ਸਤਿਕਾਰਯੋਗ ਸ੍ਰੀ ਦੀਵਾਨ ਮਹਿੰਦਰਾ ਬੌਧ ਜੀ ਉਹਨਾਂ ਦੇ ਜਨਮ ਦਿਨ ਦੇ ਸ਼ੁੱਭ ਮੌਕੇ ਤੇ ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਸ਼ੁੱਭਕਾਮਨਾਵਾਂ

(ਸਮਾਜ ਵੀਕਲੀ)- ਸ੍ਰੀ ਦੀਵਾਨ ਮਹਿੰਦਰਾ ਬੌਧ ਜੀ ਨੂੰ ਉਹਨਾਂ ਦੇ ਜਨਮ ਦਿਨ ਦੇ ਸ਼ੁੱਭ ਮੌਕੇ ਤੇ ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਉਹਨਾਂ ਨੂੰ ਮੁਬਾਰਕਵਾਦ ਦਿੱਤੀ।ਸਕੂਲ ਦੀ ਸਵੇਰ ਸਭਾ ਵਿੱਚ ਸਾਰੇ ਹੀ ਅਧਿਆਪਕ ਸਾਹਿਬਾਨਾਂ ਅਤੇ ਬੱਚਿਆਂ ਨੇ ਉਹਨਾਂ ਨੂੰ ਮੁਬਾਰਕਵਾਦ ਦਿੰਦਿਆਂ ਉਹਨਾਂ ਲਈ ਮੈਤ੍ਰੀ ਕੀਤੀ, ਉਹਨਾਂ ਦੀ ਚੰਗੀ ਸਿਹਤ ਅਤੇ ਉਹਨਾਂ ਦੇ ਵਿਕਾਸ ਲਈ ਕਾਮਨਾ ਕੀਤੀ। ਸਕੂਲ ਦੇ ਸੁਸਾਇਟੀ ਮੈਂਬਰ ਸ੍ਰੀ ਹੁਸਨ ਲਾਲ ਜੀ ਨੇ ਬੱਚਿਆਂ ਨੂੰ ਉਹਨਾਂ ਦੇ ਆਦਰਸ਼ ਦੱਸਦੇ ਹੋਏ ਉਹਨਾਂ ਦੇ ਜੀਵਨ ਦੀਆਂ ਪ੍ਰਾਪਤੀਆਂ ਦੱਸੀਆਂ।
ਸ੍ਰੀ ਦੀਵਾਨ ਮਹਿੰਦਰਾ ਜੀ ਨੇ ਆਪਣੇ ਜਨਮ ਦਿਨ ਦੇ ਸ਼ੁੱਭ ਮੌਕੇ ਤੇ ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਕਾਸ ਲਈ 20000 ਰੁਪਏ ਦਾਨ ਵਜੋਂ ਦਿੱਤੇ। ਉਹਨਾਂ ਦੇ ਕਰੀਬੀ ਮਿੱਤਰ ਸ੍ਰੀ ਬਹਾਦੁਰ ਸਿੰਘ ਜੀ ARK UK ਨੇ ਵੀ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਕੂਲ ਨੂੰ 20000ਰੁਪਏ ਦੀ ਧਨਰਾਸ਼ੀ ਦਾਨ ਵਜੋਂ ਦਿੱਤੀ। ਇਸ ਤੋਂ ਪਹਿਲਾਂ ਵੀ ਉਹ ਸਕੂਲ ਦੇ ਵਿਕਾਸ ਲਈ ਮਦਦ ਕਰਦੇ ਆ ਰਹੇ ਹਨ।ਸਕੂਲ ਦੇ ਸਤਿਕਾਰਯੋਗ ਪ੍ਰਿੰਸੀਪਲ ਸ੍ਰੀਮਤੀ ਚੰਚਲ ਬੌਧ ਜੀ ਅਤੇ ਪ੍ਰਬੰਧਕੀ ਕਮੇਟੀ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ।
ਸਕੂਲ ਦੇ ਨਾਲ਼ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੰਪਰਕ ਕਰੋ
ਸ੍ਰੀ ਹੁਸਨ ਲਾਲ ਜੀ 9988393442
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly