮ ਵੱਲੋਂ ਡਾ. ਨੈਨ ਕੋਲੋਂ ਪੁੱਛ-ਪੜਤਾਲ