ਹਾਂਗਕਾਂਗ ਦੀ ਅਦਾਲਤ ਨੇ ਲੋਕਤੰਤਰ ਦੀ ਮੰਗ ਵਾਲੇ ਹਿੰਸਕ ਅੰਦੋਲਨ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗਿ੍ਫ਼ਤਾਰ ਹੋਏ 12 ਸਾਲ ਦੇ ਬੱਚੇ ਨੂੰ ਦੋਸ਼ੀ ਠਹਿਰਾ ਦਿੱਤਾ ਹੈ।
ਇਸ ਬੱਚੇ ਨੂੰ ਤਿੰਨ ਸਾਲ ਹਿਰਾਸਤ ਵਿਚ ਰੱਖ ਕੇ ਕੌਂਸਲਿੰਗ ਦੇਣ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਹ ਬੱਚਾ ਪੁਲਿਸ ਵੱਲੋਂ ਛੇ ਮਹੀਨੇ ਦੇ ਅੰਦੋਲਨ ‘ਚ ਗਿ੍ਫ਼ਤਾਰ ਹੋਣ ਵਾਲਾ ਤੇ ਸਜ਼ਾ ਪਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਅੰਦੋਲਨਕਾਰੀ ਹੋਵੇਗਾ।
ਪੁਲਿਸ ਦੇ ਸਖ਼ਤ ਰੁਖ਼ ਕਾਰਨ ਵੀਰਵਾਰ ਨੂੰ ਹਾਂਗਕਾਂਗ ‘ਚ ਸ਼ਾਂਤੀ ਰਹੀ। ਅੰਦੋਲਨਕਾਰੀਆਂ ਦਾ ਗੜ੍ਹ ਰਹੀ ਹਾਂਗਕਾਂਗ ਪੋਲੀਟੈਕਨਿਕ ਯੂਨੀਵਰਸਿਟੀ ਵਿਚ ਸੰਨਾਟਾ ਛਾਇਆ ਰਿਹਾ। 30 ਹਜ਼ਾਰ ਵਿਦਿਆਰਥੀਆਂ ਵਾਲੀ ਇਸ ਯੂਨੀਵਰਸਿਟੀ ‘ਚ ਸਿਰਫ਼ 100 ਵਿਦਿਆਰਥੀ ਬਚੇ ਹਨ।