ਆਉਣ ਵਾਲਿਆਂ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ – ਰਿਟਾਇਰਡ ਡੀਐਸਪੀ ਸਤਨਾਮ ਸਿੰਘ ਰਾਜੂਮਾਜਰਾ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਇੱਕ ਮਿਹਨਤੀ , ਇਮਾਨਦਾਰ ਅਤੇ ਪਾਰਟੀ ਪ੍ਰਤੀ ਸਮਰਪਿਤ ਨੌਜਵਾਨ ਆਗੂ ਸੰਦੀਪ ਚੋਧਰੀ (ਹਨੀ ਟੌਂਸਾ ) ਨੂੰ ਹਲਕਾ ਬਲਾਚੌਰ ਦਾ ਹਲਕਾ ਇੰਚਾਰਜ ਲਗਾਇਆ ਹੈ | ਜੋ ਕਿ ਇਕ ਸ਼ਲਾਘਾਯੋਗ ਫੈਸਲਾ ਅਸੀ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦੇ ਹਾਂ ਜਿੰਨਾ ਨੇ ਕਿ ਇਕ ਮਿਹਨਤੀ ਅਤੇ ਟਕਸਾਲੀ ਨੌਜਵਾਨ ਆਗੂ ਨੂੰ ਇਹ ਜਿੰਮੇਵਾਰੀ ਸੌਂਪੀ ਹੈ | ਮੈ ਹਨੀ ਟੌਂਸਾ ਨਾਲ ਚਟਾਂਨ ਵਾਂਗ ਖੜਾ ਹਾਂ ਅਤੇ ਆਪਣੇ ਛੋਟੇ ਭਰਾ ਦੀ ਤਨੋ ਮਨੋ ਧੰਨੋ ਮਦਦ ਕਰਾਗਾਂ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਿਟਾਇਡ ਡੀਐਸਪੀ ਅਤੇ ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਰਾਜੂਮਾਜਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ | ਉਨ੍ਹਾਂ ਕਿਹਾ ਕਿ ਹਨੀ ਟੌਂਸਾ ਦੇ ਨਾਨਾ ਜੀ ਸਵ: ਚੌਧਰੀ ਤੁਲਸੀ ਰਾਮ ਚੌਹਾਨ ਹਲਕਾ ਬਲਾਚੌਰ ਦੇ ਸੇਵਾਦਾਰ ਹੋਣ ਦੇ ਨਾਲ ਨਾਲ ਪੰਜਾਬ ਅਤੇ ਦੇਸ਼ ਦੇ ਨਿਧੱੜਕ ਲੀਡਰ ਰਹੇ ਹਨ | ਜਿੰਨਾਂ ਦੀ ਵਿਰਾਸਤ ਨੂੰ ਸਵਰਗੀ ਚੌਧਰੀ ਨੰਦ ਲਾਲ ਜੀ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਨੇ ਅੱਗੇ ਵਧਾਇਆ ਅਤੇ ਲੰਬਾਂ ਸਮਾਂ ਬਲਾਚੌਰ ਦੇ ਲੋਕਾਂ ਦੀ ਸੇਵਾ ਕੀਤੀ | ਰਿਸ਼ਤੇਦਾਰੀ ਅਤੇ ਪਾਰਟੀ ਪ੍ਰਤੀ ਸਮਰਪਿਤ ਹੋਣ ਕਰਕੇ ਹਨੀ ਟੌਂਸਾ ਨੇ ਸਵ: ਚੌਧਰੀ ਨੰਦ ਲਾਲ ਅਤੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਨੂੰਹ ਸਵਰਗੀ ਬੀਬੀ ਸੁਨੀਤਾ ਚੌਧਰੀ ਨਾਲ ਕੰਮ ਕੀਤਾ | ਹਨੀ ਟੌਂਸਾ ਨੇ ਸਤਨਾਮ ਸਿੰਘ ਰਾਜੂਮਾਜਰਾ ਦਾ ਉਨ੍ਹਾਂ ਨੂੰ ਅਸ਼ੀਰਵਾਦ ਅਤੇ ਹੌਂਸਲਾ ਦੇਣ ਬਦਲੇ ਕੋਟਿਨ ਕੋਟਿ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਉਨ੍ਹਾਂ ਦੇ ਵਿਸ਼ਵਾਸ ਤੇ ਖਰਾ ਉਤਰਨ ਦਾ ਭਰੋਸਾ ਦਿਵਾਇਆ | ਇਸ ਮੌਕੇ ਤੇ ਗੌਰਵ ਚੌਹਾਨ ਨਾਨੋਵਾਲ,ਰਮਨ ਕੁਮਾਰ ਨਵਾਂ ਪਿੰਡ ਟੱਪਰੀਆ, ਪ੍ਰਧਾਨ ਨਰਿੰਦਰ ਚੇਚੀ, ਦਲਜੀਤ ਸਿੰਘ ਮਾਣੇਵਾਲ, ਮਨਜੀਤ ਕੁਲਾਰ, ਪਰਮਿੰਦਰ ਪ੍ਰਧਾਨ, ਨਰੇਸ਼ ਮਝੋਟ, ਸੋਹਣ ਲਾਲ, ਨਰੇਸ਼ ਕੁਮਾਰ ਨਵਾਂਪਿੰਡ ਟੱਪਰੀਆ, ਨੰਦ ਲਾਲ ਮਝੋਟ ਅਤੇ ਬੱਗੂ ਕੁਲਾਰ ਆਦਿ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



