*ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਸੂਝਵਾਨ ਵੋਟਰਾਂ ਨੂੰ ਸ਼੍ਰੀ ਰਣਜੀਤ ਕੁਮਾਰ ਐਡਵੋਕੇਟ ਜੀ ਦੇ ਹੱਕ ਵਿੱਚ ਵੋਟ ਪਾਉਣ ਲਈ ਸਨਿਮਰ ਬੇਨਤੀ!!!!!!*

ਸ਼੍ਰੀ ਰਣਜੀਤ ਕੁਮਾਰ ਐਡਵੋਕੇਟ
ਚਰਨਜੀਤ ਪੁਆਰੀ ਐਡਵੋਕੇਟ

(ਸਮਾਜ ਵੀਕਲੀ) ਪੰਜਾਬ ਦਾ ਜ਼ਿਲ੍ਹਾ ਹੁਸ਼ਿਆਰਪੁਰ ਜਿਸਨੇ ਇਸ ਦੇਸ਼ ਅਤੇ ਸੂਬੇ ਨੂੰ ਅਣਗਿਣਤ ਕਾਬਿਲ ਅਫ਼ਸਰ ਦਿੱਤੇ ਹਨ, ਇਸ ਦੇਸ਼ ਵਿੱਚ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਲੋਕਾਂ ਦਾ ਮਾਨਸਿਕ ਪੱਧਰ ਕਾਫੀ ਉੱਚਾ ਹੈ ਅਤੇ ਸਭ ਤੋਂ ਵੱਧ ਪੜ੍ਹਿਆ ਲਿਖਿਆ ਇਲਾਕਾ ਹੋਣ ਦਾ ਮਾਣ ਵੀ ਇਸ ਇਲਾਕੇ ਦੀ ਹੀ ਝੋਲੀ ਪਿਆ ਹੈ, ਇਸ ਗੱਲ ਤੋਂ ਆਪਾਂ ਸਭ ਵਾਕਿਫ਼ ਹਾਂ। ਇਸ ਵਾਰ ਇਸ ਹਲਕੇ ਦੇ ਲੋਕਾਂ ਨੂੰ ਆਪਣਾ ਮੱਤਦਾਨ ਵੀ ਆਪਣੇ ਵਰਗੇ ਸੂਝਵਾਨ ਉਮੀਦਵਾਰ ਨੂੰ ਕਰਨਾ ਚਾਹੀਦਾ ਹੈ। ਆਪਾਂ ਸਭ ਜਾਣਦੇ ਹਾਂ ਕਿ ਹਰ ਪੰਜ ਸਾਲ ਬਾਅਦ ਇਸ ਦੇਸ਼ ਦੇ ਲੋਕਾਂ ਨੇ ਆਪਣਾ ਨੁਮਾਇੰਦਾ (ਸਾਂਸਦ/ਐੱਮ.ਪੀ.) ਚੁਣਨਾ ਹੁੰਦਾ ਹੈ ਜਿਨ੍ਹਾ ਨੇ ਅੱਗੇ ਚੱਲ ਕੇ ਇਸ ਦੇਸ਼ ਨੂੰ ਚਲਾਉਣ ਲਈ ਸਰਕਾਰ ਬਣਾਉਣੀ ਹੁੰਦੀ ਹੈ ਤੇ ਸੁਚਾਰੂ ਨੀਤੀ ਬਣਾ ਕੇ ਆਪਣਾ ਇਹ ਖੂਬਸੂਰਤ ਦੇਸ਼ ਚਲਾਉਣਾ ਹੁੰਦਾ ਹੈ।

ਇੱਕ ਐੱਮ.ਪੀ. ਦੀਆਂ ਬਹੁਤ ਜਿੰਮੇਵਾਰੀਆ ਹੁੰਦੀਆ ਹਨ ਪਰ ਸਭ ਤੋਂ ਵੱਡੀ ਗੱਲ ਕਿ ਜਿੱਥੇ ਉਸਨੇ ਜਿੱਤ ਕੇ ਜਾਣਾ ਹੁੰਦਾ ਹੈ ਉਥੇ ਕਾਨੂੰਨ ਬਣਨੇ ਅਤੇ ਸੋਧਣੇ ਹੁੰਦੇ ਹਨ ਤੇ ਉਸਨੇ ਇੱਕ ਕਾਨੂੰਨ ਘਾੜਾ ਬਣਨਾ ਹੁੰਦਾ ਹੈ, ਜਿਸ ਕਰਕੇ ਉਸਨੂੰ ਕਾਨੂੰਨ ਦੀ ਸਮਝ ਹੋਣੀ ਬਹੁਤ ਜਰੂਰੀ ਹੈ ਉਹ ਇਸ ਕੰਮ ਲਈ ਕਾਬਿਲ ਅਤੇ ਸੂਝਵਾਨ ਹੋਣਾ ਚਾਹੀਦਾ ਹੈ ਉਹ ਸਾਡਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੰਵਾਰਨ ਵਾਲਾ ਹੋਣਾ ਚਾਹੀਦਾ ਹੈ।
ਇਨ੍ਹਾਂ ਸੱਭ ਗੱਲਾਂ ਨੂੰ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼੍ਰੀ ਰਣਜੀਤ ਕੁਮਾਰ ਐਡਵੋਕੇਟ ਜੀ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਉਨ੍ਹਾਂ ਪਾਸੋਂ ਇਨ੍ਹਾਂ ਗੱਲਾਂ ਦੀ ਪੂਰਤੀ ਦੀ ਆਸ ਰੱਖੀ ਜਾ ਸਕਦੀ ਹੈ। ਸ਼੍ਰੀ ਰਣਜੀਤ ਕੁਮਾਰ ਜੀ ਪੇਸ਼ੇ ਤੋਂ ਵਕੀਲ, ਮੋਜੂਦਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ, ਹਜ਼ਾਰਾਂ ਬੱਚਿਆ ਨੂੰ ਪੜ੍ਹਾਈ ਵਿੱਚ ਮੱਦਦ ਕਰਨ ਵਾਲੇ, ਇਮਾਨਦਾਰ ਸ਼ਵੀ ਦੇ ਮਾਲਕ, ਮਿਹਨਤੀ ਇਨਸਾਨ ਅਤੇ ਹਰ ਪੱਖ ਤੋ ਸੰਪਨ ਵਿਅਕਤੀ ਹਨ। ਜੇਕਰ ਹਲਕਾ ਹੁਸ਼ਿਆਰਪੁਰ ਦੇ ਵੋਟਰ ਆਪਣੀ ਆਵਾਜ਼ ਲੋਕ ਸਭਾ ਵਿੱਚ ਜ਼ੋਰਦਾਰ ਤਰੀਕੇ ਨਾਲ ਬੁਲੰਦ ਹੁੰਦੀ ਦੇਖਣਾ ਚਾਹੁੰਦੇ ਹਨ ਤਾਂ ਇਸ ਵਾਰ ਆਪਣੇ ਸਭ ਤੋਂ ਕਾਬਿਲ ਉਮੀਦਵਾਰ *ਸ਼੍ਰੀ ਰਣਜੀਤ ਕੁਮਾਰ ਐਡਵੋਕੇਟ* ਜੀ ਨੂੰ ਵੋਟ ਪਾਉਣ ਜਿਨ੍ਹਾਂ ਦਾ ਚੋਣ ਨਿਸ਼ਾਨ 🐘 (ਹਾਥੀ) ਹੈ।
ਉਮੀਦਵਾਰ :- *ਸ਼੍ਰੀ ਰਣਜੀਤ ਕੁਮਾਰ ਐਡਵੋਕੇਟ*
ਪਾਰਟੀ:- *ਬਹੁਜਨ ਸਮਾਜ ਪਾਰਟੀ*
ਚੋਣ ਨਿਸ਼ਾਨ:- *ਹਾਥੀ* 🐘🐘🐘
ਵੋਟ ਪਾਉਣ ਦੀ ਤਾਰੀਖ: ਹਲਕਾ ਹੁਸ਼ਿਆਰਪੁਰ ਦੇ ਵੱਖ ਵੱਖ ਬੂਥਾਂ ਤੇ ਮਿਤੀ 01-06-2024 (ਇੱਕ ਜੂਨ 2024)*
ਬੇਨਤੀ ਕਰਤਾ:-
ਚਰਨਜੀਤ ਪੁਆਰੀ ਐਡਵੋਕੇਟ
ਸਿਵਿਲ ਕੋਰਟਸ ਫ਼ਿਲੌਰ
ਮੋਬਾਇਲ ਨੰਬਰ 98785-91883
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਪੰਜਾਬੀ ਸ਼ਬਦਾਂ ਦੇ ਅੰਤ ਵਿਚ ‘ਐੜੇ’ (ਅ) ਅੱਖਰ ਦੀ ਸਥਿਤੀ
Next articleਬੁੱਧ ਚਿੰਤਨ