ਕੈਸਾ ਦਿੱਲ ਹੈ ਤੇਰਾ

ਨੀਰ ਪੰਜਾਬੀ ਯੂ ਐਸ ਏ

(ਸਮਾਜ ਵੀਕਲੀ)

ਕੈਸਾ ਦਿੱਲ ਹੈ ਤੇਰਾ,
ਪੱਥਰ ਨਾਲ ਵਟਾ ਲਿਆ ਜਿਹੜਾ |
ਮੁਮਕਿਨ ਹੈ –
ਧੜਕਦਾ ਹੋਣਾ ,
ਸ਼ਾਹਾ ਦੇ ਹੋਕੇ ਜਰਦਾ ਹੋਣਾ ,
ਅਣਭਿੱਜ ਮੁਹੱਬਤ ਤੋਂ ,
ਸੁੱਕਾ ਜਿਹਾ ਕਿਧਰੇ ਮਰਦਾ ਹੋਣਾ |
ਕੈਸਾ ਦਿੱਲ ਹੈ ਤੇਰਾ,
ਪੱਥਰ ਨਾਲ ਵਟਾ ਲਿਆ ਜਿਹੜਾ,
ਤੱਪਦਾ ਹੈ ,
ਬੁਝੱਦਾ ਹੈ,
ਲਾਜ਼ਮੀ ਹੈ-
ਰਾਤਾਂ ਨੂੰ ਤੜਫਦਾ ਹੋਣਾ,
ਸੰਦਲੀ ਸਵੇਰ ਦੀ ਖ਼ੁਸ਼ਬੋ ਲਈ ,
ਇਬਾਦਤ ਦੇ ਮੋਤੀ ਚੁਗਦਾ ਹੋਣਾ |
ਕੈਸਾ ਦਿੱਲ ਹੈ ਤੇਰਾ,
ਪੱਥਰ ਨਾਲ ਵਟਾ ਲਿਆ ਜਿਹੜਾ,
ਖ਼ਾਬ ਅੱਖਾਂ ਵਿੱਚ ਲੈ ,
ਦਰਦ ਦੀ ਚਾਦਰ ਲੈਂਦਾ ਹੋਣਾ ,
ਨਰਮ ਮੁਲਾਰਿਮ ਬਾਤਾਂ ਲਈ ,
ਰੋਂਦਾ ਹੋਣਾ ,
ਤੜਫਦਾ ਹੋਣਾ,
ਕੈਸਾ ਦਿੱਲ ਹੈ ਤੇਰਾ,
ਪੱਥਰ ਨਾਲ ਵਟਾ ਲਿਆ ਜਿਹੜਾ ||

ਨੀਰ ਪੰਜਾਬੀ ਯੂ ਐਸ ਏ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੁਣ ਕਿਉਂ ਨਹੀਂ ਸਰਦਾ…?
Next articleਉਮੀਦ ਨਾ ਛੱਡੀ