ਹੋਮਿਓ-ਆਯੁਰਵੇਦਾ-ਐਲੋਪੈਥੀ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਹੋਮਿਓ-ਆਯੁਰਵੇਦਾ-ਐਲੋਪੈਥੀ
ਮੈਰਿਟ ਦੇ ਅਧਾਰ ਤੇ ਤਿੰਨ ਸਿਸਟਮ, ਦਵਾਈਆਂ ਦੇ ਕੰਮ ਕਰਦੇ,
ਯੂਨਾਨੀ,ਹਿਕਮਤ,ਸਰਜਰੀ,ਮਨੋ-ਚਕਿਤਸਾ ਤੇ ਵੀ ਟੇਕ ਹਾਂ ਰੱਖ ਦੇ।
ਜੇ ਮਨ ਹੀ ਡੋਲ ਜਾਵੇ ਤਨ ਵੀ ਡੋਲ ਜਾਂਦਾ, ਲੱਖ ਯਤਨ ਕਰਨ ਤੇ ਵੀ, ਮਨਾ ਨ੍ਹੀਂ ਪਾਂਦਾ।
ਹੋਮਿਓ ਇਲਾਜ ਹੀ ਸਾਡੇ ਊਰਜਾ ਸਰੋਤ ਨੂੰ ਮਜਬੂਤ ਕਰਦਾ,
ਤਾਂਤਰਿਕ ਵੀ ਗਲਤ ਢੰਗ ਨਾਲ ਮਨੁੱਖ ਨੂੰ ਡਰਾਉਣ ਦਾ ਵਧਾਵੇ ਦਰਜਾ।
ਨਵਜੋਤ ਸਿੱਧੂ ਕਹਿੰਦਾ ਘਰਵਾਲੀ ਨੂੰ ਪ੍ਰੇਰਕੇ, ਕੈਂਸਰ ਬਿਨਾ ਆਪਰੇਸ਼ਨ ਕੀਤਾ ਠੀਕ,
ਐਲੋਪੈਥੀ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈਗੀ, ਜਦੋਂ ਇਹ ਗੱਲ ਹੋਈ ਲੀਕ।
ਪੰਜਾਬ ਵਿੱਚ ਹੋਮਿਓਡਿਸਪੈਂਸਰੀਆਂ,ਪਹੁੰਚੀਆਂ ਬੰਦ ਹੋਣ ਕਿਨਾਰੇ,
ਅਕਲਾਂ ਬਿਨਾਂ ਖੂਹ ਖਾਲੀ ਹੁੰਦੇ,ਅਧੂਰੇ ਗਿਆਨ ਕਾਰਨ ਲੋਕ ਡਰਨ ਵਿਚਾਰੇ।
ਮੇਰੀ ਜ਼ਿੰਦਗੀ ਦੀ ਸ਼ੁਰੂਆਤ ਹੋਈ, ਐਲੋਪੈਥੀ ਇਲਾਜ ਨਾਲ,
ਕੰਨਾਂ ਦੀ ਤਕਲੀਫ, ਆਪਰੇਸ਼ਨ ਕਰਕੇ,ਅਸਲੋਂ ਕੀਤਾ ਬੁਰਾ ਹਾਲ।
ਹੋਮਿਓ ਇਲਾਜ ਸ਼ੁਰੂ ਕੀਤਾ, ਸਹਿਜ ਇਲਾਜ ਨੇ ਕੀਤਾ ਕਮਾਲ,
ਹੁਣ ਤੱਕ ਤਾਂ ਮੈਂ ਮਰ ਮੁੱਕ ਜਾਣਾ ਸੀ, ਜਾਂ ਹੋ ਜਾਂਦਾ ਨਿਢਾਲ।
ਆਯੁਰਵੇਦ ਆਉਂਦਾ ਦੂਸਰੇ ਨੰਬਰ ਤੇ,ਪੇਂਡੂ ਖੇਤਰ ਦਾ ਸਸਤਾ ਇਲਾਜ,
ਐਲੋਪੈਥੀ ਭਾਵੇਂ ਤੁਰੰਤ ਅਸਰ ਕਰਕੇ ਬਚਾ ਲੈਂਦੀ,ਇਸ ਦੇ ਬਹੁਤ ਜਿਆਦਾ ਦੁਰ-ਪ੍ਰਭਾਵ।
ਹਕੀਮਾਂ ਦੀ ਹਿਕਮਤ ਵੀ ਵਧੀਆ ਸੀ, ਮਲ੍ਹਮਾਂ ਦੀ ਠੰਡਕ ਸੀ ਦਰਦਾਂ ਦਾ ਤੋੜ,
ਅਗਿਆਨਤਾ ਅੰਨ੍ਹੇ ਮੋੜਾਂ ਤੇ ਪਹੁੰਚਾ ਦਿੰਦੀ, ਹੋਮਿਓ ਫਲਸਫਾ ਸਮਝਣ ਦੀ ਹੈ ਲੋੜ।

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ ਆਬਾਦ # 639/40ਏ ਚੰਡੀਗੜ੍ਹ।

ਫੋਨ ਨੰਬਰ 9878469639

Previous articleਪਾਕਿਸਤਾਨ: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਸਮੇਤ 94 ਲੋਕਾਂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ, ਜਾਣੋ ਕਾਰਨ
Next articleਪੰਜਾਬ ਰਾਜ ਭਾਸ਼ਾ ਐਕਟ ਅਮਲੀ ਰੂਪ ‘ਚ ਲਾਗੂ ਕਰਨ ਦੀ ਮੰਗ