‘ਵਤਨੋਂ ਦੂਰ ਸਰੀ (ਕੈਨੇਡਾ) ਟੂਰ-2024’ ਰੰਗਾਰੰਗ ਪ੍ਰੋਗਰਾਮ ਅੱਜ ਹੋਵੇਗਾ

ਮੇਲੇ ਦਾ ਪੋਸਟਰ।

ਪੰਜਾਬੀ ਗਾਇਕ ਗੁਲਾਬ ਸਿੱਧੂ ਅਤੇ ਸਰਘੀ ਮਾਨ ਲਾਉਣਗੇ ਗੀਤਾਂ ਦੀ ਝੜੀ

ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)-‘ਫੋਕ ਟੱਚ ਇੰਟਰਟੇਨਮੈਂਟ’ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਸਥਿਤ ਬੈੱਲ ਪ੍ਰੋਫ਼ੋਰਮਿੰਗ ਆਰਟ ਸੈਂਟਰ ’ਚ 9 ਅਗਸਤ ਦਿਨ ਸ਼ੁੱਕਰਵਾਰ ਸ਼ਾਮੀਂ 6:30 ਵਜੇ ਤੋਂ ਦੇਰ ਰਾਤ ਤੀਕ ‘ਵਤਨੋਂ ਦੂਰ ਸਰੀ (ਕੈਨੇਡਾ) ਟੂਰ-2024’ ਰੰਗਾਰੰਗ ਪ੍ਰੋਗਰਾਮ ਆਯੋਜਿਤ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਮੁਤਾਬਕ ਇਸ ਪ੍ਰੋਗਰਾਮ ’ਚ ਉੱਘੇ ਪੰਜਾਬੀ ਗਾਇਕ ਗੁਲਾਬ ਸਿੱਧੂ ਅਤੇ ਗਾਇਕਾ ਸਰਘੀ ਮਾਨ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਗਾ ਕੇ ਹਾਜ਼ਰ ਪੰਜਾਬੀਆਂ ਦਾ ਮਨੋਰੰਜਨ ਕੀਤਾ ਜਾਵੇਗਾ। ਇਸ ਸਬੰਧੀ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਫ਼ੋਨ 236-632-4471, 604-897-3600 ਜਾਂ 604-8208-9000 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਨੈਣਾਂ ਜੀਵਨ ਜੋਤੀ ਕਲੱਬ ਨੇ ਹਰਿਆਲੀ ਤੀਜ ਵਾਲੇ ਦਿਨ ਅੱਖਾਂ ਦਾਨੀਆਂ ਦੀ ਯਾਦ ਵਿੱਚ ਬੂਟੇ ਲਗਾਏ
Next articleਨੀਰਜ ਚੋਪੜਾ ਨੇ ਫਿਰ ਵਧਾਇਆ ਮਾਣ, ਪੈਰਿਸ ਓਲੰਪਿਕ ‘ਚ ਭਾਰਤ ਦਾ ਪਹਿਲਾ ਚਾਂਦੀ ਦਾ ਤਮਗਾ ਜਿੱਤਿਆ।