ਮਾਨ ਸਰਕਾਰ ਦਾ ਬਜ਼ਟ ਹਰ ਵਰਗ ਲਈ ਲਾਹੇਵੰਦ

ਹਰ ਵਰਗ ਦਾ ਰੱਖਿਆ ਗਿਆ ਵਿਸ਼ੇਸ਼ ਧਿਆਨ

ਗੁਰਸੇਵਕ ਸਿੰਘ ਕਾਰਕੌਰ

ਡੇਰਾਬੱਸੀ, ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ): ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜ਼ਟ ਪੇਸ਼ ਕੀਤਾ ਗਿਆ । ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਸੇਵਕ ਕਾਰਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਹਰ ਵਰਗ ਦੀਆਂ ਉਮੀਦਾਂ ਤੇ ਖ਼ਰਾ ਉਤਰੇਗਾ । ਉਨ੍ਹਾਂ ਇਸ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕੀ ਪਹਿਲੀ ਖਾਸ ਗੱਲ ਇਹ ਕਿਸੇ ਵੀ ਵਰਗ ਤੇ ਵਾਧੂ ਟੈਕਸ ਦਾ ਬੋਝ ਨਹੀਂ ਪਿਆ ਤੇ ਬਜਟ ਵਿੱਚ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਅਹਿਮੀਅਤ ਦਿੰਦਿਆਂ 12 ਤੋਂ 15% ਦਾ ਵਾਧਾ, ਸਿਹਤ ਸਬੰਧੀ ਫੰਡਾਂ ਚ 10% ਵਾਧਾ, ਹੋਰ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹਣ ਦੀ ਯੋਜਨਾ, ਖੇਡਾਂ ਦੇ ਖੇਤਰ ਵਿੱਚ 55% ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੈਗੂਲਰ ਭਰਤੀ ਕੀਤੀ ਗਈ ਤੇ 26797 ਨੌਕਰੀਆਂ ਦਿੱਤੀ ਗਈਆਂ।

ਖੇਤੀ ਪ੍ਰਧਾਨ ਸੂਬੇ ਦੇ ਕਿਸਾਨਾਂ ਨੂੰ ਖੇਤੀਬਾੜੀ ਨੂੰ ਮੁੜ ਲੀਹ ਤੇ ਲੈ ਕੇ ਆਉਣ ਲਈ ਮੁਫ਼ਤ ਬਿਜਲੀ ਚਾਲੂ ਰੱਖਣ ਦੇ ਨਾਲ ਨਾਲ ਬਾਗਬਾਨੀ ਨੂੰ ਤਰਜੀਹ ਦਿੰਦੇ ਹੋਏ 253 ਕਰੋੜ ਦਾ ਬਜਟ ਰੱਖਿਆ ਗਿਆ। ਬੀਜਾਂ ਲਈ ਇੱਕ ਹਜਾਰ ਕਰੋੜ ,ਪਰਾਲੀ ਦੇ ਪ੍ਰਬੰਧਾਂ ਲਈ 350 ਕਰੋੜ ਦੇ ਖੇਤੀਬਾੜੀ ਨਾਲ ਨਾਲ ਜੋ ਸਹਾਈਕ ਧੰਦਾ ਪਸੂ ਪਾਲਣ ਲਈ 25 ਕਰੋੜ ਤੇ ਮਿਲਕਫੈੱਡ ਲਈ 100 ਕਰੋੜ ਰੱਖਿਆ। ਉਨ੍ਹਾਂ ਕਿਹਾ ਕਿ 2023-24 ਦਾ ਬਜਟ ਪਿਛਲੇ ਸਾਲ ਨਾਲ਼ੋਂ 26 ਫੀਸਦੀ ਵੱਧ ਹੈ ਜਿਸ ਨਾਲ ਹਰ ਵਰਗ ਦੇ ਚੇਹਰੇ ਉੱਤੇ ਖੁਸ਼ੀ ਨਜ਼ਰ ਆ ਰਹੀ ਹੈ ਪਰ ਇਸ ਲੋਕ ਪੱਖੀ ਬਜਟ ਕਾਰਨ ਵਿਰੋਧੀਆਂ ਦੇ ਚੇਹਰੇ ਮੁਰਝਾਏ ਹਨ। ਕਿਉਂਕਿ ਉਹਨਾਂ ਨੂੰ ਪਤਾ ਸੀ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਪੱਖੀ ਬਜ਼ਟ ਪੇਸ਼ ਕਰੇਗੀ । ਉਨ੍ਹਾਂ ਕਿਹਾ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਹਮੇਸ਼ਾਂ ਹੀ ਆਪਣੇ ਕਾਰਜਕਾਲ ਦੇ ਚੌਥੇ ਸਾਲ ਦੌਰਾਨ ਲੋਕਾਂ ਨੂੰ ਮੂਰਖ ਬਣਾਉਣ ਲਈ ਵਿਕਾਸ ਕੰਮਾਂ ਦਾ ਢੋਲ ਤਾਂ ਵਜਾਇਆ ਜਾਂਦਾ ਸੀ ਪਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਰਕਾਰ ਬਣਦੇ ਸਾਰ ਜਿੱਥੇ ਰੁਜ਼ਗਾਰ ਲਈ ਨੌਜਵਾਨਾਂ ਲਈ ਦਰਵਾਜ਼ੇ ਖੋਲੇ ਗਏ ਉਥੇ ਹੀ ਦੂਜੇ ਪਾਸੇ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੀ ਤਰੱਕੀ ਲਈ ਕੰਮ ਕਰਨ ਲਈ ਵਚਨਬੱਧ ਹੈ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਘਰਿਆਲਾ ਤਹਿ ਪੱਟੀ ਜ਼ਿਲ੍ਹਾ ਤਰਨਤਾਰਨ।13 ਮਾਰਚ 2023 ਦਿਨ ਸੋਮਵਾਰ ਨੂੰ ਕਬੱਡੀ ਕੱਪ
Next articleਹਲਵਾਰਾ(ਲੁਧਿਆਣਾ) ਵਿਖੇ ਸੱਤਵਾਂ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਡਾਃ ਅਨੂਪ ਸਿੰਘ ਬਟਾਲਾ ਨੂੰ ਪ੍ਰਦਾਨ