HOME ਘਰੇਲੂ ਗੈਸ ਸਿਲੰਡਰਾਂ ਦੀ ਕਿੱਲਤ ਨੇ ਜਨਤਾ ਦਾ ਕੱਢਿਆ ਕਚੂਮਰ; ਰੇੜੀਆਂ ‘ਤੇ...

ਘਰੇਲੂ ਗੈਸ ਸਿਲੰਡਰਾਂ ਦੀ ਕਿੱਲਤ ਨੇ ਜਨਤਾ ਦਾ ਕੱਢਿਆ ਕਚੂਮਰ; ਰੇੜੀਆਂ ‘ਤੇ ਸ਼ਰੇਆਮ ਹੋ ਰਹੀ ਦੁਰਵਰਤੋਂ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ

4
ਨਵਾਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੂਰੇ ਦੇਸ਼ ਵਿੱਚ ਇਸ ਵੇਲੇ ਘਰੇਲੂ ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਆਮ ਲੋਕਾਂ ਦੀ ਰਸੋਈ ਦਾ ਬਜਟ ਅਤੇ ਪ੍ਰਬੰਧ ਪੂਰੀ ਤਰ੍ਹਾਂ ਹਿੱਲ ਗਿਆ ਹੈ। ਇੱਕ ਪਾਸੇ ਜਿੱਥੇ ਆਮ ਨਾਗਰਿਕਾਂ ਨੂੰ ਮਹੀਨਿਆਂ ਤੱਕ ਘਰੇਲੂ ਸਿਲੰਡਰ ਨਸੀਬ ਨਹੀਂ ਹੋ ਰਹੇ, ਉੱਥੇ ਹੀ ਦੂਜੇ ਪਾਸੇ ਬਾਜ਼ਾਰਾਂ ਵਿੱਚ ਰੇੜੀਆਂ ਅਤੇ ਵਪਾਰਕ ਅਦਾਰਿਆਂ ਕੋਲ ਘਰੇਲੂ ਵਰਤੋਂ ਵਾਲੇ ਸਿਲੰਡਰ ਵੱਡੀ ਮਾਤਰਾ ਵਿੱਚ ਸ਼ਰੇਆਮ ਦਿਖਾਈ ਦੇ ਰਹੇ ਹਨ। ਸਮਾਜ ਸੇਵਕ ਅਤੇ ਭਾਰਤੀਯ ਜਨਤਾ ਪਾਰਟੀ ਦੇ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਜਸਵੰਤ ਸਿੰਘ ਖਰਲ ਪਿੰਡ ਕੰਗਣਾ ਬੇਟ ਨੇ ਇਸ ਗੰਭੀਰ ਮੁੱਦੇ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਸਰਕਾਰ ਅਤੇ ਸਬੰਧਿਤ ਵਿਭਾਗਾਂ ਦੀ ਨਾਕਾਮੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਲੰਡਰਾਂ ਦੀ ਸੱਚਮੁੱਚ ਘਾਟ ਹੈ, ਤਾਂ ਇਹ ਗੈਰ-ਕਾਨੂੰਨੀ ਤਰੀਕੇ ਨਾਲ ਵਪਾਰਕ ਕੰਮਾਂ ਲਈ ਕਿਵੇਂ ਮੁਹੱਈਆ ਹੋ ਰਹੇ ਹਨ? ਜਨਤਾ ਬੁਕਿੰਗ ਕਰਵਾ ਕੇ ਲੰਬਾ ਸਮਾਂ ਇੰਤਜ਼ਾਰ ਕਰ ਰਹੀ ਹੈ, ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ।ਬਲਾਚੌਰ ਵਿੱਚ ਘਰੇਲੂ ਸਿਲੰਡਰਾਂ ਦੀ ਵਪਾਰਕ ਰੇੜੀਆਂ ‘ਤੇ ਵਰਤੋਂ ਵੱਡੇ ਪੱਧਰ ‘ਤੇ ਹੋ ਰਹੀ ਕਾਲਾਬਾਜ਼ਾਰੀ ਵੱਲ ਇਸ਼ਾਰਾ ਕਰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਹੋ ਰਹੀ ਇਸ ਸ਼ਰੇਆਮ ਉਲੰਘਣਾ ‘ਤੇ ਫੂਡ ਸਪਲਾਈ ਵਿਭਾਗ ਪੂਰੀ ਤਰ੍ਹਾਂ ਮੌਨ ਹੈ। ਅਜੇ ਤੱਕ ਨਾਜਾਇਜ਼ ਵਰਤੋਂ ਨੂੰ ਰੋਕਣ ਲਈ ਕੋਈ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।ਜਸਵੰਤ ਸਿੰਘ ਨੇ ਪ੍ਰਸ਼ਾਸਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਸਿਲੰਡਰਾਂ ਦੀ ਸਪਲਾਈ ਸੁਚਾਰੂ ਨਾ ਕੀਤੀ ਗਈ ਅਤੇ ਗੈਰ-ਕਾਨੂੰਨੀ ਵਰਤੋਂ ਨੂੰ ਨਾ ਨੱਥ ਪਾਈ ਗਈ, ਤਾਂ ਆਉਣ ਵਾਲੇ ਸਮੇਂ ਵਿੱਚ ਆਮ ਲੋਕ ਸੜਕਾਂ ‘ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਥੇ ਹੀ ਜ਼ਿਕਰਯੋਗ ਹੈ ਕਿ ਸਟਰਿੰਗ ਆਪਰੇਸ਼ਨ ਕਰਨ ਉਪਰੰਤ ਪਤਾ ਲੱਗਿਆ ਕਿ ਬਲੈਕ ਵਿੱਚ ਸਿਲੰਡਰ ਪ੍ਰਵਾਸੀ ਲੋਕ ਜੋ ਕਿ ਰੇਹੜੀਆਂ ਲਗਾ ਕੇ ਬਲਾਚੌਰ ਵਿੱਚ ਖੜੇ ਹਨ ਉਹਨਾਂ ਕੋਲੋਂ ਹੀ ਬਲੈਕ ਵਿੱਚ ਸਿਲੰਡਰ 2000/- ਰੁਪਏ ਦਾ ਮਿਲ ਰਿਹਾ ਹੈ। ਜਦੋਂ ਕਿ ਆਮ ਜਨਤਾ ਨੂੰ ਸਿਲੰਡਰ ਮਿਲਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਈ ਤਾਂ ਹੈ ਜੋ ਕਿ ਇਹਨਾਂ ਰੇਹੜੀਆਂ ਵਾਲਿਆਂ ਨੂੰ ਸਿਲੰਡਰ ਸਪਲਾਈ ਕਰ ਰਿਹਾ ਹੈ। ਪ੍ਰਸ਼ਾਸਨ ਨੂੰ ਇਸ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਨ ਸਰਕਾਰ ਦਾ ਮਿਸ਼ਨ ਵਿਕਾਸ”: ਸੰਤੋਸ਼ ਕਟਾਰੀਆ ਨੇ ਪਿੰਡ ਚਾਹਲ ਜੱਟਾਂ ਦੇ ਵਿਕਾਸ ਕਾਰਜਾਂ ਤੋਂ ਚੁੱਕਿਆ ਪਰਦਾ
Next article2019 से 2023 तक, तमिलनाडु में दलितों के खिलाफ अत्याचारों में 67% की बढ़ोतरी देखी गई