‘ਹੋਣਹਾਰ ਧੀ ਪੰਜਾਬ ਦੀ’ ਐਵਾਰਡ ਨਾਲ “ਨਵਰੂਪ ਕੌਰ ਰੂਪ” ਸਨਮਾਨਤ

11 ਸ਼ਖ਼ਸੀਅਤਾਂ ਦੇ ਸਨਮਾਨ ਸਮੇਤ 12 ਪੁਸਤਕਾਂ ਦੀ ਘੁੰਡ ਚੁਕਾਈ- 

(ਸਮਾਜ ਵੀਕਲੀ)-ਜਲੰਧਰ/ ਹੁਸ਼ਿਆਰਪੁਰ – (ਕੁਲਦੀਪ ਚੁੰਬਰ )- ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵੱਲੋਂ ਇਕ ਵਿਸ਼ਾਲ ਸਮਾਗਮ ਦੌਰਾਨ ਸ਼ਿਵਾਲਿਕ ਪਬਲਿਕ ਸਕੂਲ ਫੇਸ-6 ਮੁਹਾਲੀ ਵਿਖੇ ਸਾਹਿਤਕ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ 11 ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਨਾਂ ਵਿਚ ਗੀਤਕਾਰ ਸ੍ਰ. ਸ਼ਮਸ਼ੇਰ ਸਿੰਘ ਪਾਲ ਤੇ ਗੀਤਕਾਰ ਸ੍ਰ. ਬਲਬੀਰ ਛਿੱਬਰ ਜੀ ਨੂੰ, ‘ਮਾਣ ਪੰਜਾਬ ਦਾ ਅਵਾਰਡ-2021’, ਕਵਿੱਤਰੀ ਤੇ ਕਹਾਣੀਕਾਰਾ ਕੁਲਵਿੰਦਰ ਕੌਰ ਮਹਿਕ ਅਤੇ ਕਵਿੱਤਰੀ ਤੇ ਕਹਾਣੀਕਾਰਾ ਵਰਿੰਦਰ ਕੌਰ ਰੰਧਾਵਾ (ਪੁਸਤਕ ਰਿਲੀਜ) ਨੂੰ, ‘ਮਹਿਕ ਪੰਜਾਬ ਦੀ ਅਵਾਰਡ-2021’, ਨਵਰੂਪ ਕੌਰ ਰੂਪ ਨੂੰ ‘ਹੋਣਹਾਰ ਧੀ ਪੰਜਾਬ ਦੀ ਅਵਾਰਡ-2021’, ਸਵ: ਗੁਲਜਾਰ ਸਿੰਘ ਗੁਰੂ ਜੀ (ਤਿੰਨ ਪੁਸਤਕਾਂ ਰਿਲੀਜ) ਨੂੰ ‘ਐਮ ਐਸ ਰੰਧਾਵਾ ਐਵਾਰਡ-2021’ (ਜੋ ਉਨਾਂ ਦੀ ਬੇਟੀ ਗੁਰਪ੍ਰੀਤ ਲਹਿਰਾ ਖਾਨਾ ਨੂੰ ਸੌਂਪਿਆ ਗਿਆ), ਐਮ. ਐਸ. ਕਲਸੀ ਜੀ (ਦੋ ਪੁਸਤਕਾਂ ਰਿਲੀਜ) ਨੂੰ ‘ਗਿਆਨੀ ਦਿੱਤ ਸਿੰਘ ਅਵਾਰਡ-2021’, ਅਸ਼ੋਕ ਟਾਂਡੀ ਜੀ (ਪੁਸਤਕ ਰਿਲੀਜ) ਨੂੰ ‘ਬਿਰਹਾ ਦਾ ਸ਼ਾਇਰ ਐਵਾਰਡ-2021’, ਸੁਖਚਰਨ ਸਿੰਘ ਸਾਹੋਕੇ (ਪੁਸਤਕ ਰਿਲੀਜ) ਨੂੰ ‘ਪੰਜਾਬੀ ਮਾਂ-ਬੋਲੀ ਦਾ ਸਪੂਤ ਅਵਾਰਡ-2021’, ਸਵ. ਅਹੀਰ ਹੁਸ਼ਿਆਰਪੁਰੀ ਜੀ (ਪੁਸਤਕ ਰਿਲੀਜ) ਨੂੰ ‘ਦੀਪਕ ਜੈਤੋਈ ਐਵਾਰਡ-2021’ (ਜੋ ਮਿਸਜ ਕਮਲੇਸ਼ ਹੁਸ਼ਿਆਰਪੁਰੀ ਜੀ ਨੂੰ ਸੌਂਪਿਆ ਗਿਆ), ਦੇਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਦੀਆਂ ਰਸਮਾਂ ਮੈਡਮ ਓਸ਼ਾ ਆਰ ਸ਼ਰਮਾ ਆਈ ਏ ਐਸ (ਸੇਵਾ ਮੁਕਤ), ਗੁਰਪ੍ਰੀਤ ਲਹਿਰਾ ਖਾਨਾ, ਬਲਵੰਤ ਸੱਲਣ (ਈ. ਟੀ. ਓ ਰਿਟਾ.), ਲਾਲ ਸਿੰਘ ਲਾਲੀ, (ਪ੍ਰਧਾਨ), ਜਸਪਾਲ ਕੰਵਲ, ਨਸੀਬ ਸਿੰਘ ਸੇਵਕ, ਪਰਮਜੀਤ ਸਿੰਘ ਬਬਲਾ, ਬੀ. ਬੀ. ਰਾਣਾ, ਪ੍ਰਦੀਪ ਕੰਗ ਤੇ ਕੁਲਵਿੰਦਰ ਕਾਲਾ ਪ੍ਰਧਾਨਗੀ ਮੰਡਲ ਵੱਲੋਂ ਬੜੀ ਰੀਝ ਨਾਲ ਨਿਭਾਈਆਂ ਗਈਆਂ। ਸਟੇਜ-ਸਕੱਤਰ ਦੀ ਭੂਮਿਕਾ ਸਟੇਜਾਂ ਦੇ ਧਨੀ ਸ੍ਰੀ ਕਿਸ਼ਨ ਰਾਹੀ (ਨੈਸ਼ਨਲ ਅਵਾਰਡੀ) ਜੀ ਵੱਲੋਂ ਬਾ-ਖੂਬੀ ਨਿਭਾਈ।

ਇਸ ਸਮਾਗਮ ਦੌਰਾਨ ਇਸ ਸੰਸਥਾ ਦਾ 273 ਕਲਮਾਂ ਦਾ ਸਾਂਝਾ ਕਾਵਿ-ਸੰਗ੍ਰਹਿ, ‘ਰੰਗ ਬਰੰਗੀਆਂ ਕਲਮਾਂ’ ਵੀ ਰਿਲੀਜ ਕਰਦਿਆਂ ਇਸ ਵਿਚ ਪੰਜਾਬ ਭਰ ਤੋਂ ਪੁੱਜੀਆਂ ਕਲਮਾਂ ਨੂੰ ਮੈਡਲ, ਸਰਟੀਫਿਕੇਟ ਅਤੇ ਪੁਸਤਕ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਨੇਪਰੇ ਚਾੜਨ ਵਿਚ ਪ੍ਰਧਾਨਗੀ ਮੰਡਲ ਤੇ ਸਨਮਾਨਿਤ ਸ਼ਖ਼ਸੀਅਤਾਂ ਦੇ ਨਾਲ-ਨਾਲ ਰਾਜੂ ਨਾਹਰ, ਸੁਰਿੰਦਰ ਜੱਕੋਪੁਰੀ, ਸੁਦਾਗਰ ਮੁੰਡੀ ਖੈੜ, ਬਲਵਿੰਦਰ ਕੌਰ ਲਗਾਣਾ, ਆਰ. ਡੀ. ਮੁਸਾਫਿਰ, ਕੋਮਲਪ੍ਰੀਤ ਕੌਰ, ਗੁਰਮੀਤ ਸਿੰਘ ਪਾਲ, ਸੰਗੀਤਾ ਪੁਖਰਾਜ ਐਡਵੋਕੇਟ, ਜਸਵੰਤ ਸਿੰਘ ਖਾਨਪੁਰੀ, ਜਰਨੈਲ ਹਸਨਪੁਰੀ, ਰਘੁਬੀਰ ਟੋਨੀ ਤੇ ਜਸ਼ਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੁਲ ਮਿਲਾ ਕੇ ਸੰਸਥਾ ਦਾ ਇਹ ਸਮਾਗਮ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਸੰਪਨ ਹੋਇਆ, ਜਿਸਦੀ ਪੰਜਾਬ ਭਰ ਵਿਚ ਖੂਬ ਚਰਚਾ ਹੈ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ।
Next articleਨਵੇਂ ਸਾਲ ਦਾ ਰੰਗਾਰੰਗ ਪ੍ਰੋਗਰਾਮ “ਫੁਲਕਾਰੀ” ‘ਚ ਰੰਗ ਬਿਖੇਰਨ ਲਈ ਤਿਆਰ ਸਰਬਜੀਤ ਫੁੱਲ ਤੇ ਆਰ ਕੌਰ