HOME ਸਨਮਾਨ

ਸਨਮਾਨ

ਮਨਪ੍ਰੀਤ ਕੌਰ ਸੰਧੂ
   (ਸਮਾਜ ਵੀਕਲੀ)  ਸੁਣੋ ਜੀ ,ਇੱਕ ਖੁਸ਼ਖਬਰੀ ਸੁਣਾਵਾਂ!! ਫੇਸਬੁੱਕ ਤੇ ਲਿਖਦਿਆਂ ਲਿਖਦਿਆਂ ਦੀ ਕਦੋਂ ਕਿਸਮਤ ਚਮਕਦੀ ਮੈਨੂੰ ਆਪ ਨੂੰ ਵੀ ਨਹੀਂ ਪਤਾ ਲੱਗਿਆ  ਹੁਣ ਪਿੰਡ ਚ ਤੁਹਾਡੀ ਬੱਲੇ ਬੱਲੇ ਹੋਣੀ  ਕਿਉਂਕਿ ਹੁਣ ਤੁਹਾਡੀ ਘਰਵਾਲੀ ਨੂੰ ਰਾਜ ਪੁਰਸਕਾਰ ਮਿਲਣਾ- ਰਾਜ ਪੁਰਸਕਾਰ ,ਜੀਤੀ ਨੇ ਬੜੀ ਉਤਸੁਕਤਾ ਨਾਲ ਆਪਣੇ ਘਰ ਵਾਲੇ ਜੋਗਿੰਦਰ ਸਿੰਘ ਨੂੰ ਕਿਹਾ ਜੋ  ਸ਼ਹਿਰ  ਵਿੱਚ  ਮਸਾ ਦਸ ਕ ਹਜ਼ਾਰ ਦੀ ਨੌਕਰੀ ਕਰਦਾ ਸੀ। ਏਨੀ ਗੱਲ ਸੁਣ ਜੋਗਿੰਦਰ ਵੀ ਬਹੁਤ ਖੁਸ਼ ਹੋ ਗਿਆ ਤੇ ਬੋਲਿਆ ,”ਫਿਰ ਤਾਂ ਬਹੁਤ ਬਹੁਤ ਮੁਬਾਰਕਾਂ ਤੈਨੂੰ!!  ਹਾ ਸੱਚ ਸਰਕਾਰ ਨੂੰ ਕਿਵੇਂ ਪਤਾ ਲੱਗਾ ਵੀ ਤੂੰ ਵੀ ਆਹ ਲਿਖ ਲਿਖ ਲੈਦੀ ਹੈ?? ਜੋਗਿੰਦਰ ਨੇ ਸਵਾਲ ਕੀਤਾ  “ਕਰ ਲਓ ਗੱਲ,” ਸਰਕਾਰ ਨੂੰ ਦੱਸਣ ਨੂੰ  ਮੇਰਾ ਵੀਰ ਹੈ ਨਾ ਮੇਰੇ ਨਾਲ ਫੇਸਬੁੱਕ ਤੇ  ਉਹਦਾ ਫੋਨ ਆਇਆ ਸੀ ਮੈਨੂੰ ਆਖਿਆ ਭੈਣੇ ਬੜਾ ਸੋਹਣਾ ਲਿਖਦੇ ਹੋ ਤੁਹਾਨੂੰ ਰਾਜ ਪੁਰਸਕਾਰ ਮਿਲਣਾ ਚਾਹੀਦਾ, ਜੀਤੀ ਨੇ ਬੜੀ ਖੁਸੀ ਨਾਲ ਕਿਹਾ। “ਆਪਾਂ ਜਾਵਾਂਗੇ ਤੜਕੇ  ਗੁਰਦੁਆਰੇ ਜਾ ਕੇ ਮੱਥਾ ਟੇਕ ਆਵਾਂਗੇ ਇਹ ਰਹਿਮਤਾ ਨਿਆਮਤਾ ਹਰੇਕ ਦੇ ਪੱਲੇ ਨਹੀਂ ਪੈਂਦੀਆਂ, ਚਲ ਰੋਟੀ ਲਿਆ  ਬਾਹਲੀ  ਭੁੱਖ ਲੱਗੀ ਹੈ ਅੱਜ ਤਾਂ ਸੇਠ ਨੇ ਪੱਬ ਨਹੀਂ ਲੱਗਣ ਦਿੱਤਾ ‘ ਜੋਗਿੰਦਰ ਨੇ ਜੀਤੀ ਨੂੰ ਕਿਹਾ ।  ਅਚਾਨਕ  ਫੋਨ ਦੀ ਘੰਟੀ ਵੱਜਦੀ ਹੈ ਫੋਨ ਸੁਣਨ ਤੋਂ ਬਾਅਦ ਜੀਤੀ ਦੇ ਚਿਹਰੇ ਦਾ ਇੱਕਦਮ ਰੰਗ ਬਦਲ ਗਿਆ ਦੇਖ ਜੋਗਿੰਦਰ ਪੁੱਛਦਾ ‘ਕੀ  ਹੋਇਆ ‘?   ਹੁਣੇ ਤਾਂ  ਹਵਾ ਚ ਉੱਡੀ ਫਿਰਦੀ ਸੀ ।” ਜੀ 5500 ਮੰਗਦੇ ਹਨ ,ਤੁਸੀ ਕਰੋ ਨਾ ਕੋਈ ਜੁਗਾੜ , ਜੀਤੀ ਨੇ ਡਰਦੀ ਡਰਦੀ ਨੇ ਕਿਹਾ  ਓਹ ਕਮਲੀਏ ਕਿੰਨਾ ਪੰਗਿਆ ਚ ਪੈ ਗਈ ਤੂੰ, ਆਪਾ 5500 ਚ  ਹਜ਼ਾਰ ਕੰਮ ਸਵਾਰ ਲੈਣੇ ਹਨ ,ਓਹਨਾ ਨੂੰ ਪੈਸੇ ਦੇ ਕੇ ਇੱਕ ਲੱਕੜ ਦੀ ਘੁੱਗੀ ਤੇ ਓਹ ਕਾਗਦ ਜੇਹਾ ਕੀ ਕਰੇਗੀ,ਤੂੰ ਲਿਖੀ ਚੱਲ ਇੱਕ ਦਿਨ ਜ਼ਰੂਰ ਸਭ ਸਹੀ ਹੋ ਜਾਣਾ ਪਰ ਏਨਾ ਲਾਲਚੀ ਲੋਕਾਂ ਮਗਰ ਲੱਗ ਫੋਕੀ ਵਾਹ ਵਾਹ ਵਾਸਤੇ ਆਪਣੇ ਘਰ ਚ ਕਲੇਸ਼ ਨਾ ਵਿੱਡ , ਆਪਾ ਨੂੰ ਇਹਨਾਂ ਪੁਰਸਕਾਰਾਂ ਨਾਲੋ ਫੀਸ ਪੀਪੇ ਚ ਆਟਾ ਜਿਆਦਾ ਜ਼ਰੂਰੀ ਹੈ । ਅੱਜ ਕਾਫੀ ਦਿਨ ਹੋ ਗਏ ਸੀ ਦੋਨਾਂ ਜੀਆ ਚ ਇਹ ਗੱਲ ਹੋਈ ਨੂੰ ਤੇ ਅੱਜ ਹੀ ਜੀਤੀ ਨੂੰ ਉਸਦੀ ਸਹੇਲੀ ਨੇ ਦੱਸਿਆ ਕਿ ਅੱਜ ਸਮਾਗਮ ਹੈ , ਆਹ ਕੀ???ਫੇਸਬੁੱਕ ਤੇ ਤਾਂ ਹਰ ਕੋਈ ਰਾਜ ਪੁਰਸਕਾਰ ਚੱਕੀ ਫਿਰਦਾ ,ਸਮਾਜ ਭਲਾਈ ਦਾ ਕੋਈ ਕੰਮ ਤਾਂ ਕਿਧਰੇ ਦਿਖਦਾ ਨਹੀਂ,ਸੁਕਰ ਵਾਹਿਗੂਰੁ ,ਮੈਂ ਨਹੀਂ ਆਈ ਇਹਨਾ ਮੋਮੋਠਗਨਿਆਂ ਦੀਆਂ ਗੱਲਾਂ ਚ ਮੇਰੇ ਪੁੱਤ ਦੀ ਫੀਸ ਭਰੀ ਗਈ , ਕੁੱਝ ਪੈਸੇ ਨਾਲ ਬੇਬੇ ਨੂੰ ਸੂਟ ਲੈਣ ਦਿੱਤਾ ,ਠੰਡ ਤੋਂ ਬਚਾਅ ਹੋਜੂ,ਜਿਹੜੀ ਇਹਨਾਂ ਲੱਕੜ  ਦੀ ਘੁੱਗੀ ਦਿੱਤੀ ਉਸ ਨਾਲ ਤਾਂ ਠੰਡ ਚ ਸਾਗ ਵੀ ਨਹੀਂ ਬਣਨਾ ਸੀ,ਹਸਦੀ ਹਸਦੀ ਜੀਤੀ ਨੇ ਉਸ   ਚਾਪਲੂਸ ਬੰਦੇ ਦਾ ਨੰਬਰ ਬਲਾਕ ਕਰ ਦਿੱਤਾ ਤੇ ਕੁੱਝ ਲਿਖਣ ਲੱਗ ਗਈ
ਮਨਪ੍ਰੀਤ ਕੌਰ ਸੰਧੂ 
 ਮੁੰਬਈ 
ਵ੍ਹਟਸਐਪ 9769186791
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਾਸ਼ਾ ਵਿਭਾਗ ਦਾ ਪੰਜਾਬੀ ਮਾਹ।
Next article*SRI ANANDPUR SAHIB ADORNS WHITE FOR SRI GURU TEGH BAHADUR JI’S 350TH MARTYRDOM ANNIVERSARY*