HOME ਹਨੀ ਟੌਂਸਾ ਸ਼੍ਰੋਮਣੀ ਅਕਾਲੀ ਵਲੋਂ ਹਲਕਾ ਬਲਾਚੌਰ ਦਾ ਇੰਨਚਾਰਜ ਲਗਾਂਏ ਜਾਣ ਅਕਾਲੀ...

ਹਨੀ ਟੌਂਸਾ ਸ਼੍ਰੋਮਣੀ ਅਕਾਲੀ ਵਲੋਂ ਹਲਕਾ ਬਲਾਚੌਰ ਦਾ ਇੰਨਚਾਰਜ ਲਗਾਂਏ ਜਾਣ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

4

ਮੈ ਪਾਰਟੀ ਹੋਰ ਵੀ ਬੁਲੰਦੀਆਂ ਤੇ ਪਹੁੰਚਾਉਣ ਲਈ ਹੋਰ ਵੀ ਸਖਤ ਮਿਹਨਤ ਕਰਾਂਗਾ 

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਬਲਾਚੌਰ ਵਿੱਚ ਜੁਝਾਰੂ ਵਰਕਰ  ਅਤੇ ਸ਼੍ਰੋਮਣੀ ਅਕਾਲੀ ਦਲ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਯੂਥ ਵਿੰਗ ਦੇ ਪ੍ਰਧਾਨ ਅਤੇ ਨੋਜਵਾਨ ਆਗੂ ਸੰਦੀਪ ਚੋਧਰੀ (ਹਨੀ ਟੌਂਸਾ) ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਹਲਕਾ ਬਲਾਚੌਰ ਦੇ ਇੰਚਾਰਜ ਲਗਾਏ ਜਾਣ ਉਪਰੰਤ ਸਮੂਹ ਅਕਾਲੀ ਵਰਕਰਾਂ ਅਤੇ ਪਾਰਟੀ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਸੰਦੀਪ ਟੌਂਸਾ ਹਨੀ ਟੌਂਸਾ ਮਰਹੂਮ ਸੰਸਦੀ ਸਕੱਤਰ ਚੋਧਰੀ ਨੰਦ ਲਾਲ ਦੇ ਸਮੇ ਤੋਂ ਸ਼੍ਰੋਮਣੀ ਅਕਾਲੀ ਬਾਦਲ ਦੀ ਪਾਰਟੀ ਨਾਲ ਪੱਕੇ ਤੋਰ ਤੇ ਜੁੜੇ ਹੋਏ ਹਨ ਜੋ ਪਾਰਟੀ ਗਤੀਵਿਧੀਆਂ ਵਿੱਚ ਦਿਨ ਰਾਤ ਇੱਕ ਕਰਕੇ ਆਪਣਾ ਯੋਗਦਾਨ ਪਾ ਰਹੇ ਸੰਦੀਪ ਚੋਧਰੀ( ਹਨੀ ਟੌਂਸਾ) ਨੂੰ ਹਲਕਾ  ਬਲਾਚੌਰ ਦੇ ਇੰਚਾਰਜ ਲਗਾਏ ਜਾਣ ਦੀ ਖਬਰ ਜਿਵੇਂ ਬਲਾਚੌਰ ਵਾਸੀਆਂ ਵਿੱਚ ਪਹੁੰਚੀ ਤਾਂ ਉਦੋਂ ਤੋਂ ਹੀ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਫੈਲ ਗਿਆ ਅਤੇ ਲੋਕ ਆਪ ਮੁਹਾਰੇ 2027 ਦੀਆਂ ਚੋਣਾਂ ਵਿੱਚ ਹਲਕਾ ਬਲਾਚੌਰ ਦੀ ਸੀਟ ਅਕਾਲੀ ਦਲ ਦੀ ਪੱਕੀ ਸੀਟ ਸਮਝਣ ਲੱਗ ਪਏ ਹਨ। ਇੱਥੇ ਇਹ ਵਰਨਣਯੋਗ ਹੈ ਕਿ ਸੰਦੀਪ ਚੋਧਰੀ – ਹਨੀ ਟੌਂਸਾ) ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦੇ ਆਗੂਆਂ ਦਾ ਹਰ ਹੁਕਮ ਮੰਨ ਕਿ ਪਾਰਟੀ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਜਿਸ ਕਰਕੇ ਪਾਰਟੀ ਨੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ ਅੱਜ ਇਸ ਖੁਸ਼ੀ ਵਿੱਚ ਸੰਦੀਪ ਚੋਧਰੀ (ਹਨੀ ਟੌਂਸਾ) ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆਂ ਰਿਹਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੁਰਜੀਤ ਸਿੰਘ ਈਸਾਪੁਰ ਬਣੇ ਪ੍ਰੈਸ ਕਲੱਬ ਸਬ-ਡਵੀਜ਼ਨ ਡੇਰਾਬੱਸੀ ਦੇ ਪ੍ਰਧਾਨ
Next articleਰੰਗਲਾ ਪੰਜਾਬ ਸਕੀਮ’, ਤਹਿਤ ਹਲਕਾ ਬਲਾਚੌਰ ਦੇ ਵਿਕਾਸ ਲਈ 5 ਕਰੋੜ ਦੀ ਗ੍ਰਾਂਟ ਮੁਕੰਮਲ