HOME ਹੁਸ਼ਿਆਰਪੁਰ ਆਟੋਮੋਬਾਇਲ ਦੀਆਂ ਸਾਰੀਆਂ ਬ੍ਰਾਂਚਾਂ 5 ਤੇ 6 ਜੁਲਾਈ ਨੂੰ ਬੰਦ ਰਹਿਣਗੀਆਂ 

ਹੁਸ਼ਿਆਰਪੁਰ ਆਟੋਮੋਬਾਇਲ ਦੀਆਂ ਸਾਰੀਆਂ ਬ੍ਰਾਂਚਾਂ 5 ਤੇ 6 ਜੁਲਾਈ ਨੂੰ ਬੰਦ ਰਹਿਣਗੀਆਂ 

ਗੁਰਪ੍ਰੀਤ ਸਿੰਘ ਤੰਬੜ
ਹੁਸ਼ਿਆਰਪੁਰ,  (ਸਮਾਜ ਵੀਕਲੀ)  (ਤਰਸੇਮ ਦੀਵਾਨਾ )  ਵਿਸ਼ਵ ਪ੍ਰਸਿੱਧ ਕਾਰ ਨਿਰਮਾਤਾ ਕੰਪਨੀ ਮਾਰੂਤੀ ਅਧਿਕਾਰਿਤ ਡੀਲਰ ਹੁਸ਼ਿਆਰਪੁਰ ਆਟੋਮੋਬਾਇਲਜ਼ ਵੱਲੋਂ ਆਪਣੀਆਂ ਹੁਸ਼ਿਆਰਪੁਰ, ਲੁਧਿਆਣਾ, ਮੰਡੀ ਗੋਬਿੰਦਗੜ੍ਹ ਇਲਾਕਿਆਂ ਵਿੱਚ ਸਥਾਪਿਤ ਬ੍ਰਾਂਚਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦਿਆਂ 5 ਤੇ 6 ਜੁਲਾਈ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਆਟੋਮੋਬਾਇਲਜ਼ ਦੇ ਸੀਈਓ ਗੁਰਪ੍ਰੀਤ ਸਿੰਘ ਤੰਬੜ ਨੇ ਦੱਸਿਆ ਕਿ ਹਰ ਸਾਲ ਵਾਂਗ ਗਰਮੀਆਂ ਦੇ ਮੌਸਮ ਵਿੱਚ ਛੁੱਟੀਆਂ ਇਸ ਲਈ ਕੀਤੀਆਂ ਗਈਆਂ ਹਨ ਤਾਂ ਜੋ ਸਟਾਫ ਮੈਂਬਰ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਸਕਣ | ਉਹਨਾਂ ਕਿਹਾ ਕਿ ਮਾਰੂਤੀ ਕਾਰ ਕੰਪਨੀ ਦੇ ਅਧਿਕਾਰਿਤ ਡੀਲਰ ਹੁਸ਼ਿਆਰਪੁਰ ਆਟੋਮੋਬਾਇਲਜ਼ ਨਾਲ ਜੁੜੇ ਗ੍ਰਾਹਕਾਂ ਨੂੰ ਇਹ ਅਗਾਓਂ ਜਾਣਕਾਰੀ ਦਿੱਤੀ ਗਈ ਹੈ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋ ਸਕੇ ਅਤੇ ਆਪਣੇ ਵਾਹਨਾਂ ਦੀਆਂ ਸੇਵਾਵਾਂ ਲਈ ਇਹਨਾਂ ਛੁੱਟੀਆਂ ਦੇ ਹਿਸਾਬ ਨਾਲ ਪਲੈਨਿੰਗ ਕਰ ਸਕਣ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਵਰਕਿੰਗ ਕਮੇਟੀ ਮੈਂਬਰ ਬਣਾਉਣ ‘ਤੇ ਬਾਗੋ ਬਾਗ ਹੋਏ ਅਕਾਲੀ 
Next articleਨਗਰ ਕੌਂਸਲ  ਗੜ੍ਹਸ਼ੰਕਰ  ਦੀ ਪ੍ਰਧਾਨ ਵਾਲੀ ਕੁਰਸੀ ਤੇ ਬੈਠਣਗੇ ਬੀਬੀ ਮਾਨ