(ਸਮਾਜ ਵੀਕਲੀ)
ਕਾਜ ਕਰੇੰਦਾ ਚੱਲ਼ ਮਨਾ,
ਕਾਹਦੀ ਜਿੱਤ ਤੇ ਹਾਰ।
ਸੱਜਣ ਵਸਿਆ ਸੀਨੜੇ,
ਆਪੇ ਲੈ ਜਾਉ ਪਾਰ।
ਮੈ ਮਨ ਓ ਮੇਰਾ ਬਿਰਹੜਾ,
ਬਿਨ ਓਹਦੇ ਤੰਨ ਖਾਕ।
ਹੱਡੀਆਂ ਦਾ ਬਾਲਣ ਕਰ ਦਿਆ
ਬਣ ਜੇ ਜ਼ਿਸਮ ਏ ਰਾਖ ।
ਆਜਾ ਸੱਜਣ ਮੈਂਡੜੇ,
“ਪ੍ਰੀਤ”ਨਿੱਤ ਕਰੇ ਅਰਦਾਸ।
ਨੈਣਾ ਹੋਏ ਮੇਰੇ ਬਾਬਰੇ
ਪਿਰ ਦੇਖਣ ਦੀ ਆਸ।
ਡਾ. ਲਵਪ੍ਰੀਤ ਕੌਰ “ਜਵੰਦਾ”
9814203357
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly