HOME ਹੁਸ਼ਿਆਰਪੁਰ ਜ਼ਿਲ੍ਹੇ ‘ਚ ਕੱਲ੍ਹ ਤੋਂ ਆਮ ਵਾਂਗ ਲੱਗਣਗੇ ਸਕੂਲ-ਕਾਲਜ

ਹੁਸ਼ਿਆਰਪੁਰ ਜ਼ਿਲ੍ਹੇ ‘ਚ ਕੱਲ੍ਹ ਤੋਂ ਆਮ ਵਾਂਗ ਲੱਗਣਗੇ ਸਕੂਲ-ਕਾਲਜ

2

ਹੁਸ਼ਿਆਰਪੁਰ   (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਸਕੂਲ-ਕਾਲਜ ਕੱਲ੍ਹ ਮਿਤੀ 12 ਮਈ, 2025 ਦਿਨ ਸੋਮਵਾਰ ਤੋਂ ਆਮ ਵਾਂਗ ਲੱਗਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਕਾਰਨ ਪੈਦਾ ਹੋਈ ਸੰਕਟਕਾਲੀਨ ਸਥਿਤੀ ਨੂੰ ਦੇਖਦਿਆਂ ਜ਼ਿਲ੍ਹੇ ਦੇ ਸਾਰੇ ਸਕੂਲ-ਕਾਲਜ 11 ਮਈ ਤੱਕ ਬੰਦ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਜੰਗਬੰਦੀ ਤੋਂ ਬਾਅਦ ਜ਼ਿਲ੍ਹੇ ਵਿਚ ਹਾਲਾਤ ਬਿਲਕੁਲ ਆਮ ਵਾਂਗ ਹੋ ਗਏ ਹਨ। ਇਸ ਲਈ ਭਲਕੇ ਤੋਂ ਜ਼ਿਲ੍ਹੇ ਦੇ ਸਕੂਲ-ਕਾਲਜ ਨਿਰਧਾਰਿਤ ਸਮਾਂ ਸਾਰਣੀ ਅਨੁਸਾਰ ਲੱਗਣਗੇ। ਉਨ੍ਹਾਂ ਬੇਹੱਦ ਤਣਾਅਪੂਰਨ ਮਾਹੌਲ ਦੌਰਾਨ ਜ਼ਿਲ੍ਹਾ ਵਾਸੀਆਂ ਵੱਲੋਂ ਮਿਲੇ ਭਰਵੇਂ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਕਾਲੀ ਦਲ ਨੂੰ ਵੱਡਾ ਝਟਕਾ ਪਿੰਡ ਪੈਂਸਰਾ ਤੋਂ ਯੂਥ ਆਗੂ ਪਰਮਿੰਦਰ ਸਿੰਘ ਸਾਥੀਆਂ ਸਮੇਤ ਆਪ ਵਿਚ ਸ਼ਾਮਿਲ
Next articleਸਿਵਲ ਡਿਫੈਂਸ ਟ੍ਰੇਨਿੰਗ ਕੈਂਪ ਦੌਰਾਨ 100 ਵਲੰਟੀਅਰਾਂ ਨੇ ਲਈ ਸਿਖਲਾਈ