“ਹੁਸ਼ਿਆਰਪੁਰ ਫੋਕਸ ” ਅਖ਼ਬਾਰ ਲੋਕਾਂ ਦੀ ਪਸੰਦੀ ਦੀ ਅਖ਼ਬਾਰ ਬਣਦੀ ਜਾ ਰਹੀ ਹੈ : ਮੁੱਖ ਸੰਪਾਦਕ ਸੁਖਵਿੰਦਰ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ /ਮੁਕੇਰੀਆਂ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਅੱਜ ਮੁਕੇਰੀਆਂ ਰੈਸਟ ਹਾਊਸ ਵਿਖੇ ਹੁਸ਼ਿਆਰਪੁਰ ਫੋਕਸ ਅਦਾਰੇ ਦੇ ਸਟਾਫ਼ ਦੀ ਮੀਟਿੰਗ ਹੋਈ ਜਿਸ ਵਿੱਚ ਸੁਰਿੰਦਰ ਸਿੰਘ ਪੱਪਾ ਮੁਕੇਰੀਆਂ ਚੀਫ ਗੈਸਟ ਬਤੌਰ ਹਾਜ਼ਰ ਹੋਏ  ਅਤੇ ਇਸ ਵਿੱਚ ਦੂਰ ਦੁਰਾਡੇ ਤੋਂ ਹੁਸ਼ਿਆਰਪੁਰ ਫੋਕਸ ਅਖ਼ਬਾਰ ਦੇ  ਪੱਤਰਕਾਰਾਂ ਨੇ ਹਿੱਸਾ ਲਿਆ ਇਸ ਮੌਕੇ ਦੇ ਅਖ਼ਬਾਰ ਦੇ ਐਡੀਟਰ ਸੁਖਵਿੰਦਰ  ਸਿੰਘ ਹੋਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ  ਹੁਸ਼ਿਆਰਪੁਰ ਫੋਕਸ ਅਖਬਾਰ ਨੂੰ ਪ੍ਰਮਾਣਿਤ ਕੀਤਾ ਗਿਆ ਹੈ  ਜਿਸ ਦਾ ਰਜ਼ਿਸਟਰ ਨੰਬਰ PUNBIL / 2024 / 89792  ਹੈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਫੋਕਸ  ਪਿਛਲੇ 9 ਮਹੀਨੇ ਤੋਂ ਸ਼ੁਰੂ ਕੀਤੀ ਗਈ ਸੀ ਜੋ ਕਿ ਹੁਣ ਨਿਰੰਤਰ ਚੱਲੇਗੀ ਉਹਨਾਂ ਦੱਸਿਆ ਕਿ ਇਹ ਅਖਬਾਰ ਹਰ ਤਰ੍ਹਾਂ ਦੀਆ  ਖਬਰਾਂ ਪ੍ਰਕਾਸ਼ਿਤ ਕਰਦੀ ਹੈ ਅਤੇ ਇਸ ਦੇ ਸਾਰੇ ਹੀ ਪੱਤਰਕਾਰ ਬਹੁਤ ਜਿਆਦਾ ਮਿਹਨਤੀ ਹਨ। ਉਨ੍ਹਾਂ ਨੇ ਕਿਹਾ ਕਿ ਹੁਸ਼ਿਆਰਪੁਰ ਫੋਕਸ ਅਖ਼ਬਾਰ ਨੂੰ ਲੋਕ ਪਸੰਦ ਕਰ ਰਹੇ ਹਨ ਤੇ ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਨਾਲ ਹੁਸ਼ਿਆਰਪੁਰ ਫੋਕਸ ਅਖ਼ਬਾਰ ਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਅਤੇ ਲੋਕਾਂ ਦੀ ਪਸੰਦੀਦਾ ਅਖ਼ਬਾਰ ਬਣਦੀ ਜਾ ਰਹੀ ਹੈ।ਇਸ ਮੌਕੇ ਤੇ ਸੁਰਿੰਦਰ ਸਿੰਘ ਪੱਪਾ ਹੋਰਾਂ ਨੇ ਦੱਸਿਆ ਕਿ ਹੁਸ਼ਿਆਰਪੁਰ ਫੋਕਸ ਦੇ ਸਾਰੇ ਪੱਤਰਕਾਰ ਵੀਰ ਬਹੁਤ ਮਿਹਨਤੀ ਅਤੇ ਸੁਲਝੇ ਹੋਏ ਇਨਸਾਨ ਹਨ। ਇਹ ਬਿਨਾਂ ਕਿਸੇ ਈਰਖਾ ਦੇ ਖਬਰ ਨੂੰ ਲਗਾਉਂਦੇ ਹਨ ਉਹਨਾਂ ਨੇ ਕਿਹਾ ਕਿ ਮੀਡੀਆ ਹੀ ਆਜ਼ਾਦੀ ਦਾ ਚੌਥਾ ਥੰਮ ਹੈ ਅਤੇ ਇਹ ਬਹੁਤ ਹੀ ਮਿਹਨਤ ਦੇ ਨਾਲ ਹੁਸ਼ਿਆਰਪੁਰ ਫੋਕਸ ਅਖ਼ਬਾਰ ਕੰਮ ਕਰ ਰਹੀ ਅਤੇ ਮਜ਼ਲੂਮਾਂ ਦੀ ਆਵਾਜ਼ ਬੁਲੰਦ ਕਰਦੀ ਹੈ ਇਸ ਮੌਕੇ ਤੇ ਡਾਕਟਰ ਜਨਕ ਰਾਜ ਭਾਟੀਆ ਹੋਰਾਂ ਨੇ ਕਿਹਾ ਮੈਂ ਇੰਨ੍ਹਾ ਦੀ ਸਾਰੀ ਸਮੁੱਚੀ ਟੀਮ ਨੂੰ ਵਧਾਈ ਦਿੰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਇਹ ਅਖ਼ਬਾਰ ਦਿਨ ਦੁਗਣੀ ਅਤੇ ਰਾਤ ਚੁਗਣੀ ਤਰੱਕੀ ਕਰੇ ਇਸ ਮੌਕੇ ਤੇ ਅਖ਼ਬਾਰ ਦੇ ਮੁੱਖ ਸਲਾਹਕਾਰ ਸੀਨੀਅਰ ਪੱਤਰਕਾਰ ਤਰਸੇਮ ਦੀਵਾਨਾ, ਸੀਨੀਅਰ ਪੱਤਰਕਾਰ ਬਲਵੀਰ ਸਿੰਘ ਸੈਣੀ, ਸੀਨੀਅਰ ਪੱਤਰਕਾਰ ਗੁਰਵਿੰਦਰ ਸਿੰਘ ਪਲਾਹਾ, ਸੀਨੀਅਰ ਪੱਤਰਕਾਰ ਮਨਜੀਤ ਸਿੰਘ ਚੀਮਾ ਨੇ ਫੋਨ ਕਰਕੇ ਵਧਾਈ ਦਿੱਤੀ । ਇਸ ਮੌਕੇ ਹੁਸ਼ਿਆਰਪੁਰ ਫੋਕਸ ਅਦਾਰੇ ਦੇ ਐਡੀਟਰ ਸੁਖਵਿੰਦਰ ਸਿੰਘ, ਸਬ ਐਡੀਟਰ ਇੰਦਰਜੀਤ, ਕਾਨੂੰਨੀ ਸਲਾਹਕਾਰ ਐਡਵੋਕੇਟ ਨਿਰਮਲ ਚੰਦ , ਜ਼ਿਲ੍ਹਾ ਇੰਚਾਰਜ਼ ਅਮ੍ਰਿਤਪਾਲ ਸਿੰਘ ਸੈਣੀ, ਮੁਕੇਰੀਆਂ ਇੰਚਾਰਜ਼ ਰਮਨ ਤੰਗਰਾਲੀਆਂ, ਪੱਤਰਕਾਰ ਅਮੀਰ ਸ਼ਰਮਾ ਉਮਰਪੁਰ, ਪੱਤਰਕਾਰ ਅਮਰ ਸਿੰਘ ਚੱਕ , ਪੱਤਰਕਾਰ ਸ਼ਾਮ ਲਾਲ ਮਨਸੂਰਪੁਰ, ਭੰਗਾਲਾਂ ਇੰਚਾਰਜ਼ ਅਤਰ ਸਿੰਘ,ਸੀਨੀਅਰ ਪੱਤਰਕਾਰ ਦਲਵੀਰ ਸਿੰਘ ਚਰਖ਼ਾ ਆਦਿ ਹਾਜ਼ਰ ਸਨ।ਰਮਨ ਕੁਮਾਰ, ਅਮਰ ਸਿੰਘ ਚੱਕ, ਸ਼ਾਮ ਲਾਲ ਮਨਸੂਰਪੁਰ, ਅਤਰ ਸਿੰਘ ਭੰਗਾਲਾ, ਅੰਮ੍ਰਿਤ ਪਾਲ ਸਿੰਘ ਭੰਗਾਲਾ,  ਲਵਲੀ, ਦਲਵੀਰ ਸਿੰਘ ਚਰਖਾ ਮੁਕੇਰੀਆਂ, ਅਖਬਾਰ ਦੇ ਲੀਗਲ ਐਡਵਾਈਜ਼ਰ ਐਡਵੋਕੇਟ  ਨਿਰਮਲ ਚੰਦ ਬਰੋਟਾ ਆਦਿ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪਿੰਡ ਸਲੇਮਪੁਰ, ਵਿਖੇ ਘਰ ਵਿੱਚ ਔਰਤ ਦੇ ਹੋਏ ਅੰਨੇ ਕਤਲ ਨੂੰ 04 ਘੰਟਿਆਂ ਵਿੱਚ ਕੀਤਾ ਟਰੇਸ : ਸੁਰੇਂਦਰ ਲਾਂਬਾ, ਬਾਹੀਆ
Next articleਸਰਬੱਤ ਦਾ ਭਲਾ ਟਰੱਸਟ ਵਲੋਂ ਬੱਲੂਆਣਾ ਵਿਖੇ ਮੁਫ਼ਤ ਮੈਡੀਕਲ ਕੈਂਪ