ਹੁਸ਼ਿਆਰਪੁਰ ਦੇ ਵਾਰਡਾਂ ਦੇ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ – ਜਾਵੇਦ ਖਾਨ

ਹੁਸ਼ਿਆਰਪੁਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਅੱਜ ਸ਼ਿਵ ਸੇਨਾ ਸਮਾਜਵਾਦੀ ਪਾਰਟੀ ਦੇ ਕਾਰਜਕਰਨੀ ਪ੍ਰਧਾਨ ਜਾਵੇਦ ਖਾਨ ਨੇ ਇੱਕ ਪ੍ਰੈਸ ਨੋਟ ਜਾਰੀ ਕਰ ਕਿਹਾ ਕਿ ਨਗਰ ਨਿਗਮ ਹੁਸ਼ਿਆਰਪੁਰ ਦੀ ਨਕਾਮੀਆਂ ਦੇ ਕਾਰਨ ਹੁਸ਼ਿਆਰਪੁਰ ਦੇ ਲੋਕ ਪਾਣੀ ਦੀ ਇੱਕ ਇੱਕ ਬੂੰਦ ਲਈ ਤਰਸ ਰਹੇ ਹਨ। 10-12 ਦਿਨਾਂ ਤੋਂ ਲੋਕਾਂ ਦੇ ਘਰਾਂ ਵਿੱਚ ਪਾਣੀ ਦੀ ਕਿੱਲਤ ਹੋ ਰਹੀ ਹੈ ਮਗਰ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਅਫਸਰਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਅੱਜ ਤੋਂ 8-10 ਸਾਲ ਪਹਿਲਾਂ ਪੁਰਾਣੀਆਂ ਸਰਕਾਰਾਂ ਨੇ ਪਾਣੀ ਦੇ ਟਿਊਬਵੈਲ ਲਗਵਾਏ ਸੀ, ਉਹਨਾਂ ਦਾ ਪਾਣੀ ਹੁਣ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਹੈ ਪਰ ਆਪ ਦੀ ਸਰਕਾਰ ਨੇ ਇਸ ਸਮੱਸਿਆ ਦੇ ਹੱਲ ਲਈ ਕੁਛ ਵੀ ਪ੍ਰਬੰਧ ਨਹੀਂ ਕੀਤਾ ਹੈ, ਕੋਈ ਨਵੇਂ ਟਿਊਬਵੈਲ ਨਹੀਂ ਲਗਾਏ। ਜਿਸ ਕਾਰਨ ਹੁਸ਼ਿਆਰਪੁਰ ਦੇ ਕਈ ਵਾਰਡਾਂ ਜਿਵੇਂ ਵਾਰਡ ਨੰਬਰ 16, ਸ਼ਾਂਤੀ ਨਗਰ, ਪ੍ਰਹਲਾਦ ਨਗਰ ਆਦਿ ਵਿੱਚ ਕਈ ਜਗਹਾਵਾਂ ਤੇ ਪਾਣੀ ਦੀ ਸਪਲਾਈ ਨਹੀਂ ਹੋ ਰਹੀ, ਪਰ ਨਗਰ ਨਿਗਮ ਦੇ ਕੰਨ ਤੇ ਜੂੰ ਤੱਕ ਨਹੀਂ ਰੇਂਗ ਰਹੀ, ਅਫਸਰ ਆਪਣੇ ਏ.ਸੀ. ਕਮਰਿਆਂ ਵਿੱਚ ਬੈਠ ਕੇ ਆਰਾਮ ਫਰਮਾ ਰਹੇ ਹਨ, ਉਹਨਾਂ ਨੂੰ ਜਨਤਾ ਦੀ ਪਰੇਸ਼ਾਨੀਆਂ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ । ਇੱਕ ਤਾਂ ਗਰਮੀ ਦੀ ਮਾਰ ਉੱਪਰੋਂ  ਪਾਣੀ ਨਾ ਮਿਲਣਾ, ਲੋਕਾਂ ਨੂੰ ਦੋਹਰੀ ਮਾਰ ਸਹਿਣੀ ਪੈ ਰਹੀ ਹੈ। ਜਾਵੇਦ ਖਾਨ ਨੇ ਨਗਰ ਨਿਗਮ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਹੀ ਹੁਸ਼ਿਆਰਪੁਰ ਦੇ ਸਾਰੇ ਵਾਰਡਾਂ ਵਿੱਚ ਪਾਣੀ ਦੀ ਸਪਲਾਈ ਯਕੀਨੀ ਨਾ ਬਣਾਈ ਗਈ ਤਾਂ ਸ਼ਿਵ ਸੇਨਾ ਸਮਾਜਵਾਦੀ ਪਾਰਟੀ ਸੜਕਾਂ ਤੇ ਉੱਤਰ ਕੇ ਨਗਰ ਨਿਗਮ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਮੁਜਾਹਰੇ ਕਰਨ ਲਈ ਮਜਬੂਰ ਹੋਵੇਗੀ ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੀ ਹੋਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਟਰੀ ਕਲੱਬ ਹੁਸ਼ਿਆਰਪੁਰ ਵਲੋਂ ਐਡਵੋਕੇਟ ਅਰਵਿੰਦ ਸੂਦ ਨੂੰ ਕੀਤਾ ਸਨਮਾਨਿਤ
Next articleਜੂਨ ਮਹੀਨਾ ਕਲੱਬ ਫੁੱਟ ਜਾਗਰੂਕਤਾ ਮਹੀਨੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ – ਡਾਕਟਰ ਸੀਮਾ ਗਰਗ