ਟਮਾਟਰ ਪਿਆਜ਼ ਕਦੋਂ ਤੱਕ ਗਰੀਬ ਤੋਂ ਦੂਰ ਰਹਿਣਗੇ

ਅਮਰਜੀਤ ਚੰਦਰ 

(ਸਮਾਜ ਵੀਕਲੀ)-ਆਟੇ ਦਾਲ ਦੇ ਭਾਅ ਇਸ ਦੇਸ਼ ਵਿੱਚ ਸਿਖਰਾਂ ‘ਤੇ ਪਹੰੁਚੇ ਹੋਏ ਹਨ,ਪੂਰੀ ਦੁਨੀਆਂ ਮਹਿਗਾਈ ਨਾਲ ਹਿੱਲੀ ਪਈ ਹੈ,ਭੁੱਖੇ ਢਿੱਡਾਂ ਵਾਸਤੇ ਇਹ ਭਾਰੀ ਸਮੱਸਿਆਂ ਬਣੀ ਹੋਈ ਹੈ।ਸੌਖਾ ਨਹੀ ਹੈ ਕਿ ਦੁਨੀਆ ਨੂੰ ਕਾਬੂ ਕਰਨ ਦੀ ਲਾਲਸਾ ਵਿੱਚ ਬਜੁਰਗ ਨਵੀ ਪੀੜ੍ਹੀ ਨੂੰ ਦੱਸਣ ਵਿੱਚ ਅਸਫਲ ਰਹਿਣਗੇ,ਜਦੋਂ ਤੁਹਾਨੂੰ ਆਟੇ ਦਾਲ ਦੀ ਕੀਮਤ ਦਾ ਪਤਾ ਲੱਗੇਗਾ ਉਦੋਂ ਤੁਹਾਨੂੰ ਵੀ ਸਮਝ ਆ ਜਾਵੇਗੀ।ਪਰ ਏਥੇ ਜਿਸ ਤਰਾਂ ਨਾਲ ਟਮਾਟਰ,ਆਲੂ, ਅਦਰਕ ਅਤੇ ਮਿਰਚਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ,ਮੁਸ਼ਕਲ ਹੈ ਗਰੀਬ ਦੀ ਥਾਲੀ ਤੱਕ ਪਹੰੁਚਣਾ,ਸਗੋਂ ਕਈ ਹੋਰ ਮੌਸਮੀ ਅਤੇ ਆਫ਼ ਸੀਜ਼ਨ ਫਰੂਟ ਸਬਜ਼ੀਆਂ ਵੀ ਇਹਨਾਂ ਦਾ ਮੁਕਾਬਲਾ ਕਰ ਰਹੀਆਂ ਹਨ।ਉਸ ਤੋਂ ਲੱਗਦਾ ਹੈ ਕਿ ਆਟਾ ਦਾਲ ਦੇ ਭਾਅ ਜਾਣਨ ਦਾ ਤਾਂ ਇਕ ਮੁਹਾਵਰਾ ‘ਚ ਹੀ ਬਦਲ ਗਿਆ ਹੈ।ਟਮਾਟਰ,ਆਲੂ,ਅਦਰਕ ਅਤੇ ਮਿਰਚਾਂ ਦੇ ਭਾਅ ਜਾਣਨਾ ਜਲਦੀ ਹੀ ਅੱਜ ਦੇ ਦਿਨ ਆਪਣੇ ਆਪ ਨੂੰ ਘਬਰਾਹਟ ਵਿੱਚ ਪਾਉਣ ਨਾਲੋ ਘੱਟ ਨਹੀ ਹੈ।ਕਦੇ ਧਿਆਨ ਦਿਓ ਇੰਨਾਂ ਦੀਆਂ ਕੀਮਤਾਂ ਅਜਿਹੇ ਸਮ੍ਹੇਂ ਅਸਮਾਨ ਨੂੰ ਛੂਹ ਗਈਆਂ ਹਨ।ਜਦ ਕਿ ਸਰਕਾਰਾ ਪਿੱਛਲੇ ਲੰਮੇ ਸਮ੍ਹੇਂ ਤੋਂ ਮਹਿੰਗਾਈ ਨੂੰ ਘਟਾਉਣ ਦੀਆਂ ਗੱਲਾਂ ਕਰ ਰਹੀਆਂ ਹਨ।ਘੱਟੋ-ਘੱਟ ਕਿਸੇ ਮੁਕਾਮ ਤੇ ਤਾਂ ਪਹੰੁਚ ਜਾਓ ਫਿਰ ਇਹੋ ਜਿਹੇ ਜਸ਼ਨ ਵਧੀਆ ਲੱਗਦੇ ਹਨ।

ਇਸ ਤਰਾਂ ਹਰ ਆਦਮੀ ਨੇ ਦੁਨੀਆ ਨੂੰ ਜਿੱਤਣ ਵਰਗੀ ਆਪਣੀ ਪ੍ਰਾਪਤੀ ਨੂੰ ਆਲੋਚਕਾਂ ਦੇ ਸਾਹਮਣੇ ਮਾਰ ਦਿੱਤਾ ਹੈ।ਜੋ ਅਕਸਰ ਉਸ ਨੂੰ ਮਹਿੰਗਾਈ ਨੂੰ ਰੋਕਣ ਦੇ ਯੋਗ ਨਾ ਹੋਣ ਦਾ ਨਿਸ਼ਾਨਾ ਬਣਾਉਦੇ ਹਨ। ਇਸ ਦੌਰਾਨ ਇਕ ਸਮਾਂ ਇਹੋ ਜਿਹਾ ਵੀ ਆਇਆ ਕਿ ਜਦੋਂ ਪਿਆਜ਼ ਦੀਆਂ ਕੀਮਤਾਂ ਇਕ ਵਾਰ ਥੱਲੇ ਡਿੱਗ ਕੇ ਇਕ ਨਵੀ ਤਬਾਹੀ ਨੂੰ ਜਨਮ ਦੇਣ ਲੱਗੀਆਂ ਅਤੇ ਕਹਾਵਤ ਬਣ ਗਈ ਸੀ ਕਿ ਜਿੰਨਾਂ ਦੇ ਘਰ ਪਿਆਜ਼ ਹੈ ਉਹ ਆਮੀਰਾਂ ਦੀ ਗਿਣਤੀ ਵਿੱਚ ਗਿਣਿਆ ਗਿਆ ਹੈ।ਮਜਦੂਰ ਆਦਮੀ ਦੇ ਨਸੀਬਾਂ ਵਿੱਚ ਤਾਂ ਪਿਆਜ਼ ਇਕ ਸੁਪਨੇ ਵਾਂਗ ਹੀ ਰਹਿ ਗਿਆ ਸੀ।ਮਹਾਰਾਸ਼ਟਰ ਦੇ ਪਿਆਜ਼ ਵਿਕਰੇਤਾ ਆਪਣੀ ਪੂੰਜ਼ੀ ਗਵਾਉਣ ਦੇ ਸੰਕਟ ਦਾ ਸਾਹਮਣਾ ਕਰਨ ਲੱਗੇ।ਮਹਾਂਰਾਸ਼ਟਰਾ ਦੇ ਦੇ ਵੱਡੇ ਵੱਡੇ ਪਿਆਜ਼ ਦੇ ਵਪਾਰੀ ਸੜਕਾਂ ‘ਤੇ ਆ ਗਏ ਸਨ।

ਮੁਹਾਂਦਰੇ ਬਦਲਣ ਨਾਲ ਸਾਰੇ ਮਸਲੇ ਹੱਲ ਹੋਣ ਵਾਲੇ ਨਹੀ ਹਨ,ਕਿਉਕਿ ਆਟਾ ਦਾਲ ਅੱਜ ਦੀ ਤਰੀਕ ਵਿੱਚ ਕਿੱਥੇ ਸਸਤੇ ਹੋ ਰਹੇ ਹਨ।ਕਈ ਪੀੜ੍ਹਤਾਂ ਦੇ ਅਨੁਸਾਰ ਇਸ ਮਹਿੰਗਾਈ ਦੇ ਦੌਰ ਵਿੱਚ ਦੇਸ਼ ਵਿੱਚ ਨਾ ਤਾਂ ਜਿੰਦਗੀ ਸਸਤੀ ਹੈ ਅਤੇ ਨਾ ਹੀ ਮੌਤ ਸਸਤੀ ਹੈ।ਸੱਚ ਇਹ ਹੈ ਕਿ ਜੇਕਰ ਅੱਜ ਦਿਨ ਵਿੱਚ ਕੁਝ ਸਸਤਾ ਹੈ ਤਾਂ ਉਹ ਡਾਟਾ ਸਸਤਾ ਹੈ।ਜਿਸ ਦੇ ਕਾਰਨ ਬਹੁਤ ਸਾਰੇ ਦੇਸ਼ ਵਾਸੀ ਆਪਣੇ ਮੌਬਾਇਲਾਂ ‘ਚ ਹੀ ਗੰੁਮ ਹੋਈ ਜਾ ਰਹੇ ਹਨ,ਅਤੇ ਉਹਨਾਂ ਨੂੰ ਮਹਿੰਗਾਈ ਦੇ ਦੁੱਖ ਦਾ ਭੋਰਾ ਵੀ ਦਰਦ ਨਹੀ ਹੰੁਦਾ,ਪਰ ਬਦਕਿਸਮਤੀ ਨਾਲ ਭੁੱਖਾ ਢਿੱਡ ਭਰਨ ‘ਚ ਇਸ ਡਾਟੇ ਦੀ ਕੋਈ ਭੂਮਿਕਾ ਨਹੀ ਹੈ।ਜਿਵੇਂ ਕਿ ਕਿਸੇ ਕਵੀ ਨੇ ਵਿਅੰਗ ਕੱਸਦੇ ਹੋਏ ਕਿਹਾ ਹੈ ਕਿ ਨਾ ਤਾਂ ਕੰਪਿਊਟਰ ਦੇ ਡਾਟਾ ਨੂੰ ਭੁੱਖ ਲੱਗੀ ਤੇ ਖਾ ਸਕਦੇ ਹਾਂ ਅਤੇ ਨਾ ਹੀ ਗੁਗਲ ਤੋਂ ਰੋਟੀ ਡਾਊਨਲੋਡ ਕੀਤੀ ਜਾ ਸਕਦੀ ਹੈ।ਇਸ ਕਰਕੇ ਸੱਚ ਇਹ ਹੈ ਕਿ ਸਾਨੂੰ ਇਸ ਦੁਨੀਆਂ ਤੋਂ ਬਾਹਰ ਨਿਕਲਣ ਦੀ ਬਹੁਤ ਵੱਡੀ ਲੋੜ ਹੈ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਐਨਾ ਹੋਣ ਦੇ ਬਾਵਜੂਦ ਵੀ ਸਰਕਾਰ ਪੱਧਰ ‘ਤੇ ਇਸ ਮਹਿੰਗਈ ਦੇ ਬਾਰੇ ਵਿੱਚ ਕੋਈ ਖਾਸ ਚਿੰਤਾਂ ਨਹੀ ਲੱਗ ਰਹੀ।ਜਦ ਕਿ ਆਟਾ ਦਾਲ ਦੀ ਮਹਿੰਗਾਈ ਨਾਲੋ ਅੱਜ ਆਲੂ ਟਮਾਟਰ ਦੀ ਚਿੰਤਾਂ ਜਿਆਦਾ ਹੋਣੀ ਚਾਹੀਦੀ ਹੈ,ਦਰਅਸਲ ਆਲੁ,ਟਮਾਟਰ ਅਤੇ ਪਿਆਜ਼ ਵਰਗੀਆਂ ਸਬਜ਼ੀਆਂ ਗਰੀਬ ਅਤੇ ਹੇਠਲੇ ਪੱਧਰ ਦੇ ਵਰਗ ਵਾਲੇ ਪਰਿਵਾਰਾਂ ਦੇ ਮੈਬਰਾਂ ਬੱਚਿਆਂ ਤੋਂ ਲੈ ਕੇ ਬਜੁਰਗਾਂ ਅਤੇ ਔਰਤਾਂ ਤੇ ਮਰਦਾਂ ਤੱਕ ਘੱਟੋ-ਘੱਟ ਪਹੰੁਚਣੇ ਚਾਹੀਦੇ ਹਨ,ਉਹਨਾਂ ਦਾ ਪਾਲਣ ਪੋਸ਼ਣ ਤਾਂ ਯਕੀਨੀ ਬਣਾਉਣ। ਜੇਕਰ ਹੋਰ ਸਬਜੀਆਂ ਵੀ ਲੋਕਾਂ ਦੀ ਪਹੰੁਚ ਤੋਂ ਬਾਹਰ ਹਨ ਤਾ ਵੀ ਇਨਾਂ ਪਰਿਵਾਰਾਂ ਨੂੰ ਇਹ ਭਰੋਸਾ ਦਿਵਾਉਣ ਕਿ ਅਸੀ ਮਹਿੰਗਾਈ ਦੇ ਮਾਮਲੇ ‘ਚ ਹਰ ਸਮ੍ਹੇਂ ਤੁਹਾਡੇ ਨਾਲ ਹਾਂ।ਪਰ ਅੱਜ ਇਹ ਪਰਿਵਾਰ ਵੱਧ ਰਹੀਆਂ ਟਮਾਟਰਾਂ ਅਤੇ ਹੋਰ ਸਬਜੀਆਂ ਦੇ ਆਚਾਨਕ ਵਧੇ ਭਾਅ ਕਾਰਨ ਬਹੁਤ ਪ੍ਰੇਸ਼ਾਨ ਹਨ,ਅਤੇ ਸਮਝ ਨਹੀ ਰਹੀ ਕਿ ਇਸ ਦੀ ਸਿ਼ਕਾਇਤ ਉਹ ਕਿੱਥੇ ਕਰੀਏ ਅਤੇ ਕੀਹਨੂੰ ਕਰੀਏ।ਜੋ ਸਾਡੇ ਇਹ ਮਸਲੇ ਨੂੰ ਹੱਲ ਕਰ ਸਕੇ।

ਸਾਡੇ ਦੇਸ਼ ਦੇ ਨੇਤਾਵਾਂ ਦੇ ਭਾਸ਼ਣਾਂ ਦੀਆਂ ਲੰਬੀਆਂ-ਲੰਬੀਆਂ ਗੱਲਾਂ ਤਾਂ ਬਹੁਤ ਕੁਝ ਬਿਆਨ ਕਰਦੀਆਂ ਹਨ ਪਰ ਸਿੱਟਾ ਕੁਝ ਨਹੀ ਨਿਕਲਦਾ।ਮਹਿੰਗਾਈ ਦਿਨੋ ਦਿਨ ਵੱਧਦੀ ਜਾ ਰਹੀ ਹੈ,ਇਸ ਲਈ ਜਦੋਂ ਵੀ ਮਹਿੰਗਾਈ ਦੀ ਗੱਲ ਆਉਦੀ ਹੈ ਤਾਂ ਉਹ ਥੋੜੀ ਬਹੁਤ ਮਹਿੰਗਾਈ ਦੀ ਗੱਲ ਕਰਕੇ ਚੁੱਪ ਕਰ ਜਾਂਦੇ ਹਨ।ਕੋਈ ਠੋਸ ਕਦਮ ਨਹੀ ਚੁੱਕਿਆ ਜਾਂਦਾ।ਜਦ ਵੀ ਪਟਰੋਲ ਅਤੇ ਡੀਜਲ ਦੇ ਭਾਅ ਵਧਾਏ ਹਨ ਤਾਂ ਬਜ਼ਾਰ ਵਿੱਚ ਵਿਕਣ ਵਾਲੀ ਹਰ ਘਰੇਲੂ ਚੀਜ਼ ਦਾ ਭਾਅ ਵਧਿਆ ਹੈ।ਚਾਹੇ ਉਹ ਕੋਈ ਰਸੋਈ ਦੀ ਚੀਜ਼ ਹੋਵੇ ਜਾਂ ਕੋਈ ਖਾਣ ਪੀਣ ਵਾਲੀ ਚੀਜ਼ ਹੋਵੇ।ਇਸ ਨੂੰ ਠੱਲ ਪਾਉਣੀ ਬਹੁਤ ਜਰੂਰੀ ਹੈ,ਜੇਕਰ ਇਸ ਤਰਾਂ ਹੀ ਚੀਜ਼ਾਂ ਦੇ ਭਾਅ ਵਧੀ ਜਾ ਰਹੇ ਤਾਂ ਗਰੀਬ ਆਦਮੀ ਦਾ ਜਿਉਣਾ ਬੜਾ ਔਖਾ ਹੋ ਜਾਏਗਾ।

ਇਸ ਤਰਾਂ ਦੁਨੀਆਂ ਨੂੰ ਜਿੱਤਣ ਵਰਗੇ ਦਾਅਵੇ ਬਿਲਕੁਲ ਝੂਠੇ ਸਾਬਤ ਹੋ ਰਹੇ ਹਨ,ਮਹਿੰਗਾਈ ਦੇ ਨਾਮ ਤੇ ਹੋਣ ਵਾਲੀਆਂ ਗੱਲਾਂ ਦੇ ਹੁਣ ਲੋਕ ਵੀ ਭੇਤੀ ਹੋ ਗਏ ਹਨ।ਮਹਿੰਗਾਈ ਨੇ ਲੋਕਾਂ ਦਾ ਕਚੂਮਰ ਕੱਢ ਰੱਖਿਆ ਹੈ।ਸਰਕਾਰਾਂ ਵਿੱਚ ਵੀ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਹੈ ਇਸ ਕਰਕੇ ਸਰਕਾਰਾਂ ਲੋਕਾਂ ਨੂੰ ਮਹਿੰਗਾਈ ਦੇ ਬਾਰੇ ਵਿੱਚ ਸੋਚਣ ਦਾ ਮੌਕਾ ਹੀ ਨਹੀ ਦੇ ਰਹੀਆਂ।ਇਕ ਸਮ੍ਹਾਂ ਅਜਿਹਾ ਵੀ ਆਇਆ ਸੀ ਕਿ ਜਦੋਂ ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਨੂੰ ਰੋਣ ਲਈ ਮਜ਼ਬੂਰ ਕਰ ਦਿੱਤਾ ਸੀ।ਮਹਾਂਰਾਸ਼ਟਰ ਪਿਆਜ਼ ਦਾ ਦੀ ਬਹੁਤ ਮੰਡੀ ਹੈ ਮਹਾਂਰਾਸ਼ਟਰ ਦੇ ਉਤਪਾਦਕ ਵੀ ਆਪਣੀ ਪੂੰਜ਼ੀ ਗਣਾਉਣ ਦੇ ਸੰਕਟ ਦਾ ਸਾਹਮਣਾ ਕਰਨ ਲੱਗੇ ਸਨ।ਮਹਾਂਰਾਸ਼ਟਰ ਪੂਰੇ ਭਾਰਤ ਵਿੱਚ ਪਿਆਜ਼ ਭੇਜਦਾ ਹੈ ਉਸ ਸਮ੍ਹੇਂ ਪੂਰਾ ਭਾਰਤ ਕਦੇ ਮਹਾਂਰਾਸ਼ਟਰ ਵੱਲ ਦੇਖਦਾ ਤਾਂ ਕਦੇ ਵੱਧ ਰਹੀ ਮਹਿੰਗਾਈ ਵੱਲ ਦੇਖਦਾ।ਪਰ ਅੱਜ ਦੀ ਮਹਿੰਗਾਈ ਨੇ ਤਾਂ ਸਾਰੇ ਭਾਰਤ ਦੇ ਲੋਕ ਅੱਖਾਂ ‘ਚੋਂ ਹੰਝੂ ਡੇਗਣ ਲਈ ਮਜ਼ਬੂਰ ਕਰ ਦਿੱਤਾ।

ਕੀ ਦੇਸ਼ ਵਾਸੀਆਂ ਨੂੰ ਮਹਿੰਗਾਈ ਤੋਂ ਛੁਟਕਾਰ ਦਿਵਾਉਣ ਦੀ ਆਪਣੀ ਜਿੰਮੇਵਾਰੀ ਨੂੰ ਖਤਮ ਸਮਝਿਆ ਜਾ ਸਕਦਾ ਹੈ ਕਿਉਕਿ ਇਸ ਦਾ ਕੋਈ ਨਾ ਕੋਈ ਤਾਂ ਕਾਰਨ ਹੈ?ਜੇਕਰ ਕੋਈ ਕਾਰਨ ਹੈ ਤਾਂ ਇਸ ਦਾ ਉਪਾਅ ਕਿੱਥੇ ਹੈ?ਰੁਜਗਾਰ ਅਤੇ ਆਮਦਨ ਵਧਾ ਕੇ ਮਹਿੰਗਾਈ ਦੀ ਮਾਰ ਨੂੰ ਘਟਾਉਣ ਦਾ ਰਸਤਾ ਕਿਉਂ ਬੰਦ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਏਨਾਂ ਤੰਗ ਕਰ ਦਿੱਤਾ ਹੈ ਕਿ ਲੋਕ ਇਸ ਦੇ ਤੁਰਨ ਦੇ ਯੋਗ ਨਹੀ ਰਹੇ?ਵਿਸ਼ਵ ਸੂਚਕਾਂਕ ਵਿੱਚ ਦੇਸ਼ ਦੀ ਹਾਲਤ ਪਾਕਿਸਤਾਨ,ਬੰਗਲਾ ਦੇਸ਼ ਅਤੇ ਸ੍ਰੀ ਲੰਕਾ ਵਰਗੇ ਗੁਆਂਢੀ ਦੇਸ਼ਾਂ ਨਾਲੋ ਵੀ ਮਾੜੀ ਸੀ?ਟਮਾਟਰ ਆਲੂ ਆਦਿ ਅਤੇ ਹੋਰ ਵੀ ਖੁਰਾਕੀ ਵਸਤਾਂ ਦੀ ਤਾਜ਼ਾ ਮਹਿੰਗਾਈ ਆਮ ਆਦਮੀ ਦੀ ਥਾਲੀ ਵਿੱਚ ਘੱਟੋ-ਘੱਟ ਪੌਸ਼ਟਿਕ ਤੱਤਾਂ ਦਾ ਸੰਕਟ ਵਧਾ ਕੇ ਸਥਿਤੀ ਨੂੰ ਹੋਰ ਵਿਗਾੜ ਸਕਦੀ ਹੈ?

ਅਜਿਹੀ ਸਥਿਤੀ ਵਿੱਚ ਲੋਕ ਸਰਕਾਰਾਂ ਉਤੇ ਕਿਵੇ ਭਰੋਸਾ ਕਰਨ ਕਿ ਮਹਿੰਗਾਈ ਘੱਟ ਸਕਦੀ ਹੈ ਜਾਂ ਟਮਾਟਰ ਪਿਆਜ਼ ਆਲੂਆਂ ਅਤੇ ਹੋਰ ਰਸੋਈ ਦੀਆਂ ਖਾਣ ਵਾਲੀਆਂ ਵਸਤੂਆਂ ਦੇ ਭਾਅ ਘੱਟ ਕੇ ਬਰਾਬਰ ਹੋ ਜਾਣਗੇ।ਇਕ ਪਾਸੇ ਕਿਸਾਨਾ ਨੂੰ ਆਪਣੀਆਂ ਫ਼ਸਲਾਂ ਦੇ ਭਾਅ ਵਾਜਬ ਨਹੀ ਮਿਲ ਰਹੇ,ਅਤੇ ਦੂਜੇ ਪਾਸੇ ਖਪਤਕਾਰਾਂ ਨੂੰ ਸਬਜੀ ਮੰਡੀਆਂ ਵਿੱਚ ਕਿਉਂ ਹਰ ਮਹਿੰਗੇ ਭਾਅ ਤੇ ਖਰੀਦਣੀ ਪੈ ਰਹੀ ਹੈ।ਕਿਸ ਨੂੰ ਸਹੀ ਸਮਝਿਆ ਜਾਵੇ?ਇਸ ਦਾ ਕੌਣ ਜਿੰਮੇਵਾਰ ਹੈ?ਇਸ ਦਾ ਫਾਇਦਾ ਕੌਣ ਉਠਾ ਰਿਹਾ ਹੈ?ਕੀ ਇਹ ਸਥਿਤੀ ਇਸ ਤਰਾਂ ਹੀ ਰਹੇਗੀ,ਕੀ ਇਸ ਲਈ ਕੋਈ ਠੋਸ ਕਦਮ ਉਠਾਇਆ ਜਾਏਗਾ?ਸਰਕਾਰਾਂ ਨੂੰ ਚਾਹੀਦਾ ਹੈ ਕਿ ਮਹਿੰਗਾਈ ਵਧਾਉਣ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇ ਤਾਂ ਕਿ ਲੋਕ ਸੁਖ ਦਾ ਸਾਹ ਲੇੈ ਸਕਣ,ਪੇਟ ਭਰ ਖਾਣਾ ਖਾ ਸਕਣ,ਆਰਾਮ ਦੀ ਨੀਂਦ ਸੌ ਸਕਣ।

ਜੇਕਰ ਇਸ ਮਹਿੰਗਾਈ ਨੂੰ ਮਿਟਾਉਣ ਲਈ ਕੋਈ ਸਰਕਾਰ ਵਲੋਂ ਸਖਤੀ ਨਾਲ ਹੱਲ ਕੱਢਿਆ ਜਾਵੇ ਤਾਂ ਸ਼ਾਇਦ ਇਹ ਕਿਸੇ ਸਿਰੇ ਲੱਗ ਸਕਦਾ ਹੈ।ਜਮਾਂਖੋਰਾਂ ਅਤੇ ਮੁਨਾਫ਼ਾਖੋਰਾ ਤੇ ਸਖਤੀ ਕਰਨੀ ਬਹੁਤ ਜਰੂਰੀ ਹੈ।ਜੇ ਇਹ ਕਾਰਵਾਈ ਸਖਤੀ ਨਾਲ ਲਾਗੂ ਕੀਤੀ ਜਾਵੇ ਤਾਂ ਇਸ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਅਸੀ ਕਾਮਯਾਬ ਹੋ ਸਕਦੇ ਹਾਂ।ਅਸਲ ਵਿੱਚ ਸਰਕਾਰਾਂ ਚਾਹੰੁਣ ਤਾਂ ਸੱਭ ਕੁਝ ਹੋ ਸਕਦਾ ਹੈ ਮਹਿੰਗਾਈ ਦਾ ਮੁੱਦਾ ਤਾਂ ਸਰਕਾਰਾਂ ਸਾਹਮਣੇ ਕੁਝ ਵੀ ਨਹੀ ਹੈ।ਸਰਕਾਰਾਂ ਕੀ ਨਹੀ ਕਰ ਸਕਦੀਆਂ,ਜਦੋਂ ਸਰਕਾਰਾਂ ਬਣਾਉਣੀਆਂ ਹੰੁਦੀਆਂ ਹਨ ਤਾਂ ਇਹੀ ਲੋਕ ਹੰੁਦੇ ਹਨ ਜੋ ਅੱਜ ਏਨੀ ਵੱਡੀ ਮਹਿੰਗਾਈ ਦੀਆਂ ਮਾਰਾਂ ਝੱਲ ਰਹੇ ਹਨ।ਅੱਜ ਕੀ ਹੋ ਰਿਹਾ ਹੈ ਮਜ਼ਦੂਰ ਨੂੰ ਆਪਣੀ ਦਿਹਾੜੀ ਦਾ ਫਿ਼ਕਰ ਹੈ,ਕਿਸਾਨ ਨੂੰ ਆਪਣੀ ਫ਼ਸਲ ਦਾ ਫਿ਼ਕਰ ਹੈ,ਨੌਕਰੀਪੇਸਾਂ ਵਾਲੇ ਨੂੰ ਆਪਣੀ ਨੌਕਰੀ ਦਾ ਫਿ਼ਕਰ ਹੈ,ਦੁਕਾਨਦਾਰ ਨੂੰ ਆਪਣੀ ਗ੍ਰਾਹਕੀ ਦਾ ਫਿ਼ਕਰ ਹੈ,ਮਾਂ ਬਾਪ ਨੂੰ ਆਪਣੇ ਬੱਚਿਆਂ ਦੇ ਭਵਿੱਖ ਦਾ ਫਿ਼ਕਰ ਹੈ,ਅੱਜ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਫਿਕਰ ਪਹਿਲਾਂ ਤੋਂ ਹੀ ਅਤੇ ਉਤੋਂ ਇਸ ਮਹਿੰਗਾਈ ਦੀ ਮਾਰ ਨੇ ਸਾਰਿਆਂ ਨੂੰ ਥੱਲੇ ਦੱਬ ਰੱਖਿਆ ਹੈ,ਇਸ ਮਹਿੰਗਾਈ ਚੋਂ ਕੱਢਣ ਦੀ ਲੋੜ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਕਵਿਤਾ