(ਸਮਾਜ ਵੀਕਲੀ)
ਉਮੀਦ ਹੈ
ਇੱਕ ਮੁਲਾਕਾਤ ਦੀ
ਰੱਜਵੀਂ ਜਿਹੀ
ਨਿੱਘਰ ਜਿਹੀ
ਇੱਕ ਦੂਜੇ ਦੀਆਂ
ਅੱਖਾਂ ਦੀ ਗਹਿਰਾਈ ਨੂੰ
ਨਾਪਣ ਦੀ ਕੋਸ਼ਿਸ਼ ਕਰੀਏ
ਦਿਲ ਦੇ ਉਲਾਰਾਂ ਨੂੰ
ਹਵਾ ਦੇ ਸੰਗ
ਉਡਾਉਣ ਦੀ ਗੱਲ ਕਰੀਏ
ਕੁੱਝ ਬਣ ਸਕਣ ਦੇ
ਸੁਪਨੇ ਵੀ ਹੱਲ ਕਰੀਏ
ਜਿਸਮਾਂ ਦੀ ਖੇਡ ਦੇ
ਪਾਂਧੀ ਬਣਨ ਦੇ ਨਾਲੋਂ
ਆ ਦੋਵੇਂ ਰਲ ਮਿਲ ਕੇ
ਰੂਹ ਦੀ ਖੇਡ ਤੱਕ ਦਾ
ਤੈਅ ਕਰ ਲਈਏ ਸਫ਼ਰ
ਇਹ ਦੁਨੀਆਂ ਵੀ ਯਾਦ ਕਰੇ
ਤੇਰੇ ਮੇਰੇ ਸੁਪਨੇ ਨੂੰ
ਫੜ ਹੱਥ ਮੇਰਾ
ਤੁਰਦੀ ਰਹਿ
ਮਾਣ ਨਾਲ
ਸਵੈ ਮਾਣ ਨਾਲ
ਦੂਰ ਤੱਕ
ਖੁੱਲ੍ਹਾ ਹੈ ਆਸਮਾਨ।
ਦਿਨੇਸ਼ ਨੰਦੀ
9417458831
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly