ਘਰ ਦੀ ਰਾਖੀ

(ਸਮਾਜ ਵੀਕਲੀ)

ਮੈਂ ਨਾਸ਼ਤਾ ਕਰਕੇ ਹਟਿਆ ਹੀ ਸਾਂ ਕਿ ਅੰਮ੍ਰਿਤਸਰ ਤੋਂ ਮੇਰੇ ਭਾਣਜੇ ਜਸਵਿੰਦਰ ਦਾ ਫੋਨ ਆ ਗਿਆ। ਸਭ ਦੀ ਰਾਜੀ ,ਖੁਸ਼ੀ ਪੁੱਛਣ ਪਿੱਛੋਂ ਉਸ ਨੇ ਆਖਿਆ,”ਮਾਮੀ ਜੀ ਨਾਲ ਗੱਲ ਤਾਂ ਕਰਾਇਉ।”

“ਉਹ ਤਾਂ ਹੁਸ਼ਿਆਰਪੁਰ ਮੁੰਡੇ, ਬਹੂ ਨਾਲ ਵਿਆਹ ਗਏ ਆ। ਮੈਂ ਹੀ ਘਰ ਕੱਲਾ ਆਂ।” ਮੈਂ ਜਵਾਬ ਦਿੱਤਾ।

“ਤੁਸੀਂ ਵਿਆਹ ਕਿਉਂ ਨੀ ਗਏ?ਤੁਹਾਨੂੰ ਵੀ ਤਾਂ ਵਿਆਹ ਜਾਣਾ ਚਾਹੀਦਾ ਸੀ।”

“ਤੈਨੂੰ ਪਤਾ ਈ ਆ,ਅਸੀਂ ਦੋ ਕੁ ਮਹੀਨਿਆਂ ਤੋਂ ਨਵੇਂ ਘਰ ‘ਚ ਰਹਿਣ ਲੱਗੇ ਆਂ।ਅੱਜ ਕੱਲ੍ਹ ਚੋਰ ਬਹੁਤ ਸਰਗਰਮ ਹੋਏ ਪਏ ਆ।ਇਸ ਲਈ ਘਰ ਦੀ ਰਾਖੀ ਲਈ ਇੱਕ ਬੰਦੇ ਦਾ ਘਰ ਰਹਿਣਾ ਜਰੂਰੀ ਸੀ।”

“ਮਾਮਾ ਜੀ, ਤੁਸੀਂ ਤਾਂ ਪੁਰਾਣੇ ਸਮਿਆਂ ਦੀਆਂ ਗੱਲਾਂ ਕਰਦੇ ਆਂ। ਚੁੱਪ ਕਰਕੇ ਕੈਮਰੇ ਲੁਆ ਲੈਣੇ ਸੀ।ਫੇਰ ਕਿਸੇ ਨੂੰ ਘਰ ਦੀ ਰਾਖੀ ਲਈ ਘਰ ਰਹਿਣ ਦੀ ਲੋੜ ਨਹੀਂ ਸੀ ਪੈਣੀ।”

“ਜਸਵਿੰਦਰ, ਇਹ ਦੱਸ ਜਿੱਥੇ ਕੈਮਰੇ ਲੱਗੇ ਆ, ਉੱਥੇ ਚੋਰੀ ਨੀ ਹੁੰਦੀ।ਅੱਜ ਕੱਲ੍ਹ ਚੋਰ ਆਪਣੇ ਨੱਕ, ਮੂੰਹ ਢੱਕ ਕੇ ਆਂਦੇ ਆ,ਕੱਲੀਆਂ ਅੱਖਾਂ ਹੀ ਦਿਸਦੀਆਂ ਹੁੰਦੀਆਂ ਆਂ।ਐਸੀ ਹਾਲਤ ‘ਚ ਕੈਮਰੇ ਕੀ ਕਰਨਗੇ।ਆਪਣੀ ਰਾਖੀ ਆਪ ਹੀ ਕਰਨ ‘ਚ ਭਲਾ ਆ।”

“ਗੱਲ ਤਾਂ ਤੁਹਾਡੀ ਠੀਕ ਆ,ਮਾਮਾ ਜੀ।” ਕਹਿ ਕੇ ਮੇਰੇ ਭਾਣਜੇ ਨੇ ਫੋਨ ਕੱਟ ਦਿੱਤਾ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ -9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੋਤੇ, ਬਾਗ, ਪਟਵਾਰੀ!!!!
Next articleਅੰਬੇਡਕਰ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ‘ਚ