HOME ਲੋਕ ਗਾਇਕਾ ਬੀਬੀ ਮੋਹਣੀ ਰਸੀਲਾ ਜੀ ਦੇ ਅਕਾਲ ਚਲਾਣੇ ਤੇ ਕਲਾਕਾਰ ਭਾਈਚਾਰੇ...

ਲੋਕ ਗਾਇਕਾ ਬੀਬੀ ਮੋਹਣੀ ਰਸੀਲਾ ਜੀ ਦੇ ਅਕਾਲ ਚਲਾਣੇ ਤੇ ਕਲਾਕਾਰ ਭਾਈਚਾਰੇ ਵਲੋਂ ਦੁੱਖ ਦਾ ਪ੍ਰਗਟਾਵਾ

ਸਰੀ/ ਵੈਨਕੂਵਰ    (ਸਮਾਜ ਵੀਕਲੀ)   ( ਕੁਲਦੀਪ ਚੁੰਬਰ)– ਕੋਇਲ ਵਰਗੀ ਮਿੱਠੀ ਅਤੇ ਸੁਰੀਲੀ ਆਵਾਜ਼ ਵਿੱਚ ਉੱਚੀਆਂ ਤੇ ਲੰਮੀਆਂ ਹੇਕਾਂ ਲਾਉਣ ਵਾਲੀ ਲੋਕ ਗਾਇਕਾ ਬੀਬੀ ਮੋਹਣੀ ਰਸੀਲਾ ਜੀ ਦੀ ਅਚਾਨਕ ਅਕਾਲ ਚਲਾਣੇ ਦੀ ਖਬਰ ਨੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ। ਇਸ ਦੁੱਖ ਦੀ ਘੜੀ ਵਿੱਚ ਭਾਜੀ ਰਸ਼ਪਾਲ ਸਿੰਘ ਰਸੀਲਾ ਅਤੇ ਪਰਿਵਾਰ ਨਾਲ ਸੰਗੀਤਕ ਭਾਈਚਾਰਾ ਹਮਦਰਦੀ ਵਜੋਂ ਉਹਨਾਂ ਨਾਲ ਖੜ੍ਹਾ ਹੈ।ਇਸ ਦੁੱਖ ਦੀ ਘੜੀ ਵਿੱਚ ਸਪੇਨ ਤੋਂ ਗੀਤਕਾਰ ਕਾਜਲ ਧੂਤਾਂ ਵਾਲਾ ਜਿਨ੍ਹਾਂ ਦੇ ਅਨੇਕਾਂ ਗੀਤਾਂ ਨੂੰ ਇਸ ਜੋੜੀ ਨੇ ਗਾ ਕੇ ਵੱਡਾ ਮਾਣ ਦਿੱਤਾ ਨੇ ਕਿਹਾ ਕਿ ਮੋਹਣੀ ਰਸੀਲਾ ਬਾ ਕਮਾਲ ਪੰਜਾਬ ਦੀ ਗਾਇਕਾ ਸੀ ਜਿਸਨੇ ਹਮੇਸ਼ਾ ਪਰਿਵਾਰਕ ਅਤੇ ਪਵਿੱਤਰ ਸਾਂਝਾ, ਰਿਸ਼ਤਿਆਂ ਦੇ ਗੀਤਾਂ ਨੂੰ ਤਰਜੀਹ ਦਿੱਤੀ ਅਤੇ ਉਹਨਾਂ ਨੇ ਪੰਜਾਬੀ ਸੱਭਿਆਚਾਰ ਦੀ ਹੱਦ ਵਿੱਚ ਰਹਿ ਕੇ ਹਰ ਗੀਤ ਨੂੰ ਚੁਣਿਆ ਅਤੇ ਸਰੋਤਿਆਂ ਦੇ ਸਨਮੁੱਖ ਆਪਣੀ ਆਵਾਜ਼ ਰਾਹੀਂ ਪੇਸ਼ ਕੀਤਾ । ਸਮਾਜਿਕ ਕੁਰੀਤੀਆਂ ਅਤੇ ਸਮਾਜਿਕ ਬੁਰਾਈਆਂ ਨੂੰ ਉਹਨਾਂ ਨੇ ਆਪਣੇ ਗੀਤਾਂ ਵਿੱਚ ਪਰੋ ਕੇ ਸਮਾਜ ਨੂੰ ਅਸਲ ਸ਼ੀਸ਼ਾ ਦਿਖਾਇਆ, ਜੋ ਉਹਨਾਂ ਦੀ ਹਾਜ਼ਰੀ ਰਹਿੰਦੀ ਦੁਨੀਆਂ ਤੱਕ ਲਗਵਾਉਂਦੇ ਰਹਿਣਗੇ। ਦੇਸ਼ ਵਿਦੇਸ਼ ਤੋਂ ਸਮੁੱਚੇ ਕਲਾਕਾਰ ਭਾਈਚਾਰੇ ਨੇ ਉਨਾਂ ਦੀ ਇਸ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਮੁੱਚੇ ਪਰਿਵਾਰ ਨੂੰ ਵਾਹਿਗੁਰੂ ਦੇ ਇਸ ਭਾਣੇ ਨੂੰ ਮੰਨਣ ਲਈ ਬੱਲ ਬਖਸ਼ਣ ਦੀ ਅਰਦਾਸ ਕੀਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article” ਤੱਤੀ ਤਵੀ “
Next articleਫੈਕਟਰੀ ਵਿੱਚ ਧਮਾਕੇ ਵਿੱਚ ਚਾਰ ਮਜ਼ਦੂਰਾਂ ਦੀ ਮੌਤ; 27 ਤੋਂ ਵੱਧ ਜ਼ਖਮੀ