ਹੰਸਾਂ ਦੀ ਜੋੜੀ ਹੁਸਨਪ੍ਰੀਤ ਤੇ ਜਸਵੀਰ ਜੱਸੀ ਬਹਿਰੀਨ ,ਚ ਕਰਨਗੇ ਪ੍ਰੋਗਰਾਮ ਪੇਸ਼

ਆਜ਼ਾਦੀ ਦਿਹਾੜੇ ਨੂੰ ਸਮਰਪਿਤ ਹੋਵੇਗਾ ਇਹ ਸੱਭਿਆਚਾਰਕ ਮੇਲਾ – ਦਲਵਿੰਦਰ ਦਿਆਲਪੁਰੀ

ਸ਼ਾਮ ਚੁਰਾਸੀ, (ਕੁਲਦੀਪ ਚੁੰਬਰ ) ਸਮਾਜ ਵੀਕਲੀ- ਬਹਿਰੀਨ ਦੇ ਸ਼ਹਿਰ(ਰਿਫਾ) ਨੇੜੇ ਇੰਡੀਅਨ ਸਕੂਲ ਵਿਖੇ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ । ਮੇਲਾ ਪ੍ਰਬੰਧਿਕ ਕਮੇਟੀ ਮਲਕੀਤ ਧੀਰਪੁਰੀਆ , ਗੁਰਮੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਜੌਹਲ ਨੇ ਦੱਸਿਆ ਕਿ ਪਿਛਲੇ ਸਾਲ ਕਰੋਨਾ ਮਹਾਂਮਾਰੀ ਕਾਰਨ ਇਹ ਮੇਲਾ ਨਹੀ ਹੋ ਸਕਿਆ। ਬਹਿਰੀਨ ਦੇ ਮਾਹੌਲ ਵਿਚ ਬਹੁਤ ਸੁਧਾਰ ਹੋ ਗਿਆ ਹੈ । ਇਸ ਮੇਲੇ ਦੀ ਤਾਰੀਖ ਅਗਸਤ ਮਹੀਨੇ ਵਿੱਚ ਰੱਖ ਦਿੱਤੀ ਗਈ ਹੈ ।

ਇਸ ਮੇਲੇ ਵਿਚ ਪੰਜਾਬ ਦੀ ਸੁਪਰ ਹਿੱਟ ਜੋੜੀ ਜਸਵੀਰ ਜੱਸੀ, ਹੁਸਨਪ੍ਰੀਤ ਹੰਸ ਆਪਣੀ ਕਲਾ ਤੇ ਮਿੱਠੀ ਆਵਾਜ਼ ਨਾਲ ਸਰੋਤਿਆਂ ਨੂੰ ਮੰਤ੍ਰ ਮੁਗਧ ਕਰਨਗੇ । ਅਨੇਕਾਂ ਐਵਾਰਡਾਂ ਨਾਲ ਸਨਮਾਨਤ ਜੋੜੀ ਪਹਿਲਾਂ ਵੀ ਵਿਦੇਸ਼ੀ ਟੂਰਾਂ ਤੇ ਸਰੋਤਿਆਂ ਦੇ ਦਿਲਾਂ ਤੇ ਰਾਜ ਕਰ ਚੁੱਕੀ ਹੈ । ਹੁਣ ਬਹਿਰੀਨ ਦੀ ਧਰਤੀ (ਰਿਫ਼ਾ) ਉੱਤੇ ਸਰੋਤਿਆਂ ਦੇ ਦਿਲਾਂ ਤੇ ਆਪਣੀ ਵਿਲੱਖਣ ਛਾਪ ਛੱਡੇਗੀ । ਮੁੰਡਾ ਕੁੜੀ ਨਾਲੋੱ ਸੋਹਣਾ , ਕੁੜੀ ਮੁੰਡੇ ਨਾਲੋਂ ਸੋਹਣੀ ਜੋੜੀ ਨੂੰ ਲੋਕ ਹੰਸਾਂ ਦੀ ਜੋੜੀ ਨਾਲ ਜਾਣਦੇ ਹਨ । ਇਸ ਸੱਭਿਆਚਾਰਕ ਮੇਲੇ ਵਿੱਚ ਪੰਜਾਬ ਦੇ ਹੋਰ ਵੀ ਕਈ ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ , ਗੁਰਮੇਜ ਸਹੋਤਾ , ਮਨੀਸ਼ਾ ਦੀਪਕ ਸਮੇਤ ਕਈ ਹੋਰ ਗਾਇਕ ਸ਼ਿਰਕਤ ਕਰਨਗੇ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleChinese province reports 6 locally-transmitted Covid cases
Next articleਮਾਲਵਾ ਵਿੱਚ ਉੱਭਰ ਰਹੀ ਲੇਖਕ ਮਨਪ੍ਰੀਤ ਕੌਰ ਚਹਿਲ