“ਕਲਮ ਦੀ ਹਾਅ”

ਹਰਭਿੰਦਰ ਸਿੰਘ "ਮੁੱਲਾਂਪੁਰ"

(ਸਮਾਜ ਵੀਕਲੀ)

ਬੇਚੈਨੀ ਦੇ ਆਲਮ ਵਿਚ ਉਹ ਅੱਧੀ ਰਾਤ ਨੂੰ ਉੱਠਦਿਆਂ ਡਾਇਰੀ ਵਿਚ ਕੁਝ ਲਿਖਣ ਲੱਗਾ । ਪਤਨੀ ਨੇ ਅੱਭੜਵਾਹੇ ਕਾਗਜ਼ ਤੇ ਲਿਖੇ ਹਰਫਾਂ ਨੂੰ ਪੜ੍ਹਦਿਆਂ ਹਰਖ ਨਾਲ ਪੁੱਛਿਆ, ” ਇਹ ਕੀ ਲਿਖੀ ਜਾਂਦੇ ਹੋ?” ,”ਕੁਝ ਨਹੀਂ, ਬਸ!ਨਿਪੁੰਸਕ ਸਿਸਟਮ ਰਾਹੀਂ ਆਮ ਲੋਕਾਂ ਉੱਪਰ ਹੋ ਰਹੇ ਸਰੀਰਕ, ਮਾਨਸਿਕ, ਧਾਰਮਿਕ ,ਆਰਿਥਕ ਤੇ ਸਿਆਸੀ ਅੱਤਿਆਚਾਰਾਂ ਨੂੰ ਆਪਣੀ ਕਲਮ ਰਾਹੀਂ ਸ਼ਬਦਾਂ ਵਿੱਚ ਚਿੱਤਰਣ ਲੱਗਾ ਹਾਂ”।

ਲੇਖਕ ਪਤੀ ਦੇ ਅਲਫਾਜ ਸੁਣਦਿਆਂ ਹੀ ਉਹ ਅੱਗ ਬਬੂਲਾ ਹੁੰਦਿਆਂ ਤਿੱਖੀ ਅਵਾਜ਼ ਵਿੱਚ ਬੋਲੀ, “ਤੁਸੀਂ ਰਹਿਣ ਦਿਓ ਅਜਿਹੀਆਂ ਲੇਖਣੀਆਂ ਨੂੰ, ਆਪਣੇ ਪਰਿਵਾਰ ਤੇ ਬੱਚਿਆਂ ਦੀ ਪਰਵਾਹ ਕਰੋ, ਜਾਣਦੇ ਹੋ ਜਮਹੂਰੀਅਤ ਦੇ ਮਖੌਟੇ ਵਿਚ ਪਨਪਦੇ ਇਸ ਤਾਨਾਸ਼ਾਹੀ ਸਿਸਟਮ ਦੇ ਹੱਥ ਕਿੰਨੇ ਲੰਮੇ ਨੇ”। ਗੱਲ ਅੱਗੇ ਤੋਰਦਿਆਂ ਉਹ ਬੇਰੋਕ ਬੋਲ ਰਹੀ ਸੀ,”ਸਾਰਾ ਪਰਿਵਾਰ ਰੁਲ -ਖੁਲ ਜਾਣਾ ਤੁਹਾਡੀ ਕਲਮ ਦੀ ਹਾਅ ਭਰੀ ਅਵਾਜ਼ ਨਾਲ, ਕਿਸੇ ਨੇ ਤੁਹਾਡੀ ਬਾਂਹ ਨਹੀਂ ਫੜਨੀ ਤੇ ਨਾ ਕੋਈ ਲੋਕ ਲਹਿਰ ਉਸਰਨੀ ਐ ਨਿਜਾਮ ਨੂੰ ਸੁਧਾਰਨ ਦੀ, ਦੂਰ-ਦੁਰਾਡੀਆਂ ਜੇਲ੍ਹਾਂ ਵਿਚ ਗਲ- ਸੜ ਜਾਓਗੇ” ।

“ਅਰਾਮ ਨਾਲ ਨੌਕਰੀ ਕਰੋ, ਤੁਹਾਨੂੰ ਸਿਸਟਮ ਦੀ ਪ੍ਰਵਾਹ ਕਰਨ ਦੀ ਕੋਈ ਲੋੜ ਨਹੀਂ”।

ਪਤਨੀ ਨੇ ਮੱਲੋ ਮੱਲੀ ਡਾਇਰੀ ਬੰਦ ਕੀਤੀ ਤਾਂ ਉਹ ਟਿਕੀ ਰਾਤ ਨੂੰ ਕੋਠੇ ਦੀ ਛੱਤ ‘ਉੱਤੇ ਆਪਣੇ ਪਰਿਵਾਰ ,ਸਮਾਜ ਤੇ ਗੰਧਲੇ ਸਿਸਟਮ ਬਾਰੇ ਸੋਚੀਂ ਪਿਆ ਚੱਕਰ ਕੱਟਣ ਲੱਗਾ।

ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ
9/97,ਗੁਰਸੁਖ ਨਿਵਾਸ,
ਪੁਰਾਣੀ ਮੰਡੀ, ਮੁੱਲਾਂਪੁਰ-141101
ਜਿਲ੍ਹਾ ਲੁਧਿਆਣਾ
ਸੰਪਰਕ:94646-01001

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -243
Next articleਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਨੂੰ ਕੈਨੇਡਾ ‘ਚ 700 ਵਿਦਿਆਰਥੀਆਂ ਨੂੰ ਡਿਪੋਰਟ ਨਾ ਕਰਨ ਦੀ ਕੀਤੀ ਅਪੀਲ