ਭਵਾਨੀਗੜ੍ਹ (ਸਮਾਜ ਵੀਕਲੀ) :- ਸੰਦੀਪ ਸਿੰਘ ਬਖੋਪੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਪਿੰਡ ਘਨੌੜ ਜੱਟਾਂ (ਭਵਾਨੀਗੜ੍ਹ, ਸੰਗਰੂਰ)ਵਿਖੇ ਡਾ: ਭੀਮ ਰਾਓ ਅੰਬੇਦਕਰ ਸਪੋਰਟਸ ਐਂਡ ਵੈਲਫ਼ੇਅਰ ਕਲੱਬ ਵੱਲੋਂ ਡਾ: ਭੀਮ ਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਬਾਬਾ ਸਾਹਿਬ ਦੇ ਜੀਵਨ ਸਫ਼ਰ ਤੇ ਸੰਘਰਸ਼ ਉੱਤੇ ਇੱਕ ਵਿਚਾਰ ਗੋਸ਼ਟੀ ਸਮਾਗਮ ਕਰਵਾਇਆ ਗਿਆ ।ਕਲੱਬ ਪ੍ਰਧਾਨ ਮਨਦੀਪ ਸਿੰਘ, ਹਰਪਾਲ ਸਿੰਘ ਨਰੈਣਗੜ੍ਹ ਤੋਂ ਬਿਨਾਂ ਨੈਸ਼ਨਲ ਅਵਾਰਡੀ ਅਧਿਆਪਕ ਸੰਦੀਪ ਸਿੰਘ ‘ਬਖੋਪੀਰ’ ਨੇ ਮੁੱਖ ਬੁਲਾਰੇ ਦੇ ਤੌਰ ਤੇ ਮੰਚ ਤੋਂ ਬੋਲਦਿਆਂ ਇਲਾਕੇ ਦੀਆਂ ਸੰਗਤਾਂ ਨਾਲ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਸਮਾਗਮ ਦੀ ਸਮਾਪਤੀ ਉਪਰੰਤ ਇਲਾਕੇ ਦੀਆਂ ਦੋ ਧੀਆਂ ਕ੍ਰਮ ਅਨੁਸਾਰ ਤਰਨਪ੍ਰੀਤ ਕੌਰ ਸਪੁੱਤਰੀ ਸਰਦਾਰ ਅਵਤਾਰ ਸਿੰਘ ਪਿੰਡ ਨਰੈਣਗੜ੍ਹ ਜਿਸ ਨੇ ਪੰਜਵੀਂ ਜਮਾਤ ਵਿੱਚੋਂ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਇਲਾਕੇ ਵਿੱਚੋਂ ਪਹਿਲਾ ਸਥਾਨ ਹਾਸ਼ਿਲ ਕੀਤਾ ।
ਗੁਰਸੀਰਤ ਕੌਰ ਸਪੁੱਤਰੀ ਸਰਦਾਰ ਕਰਮਜੀਤ ਸਿੰਘ ਨੇ 500 ਵਿੱਚੋਂ 499 ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਪੰਜਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ ਪਹਿਲਾਂ ਸਥਾਨ ਹਾਸਲ ਕਰਕੇ ਨਾਮ ਰੌਸ਼ਨ ਕੀਤਾ ਇਸ ਪ੍ਰਾਪਤੀ ਤੇ ਦੋਵੇਂ ਬੱਚੀਆਂ ਦਾ ਮੰਚ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਤੇ ਘਨੌੜ ਜੱਟਾਂ ਪਿੰਡ ਦੇ ਵੱਖ ਵੱਖ ਕਲਾਸਾਂ ਵਿੱਚੋਂ ਫਸ ਆਏ ਬੱਚਿਆਂ ਨੂੰ ਵੀ ਮੰਚ ਤੋਂ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਵਿੱਚ ਪ੍ਰਦੀਪ ਸਿੰਘ ਬਖੋਪੀਰ ਪਰਮਿੰਦਰ ਸਿੰਘ ਘਨੌੜ ਜੱਟਾਂ ਮਨਪ੍ਰੀਤ ਸਿੰਘ ਘਨੋੜ ਜੱਟਾਂ ਗੁਰਜੰਟ ਸਿੰਘ ਕਪਿਆਲ ਹਰਪਾਲ ਸਿੰਘ ਨਰੈਣਗੜ੍ਹ ਅਤੇ ਕਲੱਬ ਦੇ ਮੈਂਬਰ ਸਾਹਿਬਾਨ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly