ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਵੱਲੋਂ ਗੁਰੂ ਨਾਨਕ ਪਬਲਿਕ ਸਕੂਲ ਲੁਧਿਆਣਾ ਵਿੱਚ ਕਰਵਾਈ ਗਈ 25ਵੀਂ ਪੰਜਾਬ ਸਟੇਟ ਸਪੈਸ਼ਲ ਉਲੰਪਿਕ ਤੇ ਪਹਿਲੀ ਨਾਰਥ ਜੋਨ ਸਪੈਸ਼ਲ ਉਲੰਪਿਕ ਵਿੱਚ 800 ਐਥਲੀਟਾਂ ਨੇ ਭਾਗ ਲਿਆ ਜੋ ਕਿ ਤਿੰਨ ਦਿਨ ਤੱਕ ਚੱਲੀ, ਇਹ ਜਾਣਕਾਰੀ ਦਿੰਦੇ ਹੋਏ ਸੀ.ਏ.ਤਰਨਜੀਤ ਸਿੰਘ ਨੇ ਦੱਸਿਆ ਕਿ ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦੇ 13 ਐਥਲੀਟਾਂ ਨੇ ਇਸ ਵਿੱਚ ਭਾਗ ਲਿਆ ਜਦੋਂ ਕਿ ਇਸ ਉਲੰਪਿਕ ਵਿੱਚ 60 ਸਪੈਸ਼ਲ ਸਕੂਲਾਂ ਦੇ ਖਿਡਾਰੀ ਪੁੱਜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਆਸ਼ਾ ਕਿਰਨ ਸਕੂਲ ਦੇ 12 ਖਿਡਾਰੀਆਂ ਨੇ ਐਥਲੈਟਿਕਸ ਤੇ ਇੱਕ ਨੇ ਸਾਈਕਲਿੰਗ ਵਿੱਚ ਭਾਗ ਲਿਆ, ਉਨ੍ਹਾਂ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ 12 ਗੋਲਡ ਮੈਡਲ, 6 ਸਿਲਵਰ ਤੇ ਤਿੰਨ ਬ੍ਰਾਂਊਨਜ ਮੈਡਲ ਜਿੱਤੇ। ਖੇਡਾਂ ਦੀ ਸਮਾਪਤੀ ਉੱਪਰ ਏਰੀਆ ਡਾਇਰੈਕਟਰ ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਪਰਮਜੀਤ ਸਿੰਘ ਸੱਚਦੇਵਾ ਵਿਸ਼ੇਸ਼ ਤੌਰ ’ਤੇ ਸਮੂਹ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਨ ਪੁੱਜੇ ਤੇ ਕਿਹਾ ਕਿ ਸਪੈਸ਼ਲ ਬੱਚਿਆਂ ਵੱਲੋਂ ਜਿਸ ਨਿਪੁੰਨਤਾ ਨਾਲ ਖੇਡ ਮੁਕਾਬਲਿਆਂ ਵਿੱਚ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ ਗਿਆ ਹੈ ਉਹ ਪ੍ਰਸ਼ੰਸ਼ਾਯੋਗ ਹੈ। ਇਸ ਮੌਕੇ ਐੱਸ.ਓ.ਬੀ.ਪ੍ਰਧਾਨ ਅਸ਼ੋਕ ਅਰੋੜਾ ਤੇ ਅਨਿਲ ਗੋਇਲ ਨੇ ਆਸ਼ਾ ਕਿਰਨ ਸਕੂਲ ਦੇ ਜੇਤੂ ਖਿਡਾਰੀਆਂ ਨੂੰ ਰਨਰ ਅੱਪ ਟ੍ਰਾਫੀ ਭੇਂਟ ਕੀਤੀ। ਇਸ ਮੌਕੇ ਮੁੱਖ ਕੋਚ ਅੰਜਨਾ, ਗੁਰਪ੍ਰਸਾਦ, ਰਜਨੀ ਬਾਲਾ, ਅੰਜਨਾ ਦੇਵੀ,ਹਰਦੀਪ, ਦਿਯਾ, ਸੰਜੀਵ ਕੁਮਾਰ ਤੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਮੌਜੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly