(ਸਮਾਜ ਵੀਕਲੀ) ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਵੱਲੋਂ ਡਾ ਗੁਰਦੀਪ ਸਿੰਘ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਗੌਰਵ ਧੀਰ ਖੇਤੀਬਾੜੀ ਅਫਸਰ ਸਮਰਾਲਾ ਜੀ ਦੀ ਅਗਵਾਈ ਹੇਠ ਕਿਸਾਨ ਜਾਗਰੂਕਤਾ ਕੈਂਪ ਪਿੰਡ ਸਰਵਰਪੁਰ ਬਲਾਕ ਸਮਰਾਲਾ ਵਿਖੇ ਲਗਾਇਆ ਗਿਆ| ਇਸ ਕੈਂਪ ਦਾ ਮੁੱਖ ਮੰਤਵ ਕਿਸਾਨ ਵੀਰਾਂ ਨੂੰ ਕਣਕ ਦੇ ਵਿੱਚ ਖਾਦਾਂ ਦੀ ਸੁਚੱਜੀ ਵਰਤੋ ਦੇ ਨਾਲ ਨਾਲ ਪੀਲੀ ਕੁੰਗੀ ਦੀ ਰੋਕਥਾਮ ਬਾਰੇ ਸੁਚੇਤ ਕਰਨਾ ਸੀ| ਇਸ ਮੌਕੇ ਕਿਸਾਨ ਵੀਰਾਂ ਨੂੰ ਸੰਬੋਧਨ ਕਰਦੇ ਹੋਏ ਸੰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ),ਸਮਰਾਲਾ ਨੇ ਕਿਹਾ ਕਿ ਕਿਸਾਨ ਵੀਰ ਕਣਕ ਦੇ ਵਿੱਚ ਬਿਜਾਈ ਤੋਂ 55 ਦਿਨ ਤੋਂ ਬਾਅਦ ਯੂਰੀਆ ਖਾਦ ਦੀ ਵਰਤੋਂ ਨਾ ਕਰਨ ਉਹਨਾਂ ਕਿਹਾ ਕਿ ਜੇਕਰ ਅਸੀਂ 55 ਦਿਨ ਤੋਂ ਬਾਅਦ ਕਣਕ ਦੇ ਵਿੱਚ ਯੂਰੀਆ ਖਾਦ ਪਾਉਂਦੇ ਹਾਂ ਤਾਂ ਉਸ ਦੇ ਨਾਲ ਕਣਕ ਦਾ ਝਾੜ ਘਟੇਗਾ| ਇਸ ਮੌਕੇ ਉਹਨਾਂ ਨੇ ਕਿਸਾਨ ਵੀਰਾਂ ਨੂੰ ਪੀਲੀ ਕੁੰਗੀ ਦੇ ਲੱਛਣ ਅਤੇ ਉਸਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਿਸ਼ ਉੱਲੀ ਨਾਸ਼ਕ ਜਹਿਰਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ| ਇਸ ਕੈਂਪ ਦੌਰਾਨ ਖੇਤੀ ਖਰਚੇ ਘਟਾਉਣ ਲਈ ਉਹਨਾਂ ਕਿਸਾਨ ਵੀਰਾਂ ਨੂੰ ਕਿਹਾ ਕਿ ਕਣਕ ਦੀ ਬਿਜਾਈ ਮਲਚਿੰਗ ਵਿਧੀ ਜਾਂ ਸਰਫ਼ੇਸ ਸੀਡਰ ਰਾਹੀਂ ਕਰਨ ਵਾਲੇ ਅਗਾਂਹਵਧੂ ਕਿਸਾਨ ਦੇ ਖੇਤਾਂ ਦਾ ਸਰਵੇਖਣ ਕਰਨਾ ਚਾਹੀਦਾ ਹੈ ਤਾਂ ਜੋ ਆਉਂਦੇ ਸੀਜਨ ਹੋਰ ਕਿਸਾਨ ਵੀਰ ਮਲਚਿੰਗ ਜਾਂ ਸਰਫ਼ੇਸ ਸੀਡਰ ਵਿਧੀ ਰਾਹੀਂ ਕਣਕ ਦੀ ਬਿਜਾਈ ਹੇਠ ਰਕਬਾ ਵਧਾਇਆ ਜਾਂ ਸਕੇ ਅਤੇ ਇਸ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚੇਗਾ ਕਿਸਾਨਾਂ ਦੇ ਖੇਤੀ ਖਰਚੇ ਵੀ ਕੱਟਣਗੇ|ਓਹਨਾਂ ਦੱਸਿਆ ਕਿ ਇਸ ਵਿਧੀ ਰਾਹੀਂ ਬੀਜੀ ਗਈ ਕਣਕ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਬਿਲਕੁਲ ਵੀ ਨਹੀਂ ਹੋਇਆ ਅਤੇ ਨਾ ਹੀ ਗੁੱਲੀ ਡੰਡੇ ਦੀ ਸਮੱਸਿਆ ਆਈ ਹੈ| ਉਹਨਾਂ ਕਿਸਾਨ ਵੀਰਾਂ ਨੂੰ ਖੇਤੀ ਖਰਚੇ ਘਟਾਓਣ ਲਈ ਆਪਣਾ ਬੀਜ ਆਪ ਪੈਦਾ ਕਰਨ ਦਾ ਰੁਝਾਨ ਵਧਾਉਣ ਦੀ ਲੋੜ | ਉਹਨਾਂ ਕਿਹਾ ਕਿ ਜਿਹੜੀ ਵੀ ਕਣਕ ਦੀ ਕਿਸਮ ਕਿਸਾਨ ਵੀਰਾਂ ਨੂੰ ਵਧੀਆ ਝਾੜ ਦੇ ਰਹੀ ਹੈ ਉਹ ਕਿਸਮ ਹੇਠ ਰਕਬਾ ਵਧਾਉਣ ਲਈ ਆਪਣਾ ਬੀਜ ਆਪਣੇ ਖੇਤ ਵਿੱਚ ਹੀ ਪੈਦਾ ਕਰਨ|ਅੰਤ ਵਿੱਚ ਓਹਨਾਂ ਹਾਜਿਰ ਕਿਸਾਨ ਵੀਰਾ ਨੰ ਕਿਸਾਨਾਂ ਉਤਪਾਦਨ ਸਮੂਹ ਬਣਾਓਣ ਲਈ ਪ੍ਰੇਰਿਤ ਕੀਤਾ|ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਪਰਗਟ ਸਿੰਘ ਅਤੇ ਚਮਕੌਰ ਸਿੰਘ ਹਾਜਿਰ ਸਨ| ਕਿਸਾਨ ਵੀਰਾ ਵਿੱਚੋਂ ਸਤਵੀਰ ਸਿੰਘ, ਬਲਵਿੰਦਰ ਸਿੰਘ,ਅਮਰ ਸਿੰਘ, ਦਲੀਪ ਸਿੰਘ, ਜਗਤਾਰ ਸਿੰਘ, ਕਸ਼ਮੀਰਾ ਸਿੰਘ,ਗੁਰਦੀਪ ਸਿੰਘ, ਹਰਜਿੰਦਰ ਸਿੰਘ, ਜਸ਼ਨ ਪ੍ਰੀਤ ਸਿੰਘ, ਪ੍ਰਨੀਤ ਸਿੰਘ, ਹਰਜੀਤ ਸਿੰਘ, ਗੁਰਵੀਰ ਸਿੰਘ, ਜਸਵੀਰ ਸਿੰਘ ਸਕੱਤਰ ਸਹਿਕਾਰੀ ਸਭਾ,ਹਰਿੰਦਰ ਸਿੰਘ,ਕੁਲਵਿੰਦਰ ਸਿੰਘ,ਗੁਰਵੀਰ ਸਿੰਘ,ਹਰਬੰਸ ਸਿੰਘ, ਅਜੈ ਸਿੰਘ, ਸੁਖਦੀਪ ਸਿੰਘ, ਕੁਲਵੀਰ ਸਿੰਘ, ਪ੍ਰਿਤਪਾਲ ਸਿੰਘ ਪ੍ਰਧਾਨ ਸਹਿਕਾਰੀ ਸਭਾ ਹਾਜ਼ਿਰ ਸਨ।
https://play.google.com/store/apps/details?id=in.yourhost.samaj