ਕਿੰਨੀਆਂ ਹੀ ਕਿਸਮਾਂ

ਸਿਮਰਨਜੀਤ ਕੌਰ ਸਿਮਰ

(ਸਮਾਜ ਵੀਕਲੀ)

ਇਹ ਕੇਸਾਂ ਚ’ ਪਾਣੀ
ਜਿਸਮਾਂ ਤੇ ਭਸਮਾਂ
ਕਿਧਰੋਂ ਚੱਲੀਆਂ
ਕੈਸੀਆਂ ਰਸਮਾਂ

ਕੋਈ ਕੀਕਣ ਸੁਣਾਵੇ
ਤੇ ਕੀਕਣ ਹੰਢਾਵੇ
ਇਹ ਛੱਲਿਆਂ ਤੋਂ ਆ
ਤਵੀਤਾਂ ਤੇ ਕਸਮਾਂ

ਕੋਈ ਵਾਵਾਂ ਨੂੰ ਟੋਹਦਾ
ਤੇ ਮਿੱਟੀ ਨੂੰ ਖੋਹਵੇ
ਕੋਈ ਮੱਘਦਾ ਏ
ਨੇਰੇ ਚ’ ਬਣ ਬਣ ਰਿਸ਼ਮਾਂ

ਕਿਤੇ ਸੁੱਕਦਾ ਹੀ ਜਾਂਦੈ
ਇਹ ਸਾਗਰ ਵਿਚਾਰਾ
ਵਿਕਿਆ ਏ ਪਾਣੀ
ਜਿਉਂ ਜਮੀਰਾਂ ਤੇ ਜਿਸਮਾਂ

ਲੱਭ ਲੱਭ ਥੱਕ ਗਈ
ਅਕਸ਼ ਨਾ ਲੱਭਿਆ
ਵਿਖਾਵੇ ਚ’ ਮਿਲ ਗਈਆਂ
ਕਿੰਨੀਆਂ ਹੀ ਕਿਸਮਾਂ

ਸਿਮਰਨਜੀਤ ਕੌਰ ਸਿਮਰ

 

Previous articleਸੇਵਾ ਕਿਰਤ
Next articleਰਣਜੀਤ ਸਿੰਘ ਪਵਾਰ ਵੱਲੋਂ ਨਵੇਂ ਜਿਲ੍ਹੇ ਦੇ ਅਹੁਦੇਦਾਰਾਂ ਦਾ ਐਲਾਨ