(ਸਮਾਜ ਵੀਕਲੀ)
ਤੱਤੀ ਤਵੀ, ਤੱਤੀ ਰੇਤ, ਕਹਿਰ ਢਾਹਉਂਦੀ ਪਈ, ਨਾ ਗੁਰੂ ਰਤਾ ਡੋਲਦਾ,
ਮੁੱਖ ਵਿੱਚੋਂ ਬੈਠਾ ਬਾਬਾ, ਬਾਣੀ ਪੜ੍ਹਦਾ ਜੀ,ਸਤਿਨਾਮ ਬੋਲਦਾ,
ਗੁਰੂ ਦੇ ਇਰਾਦਿਆਂ ਨੂੰ, ਵੇਖ-ਵੇਖ ਕੇ ਜੀ, ਵੈਰੀ ਜਾਵੇ ਡੋਲਦਾ,
ਤੱਤੀ ਤਵੀ, ਤੱਤੀ ਰੇਤ…….
ਸੱਚਾ ਗੁਰੂ ,ਸੱਚ ਦੀਆਂ ਪੈੜ੍ਹਾਂ ਕਰਦਾ ਜੀ,ਵੈਰੀ ਵਿਸ਼ ਘੋਲਦਾ,
ਝੂਠ ਤੇ ਪਖੰਡ ਦੀ ਦੁਕਾਨਦਾਰੀ ਨੂੰ, ਜੀ ਬਾਬਾ ਜਾਵੇ ਰੋਲਦਾ,
ਤੱਤੀ ਤਵੀ, ਤੱਤੀ ਰੇਤ…….
ਸਭਨਾ ਦੇ ਸਾਂਝੇ ਸਾਡੇ ਗੁਰੂ ਘਰ ,ਬਾਰੇ ਵੈਰੀ,ਬੁਰਾ ਬੋਲਦਾ,
ਚਾਰ ਦਰਵਾਜ਼ੇ ਰੱਖੇ, ਗੁਰੂ ਘਰ ਦੇ ਜੀ, ਬਾਬਾ ਸੱਚ ਤੋਲਦਾ,
ਤੱਤੀ ਤਵੀ,ਤੱਤੀ ਰੇਤ……..
ਜ਼ਾਲਮ, ਜ਼ਲਾਦ ਗੁਰਾਂ ਵੱਲ ਤੱਕ- ਤੱਕ, ਪਿਆ ਜਾਵੇ ਡੋਲਦਾ,
ਤੇਰਾ ਭਾਣਾ ਮੀਠਾ ਆਖੇ ਗੁਰੂ, ਮੁੱਖ ਚੋਂ, ਨਾ, ਰਤਾ ਵੀ ਡੋਲਦਾ,
ਤੱਤੀ ਤਵੀ, ਤੱਤੀ ਰੇਤ…….
ਤਵੀ,ਰੇਤ,ਪਾਣੀ, ਤੱਤੇ ਦੇਗ਼ ਵਾਲੇ,ਨਾਲ਼ ਗੁਰੂ ਫਤਿਹ ਬੋਲਦਾ,
ਸੰਦੀਪ ਸ਼ੀਸ਼ ਗੁਰੂ ਜੀ ਦੇ ਰੱਖੇ ਚਰਨੀ ਜੀ,ਵਾਹਿਗੁਰੂ ਬੋਲਦਾ,
ਤੱਤੀ ਤਵੀ, ਤੱਤੀ ਰੇਤ, ਕਹਿਰ ਢਾਹਉਂਦੀ ਪਈ, ਨਾ ਗੁਰੂ ਰਤਾ ਡੋਲਦਾ,
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017



