HOME ਗੁਰਜੀਤ ਸਿੰਘ ਈਸਾਪੁਰ ਬਣੇ ਪ੍ਰੈਸ ਕਲੱਬ ਸਬ-ਡਵੀਜ਼ਨ ਡੇਰਾਬੱਸੀ ਦੇ ਪ੍ਰਧਾਨ

ਗੁਰਜੀਤ ਸਿੰਘ ਈਸਾਪੁਰ ਬਣੇ ਪ੍ਰੈਸ ਕਲੱਬ ਸਬ-ਡਵੀਜ਼ਨ ਡੇਰਾਬੱਸੀ ਦੇ ਪ੍ਰਧਾਨ

* ਸਾਰਿਆਂ ਦੀ ਸਹਿਮਤੀ ਨਾਲ ਜਲਦ ਹੋਵੇਗਾ ਮੈਨੇਜਮੈਂਟ ਦਾ ਗਠਨ : ਪ੍ਰਧਾਨ 

ਡੇਰਾਬੱਸੀ    (ਸਮਾਜ ਵੀਕਲੀ)   (ਸੰਜੀਵ ਸਿੰਘ ਸੈਣੀ) ਪ੍ਰੈਸ ਕਲੱਬ ਸਬ-ਡਵੀਜ਼ਨ ਡੇਰਾਬੱਸੀ (ਰਜਿ.2589) ਦੀਆਂ ਸਾਲਾਨਾ ਚੋਣਾਂ ਵਿੱਚ ਗੁਰਜੀਤ ਸਿੰਘ ਈਸਾਪੁਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਦਾ ਨਾਮ ਸੁਖਵਿੰਦਰ ਸਿੰਘ ਸੈਣੀ ਨੇ ਪ੍ਰਸਤਾਵਿਤ ਕੀਤਾ, ਜਿਸਦੀ ਤਾਈਦ ਸੁਖਵਿੰਦਰ ਸਿੰਘ ਸੁੱਖੀ ਨੇ ਕੀਤੀ। ਪ੍ਰਧਾਨ ਦੇ ਅਹੁਦੇ ਲਈ ਕੋਈ ਹੋਰ ਉਮੀਦਵਾਰ ਪੇਸ਼ ਨਾ ਹੋਣ ਕਾਰਨ, ਗੁਰਜੀਤ ਸਿੰਘ ਈਸਾਪੁਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਚੋਣ ਮੀਟਿੰਗ ਦੀ ਪ੍ਰਧਾਨਗੀ ਮੌਜੂਦਾ ਪ੍ਰਧਾਨ ਮਨੋਜ ਰਾਜਪੂਤ ਨੇ ਕੀਤੀl ਚੋਣਾਂ ਕਰਵਾਉਣ ਲਈ ਮਨੋਜ ਰਾਾਜਪੂਤ , ਸਾਬਕਾ ਪ੍ਰਧਾਨ ਰਣਵੀਰ ਸਿੰਘ ਅਤੇ ਸਰਪ੍ਰਸਤ ਸ਼ਿਆਮ ਸਿੰਘ ਸੰਧੂ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ। ਚੋਣਾਂ ਤੋਂ ਪਹਿਲਾਂ, ਪ੍ਰੈਸ ਕਲੱਬ ਦੇ ਮੈਂਬਰਾਂ ਇਕਬਾਲ ਸਿੰਘ ਸੈਣੀ ਦੇ ਸਵਰਗੀ ਪਿਤਾ ਜਗਦੇਵ ਸਿੰਘ ਅਤੇ ਪ੍ਰਿਤਪਾਲ ਸਿੰਘ ਬਾਛਲ ਦੇ ਸਵਰਗੀ ਪਿਤਾ ਹਰਦਮ ਸਿੰਘ ਦੀਆਂ ਵਿਛੜੀਆਂ ਰੂਹਾਂ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਮੀਟਿੰਗ ਵਿੱਚ ਵਿਦਿਆਸਾਗਰ ਲਾਲੜੂ, ਸੁਰਜੀਤ ਸਿੰਘ ਕੋਹਾੜ, ਰਾਜਬੀਰ ਸੈਣੀ, ਦਯਾਨੰਦ ਬਬਲੀ, ਪੁਸ਼ਪਿੰਦਰ ਕੌਰ, ਸੁਰਿੰਦਰ ਪੁਰੀ, ਇਕਬਾਲ ਸੈਣੀ, ਅਤਰ ਸਿੰਘ, ਚੰਦਰਪਾਲ ਅਤਰੀ, ਸੁਰਿੰਦਰ ਸਿੰਘ ਬਾਛਲ, ਪ੍ਰਿਤਪਾਲ ਬਾਛਲ, ਲੋਹਿਤ ਸੈਣੀ, ਸੰਜੀਵ ਸੈਣੀ, ਵਿਨੈ ਜੈਨ, ਰੋਹਿਤ ਗੁਪਤਾ, ਮਲਕੀਤ ਸਿੰਘ ਮਲਕਪੁਰ, ਸ਼ਿਵਮ ਧੀਮਾਨ ਅਤੇ ਡਾਕਟਰ ਦਿਨੇਸ਼ ਮਿਤਲ ਹਾਜ਼ਰ ਸਨ | ਮੀਟਿੰਗ ਨਵ-ਨਿਯੁਕਤ ਪ੍ਰਧਾਨ ਗੁਰਜੀਤ ਸਿੰਘ ਈਸਾਪੁਰ ਨੇ ਕਿਹਾ ਕਿ ਜਲਦੀ ਹੀ ਸਾਰਿਆਂ ਦੀ ਸਹਿਮਤੀ ਨਾਲ ਪ੍ਰਬੰਧਕੀ ਕਮੇਟੀ ਬਣਾਈ ਜਾਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleHoney Tonsa Shiromani Akali Dal appoints Balachaur constituency in-charge, creates wave of happiness among Akali workers
Next articleਹਨੀ ਟੌਂਸਾ ਸ਼੍ਰੋਮਣੀ ਅਕਾਲੀ ਵਲੋਂ ਹਲਕਾ ਬਲਾਚੌਰ ਦਾ ਇੰਨਚਾਰਜ ਲਗਾਂਏ ਜਾਣ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ