(ਸਮਾਜ ਵੀਕਲੀ)
ਮਨੁੱਖ ਭਾਲ਼ਦਾ ਹੈ ਸ਼ਾਂਤੀ ਤੇ ਖੁਸ਼ੀ
ਆਸਮਾਨੋੰ ਪਾਰ
ਡੂੰਘੇ ਸਮੁੰਦਰਾਂ ਵਿੱਚ
ਅਣਹੋਂਦ ‘ਚੋਂ
ਅਪ੍ਰਤੱਖਤਾ ਵਿੱਚੋਂ
ਸਫ਼ਲਤਾਵਾਂ ‘ਚੋਂ
ਜਿੱਤ ‘ਚੋਂ ,
ਮਨੁੱਖ ਭਾਲ਼ਦਾ ਹੈ ਸ਼ਾਂਤੀ ਤੇ ਖੁਸ਼ੀ
ਖੁਸ਼ੀਆਂ ਇਕੱਠੀਆਂ ਕਰਕੇ
ਧਨ ਇਕੱਠਾ ਕਰਕੇ
ਪ੍ਰਸਿੱਧੀ ‘ਚੋਂ
ਅਮੀਰੀ ਵਿੱਚੋਂ
ਵਡਿਆਈ ਵਿੱਚੋਂ
ਪਤਾ ਨਹੀਂ
ਹੋਰ ਕਿੱਥੋਂ – ਕਿੱਥੋਂ
ਮਨੁੱਖ ਭਾਲ਼ਦਾ ਹੈ ਸ਼ਾਂਤੀ ਤੇ ਖੁਸ਼ੀ ,
ਪਰ ਕੀ ਉਸਨੂੰ
ਸਦੀਵੀ ਸ਼ਾਂਤੀ ਤੇ ਖੁਸ਼ੀ
ਸੱਚਮੁੱਚ ਮਿਲ਼ਦੀ ਵੀ ਹੈ ?
ਨਹੀਂ
ਨਹੀਂ
ਨਹੀਂ ,
ਕਿਉਂਕਿ
ਸ਼ਾਂਤੀ ਤੇ ਖੁਸ਼ੀ ਤਾਂ
ਸ਼ਾਂਤੀ ਤੇ ਖੁਸ਼ੀ ਦੂਸਰਿਆਂ
ਨੂੰ ਵੰਡਣ ‘ਤੇ ਹੀ ਮਿਲਦੀ ਹੈ ,
ਕੁਝ ਪ੍ਰਾਪਤੀ ਕਰਕੇ
ਸੰਗ੍ਰਹਿ ਕਰਕੇ ਜਾਂ
ਬਾਹਰੀ ਦਿੱਖ ਤੋਂ
ਸ਼ਾਇਦ
ਸ਼ਾਂਤੀ ਤੇ ਖੁਸ਼ੀ ਕਦੇ ਨਹੀਂ ਮਿਲ਼ਦੀ।
ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly