(ਸਮਾਜ ਵੀਕਲੀ)
ਜਦੋ ਕੋਈ ਆਪਣਾ
ਤੁਹਾਡੇ ਰਾਹਾਂ ਚ’ ਖੜ੍ਹ ਜਾਏ
ਅੱਗੇ ਵੱਧਣ ਨਹੀ ਦੇਣਾ
ਕੰਧ ਉਚੇਰੀ ਬਣ ਜਾਏ
ਉਦੋਂ ਵੱਡੀਆਂ ਮੰਜ਼ਿਲਾਂ
ਦੇ ਲੰਮੇ ਪੈਡਿਆ ਨੂੰ
ਸਰ ਕਰਨਾ ਔਖਾ ਤਾਂ ਹੁੰਦਾ
ਪਰ ਨਾ ਮੁਮਕਿਨ ਨਹੀਂ
– – – – –
ਜਦੋ ਤੁਸੀ ਅੰਬਰੀ ਤਾ
ਨਹੀ ਉੱਡਣਾ ਚਾਹੁੰਦੇ
ਪਰ ਆਪਣੇ ਖੰਬਾਂ ਤੋ ਹੋ
ਫੜਫੜਾਉਣਾਂ ਚਾਹੁੰਦੇ
ਕੋਈ ਆਪਣਾ ਤੁਹਾਨੂੰ
ਪਿੰਜਰੇ ਪਾਉਣਾ ਚਾਹਵੇ
ਉਦੋ ਉੱਡਣਾ ਔਖਾ ਤਾਂ ਹੁੰਦਾ
ਪਰ ਨਾ ਮੁਮਕਿਨ ਨਹੀਂ
– – – – –
ਜਦੋ ਤੁਸੀ ਸਮੁੰਦਰ ਦੀ
ਗਹਿਰਾਈ ‘ਚ ਉਤਰਨਾ ਚਾਹੋ
ਜਦੋ ਤੁਸੀ ਆਪੇ ਵਿੱਚ
ਖੁੱਭ ਜਾਣਾ ਚਾਹੋ
ਕੋਈ ਆਪਣਾ ਤੁਹਾਡੇ
ਲਈ ਜਾਲ ਵਿਛਾਉਦਾਂ
ਉਦੋ ਤੈਰਨਾ ਔਖਾ ਤਾਂ ਹੁੰਦਾ
ਪਰ ਨਾ ਮੁਮਕਿਨ ਨਹੀਂ
– – – – – –
ਜਦੋ ਇਕ ਕਮਰਾ ਹੀ
ਤੁਹਾਡੀ ਜਿੰਦਗੀ ਹੋਵੇ
ਜਦੋ ਇੱਕ ਕਿਤਾਬ ਹੀ
ਤੁਹਾਡੀ ਬੰਦਗੀ ਹੋਵੇ
ਜਦੋ ਖਾਮੋਸ਼ੀ ਸੰਗ ਹੋਵੇ
ਛੱਤ ਤੇ ਬੈਠ ਚਿੜੀਆਂ ਨਾਲ
ਚਹਿਕਣਾ ਔਖਾ ਤਾ ਹੁੰਦਾ
ਪਰ ਨਾ ਮੁਮਕਿਨ ਨਹੀਂ
ਦਿਲਪ੍ਰੀਤ ਕੌਰ ਗੁਰੀ