ਘਰ ਵਾਪਸੀ

ਬਰਜਿੰਦਰ ਕੌਰ

(ਸਮਾਜ ਵੀਕਲੀ)

ਚੋਣਾਂ ਮੇਰੇ ਦੇਸ਼ ਪੰਜਾਬ ਦੀਆਂ ਆ ਗਈਆਂ,
ਸਾਨੂੰ ਕਈ ਰੰਗ ਤਮਾਸ਼ੇ ਨੇ ਦਿਖਾ ਰਹੀਆਂ!

ਪੰਜ-ਸੱਤ ਪਾਰਟੀਆਂ ਵੀ ਨੇ ਆ ਗਈਆਂ,
ਚੋਣ ਮੈਦਾਨਾਂ ਦੇ ਵਿੱਚ ਆਕੇ ਛਾ ਗਈਆਂ!
ਦਲ ਬਦਲੂਆਂ ਦੇ ਰੰਗ ਨੇ ਦਿਖਾ ਰਹੀਆਂ,
ਨੇਤਾਵਾਂ ਦੀ ਬੋਲੀ ਲਾਕੇ ਮੁੱਲ ਨੇ ਪਾ ਰਹੀਆਂ!

ਅਸੀਂ ਬੈਠ ਕਿਆਸਰਾਈਆਂ ਲਾ ਲਈਆਂ,
ਕਿਸੇ ਦੀ ਝੋਲ਼ੀ ਵਿੱਚ ਟਿਕਟਾਂ ਆ ਪਈਆਂ!
ਜੋ ਰਹਿ ਗਏ ਉਦਾਸੀਆਂ ਨੇ ਛਾ ਗਈਆਂ,
ਪਾਰਟੀ ਛੱਡ ਦੂਜੇ ਪਾਸੇ ਦੌੜਾਂ ਲਾ ਲਈਆਂ!

ਚੋਣਾਂ ਮੇਰੇ ਦੇਸ਼ ਪੰਜਾਬ ਦੀਆਂ ਆ ਗਈਆਂ,
ਸਾਨੂੰ ਕਈ ਰੰਗ ਤਮਾਸ਼ੇ ਨੇ ਦਿਖਾ ਰਹੀਆਂ!

ਸਵੇਰੇ ਨਵਿਆਂ ਸੰਗ ਉਨ੍ਹਾਂ ਵੀ ਲਾ ਲਈਆਂ,
ਸ਼ਾਮੀਂ ਮਨਾਉਣ ਦੀਆਂ ਰੁੱਤਾਂ ਆ ਗਈਆਂ!
ਘਰ ਵਾਪਸੀ ਦੀਆਂ ਵੀ ਖ਼ਬਰਾਂ ਆ ਗਈਆਂ,
ਪੁਰਾਣੀ ਪਾਰਟੀ ‘ਚ ਖੁਸ਼ੀਆਂ ਛਾ ਗਈਆਂ!

ਚੋਣਾਂ ਮੇਰੇ ਦੇਸ਼ ਪੰਜਾਬ ਦੀਆਂ ਆ ਗਈਆਂ,
ਸਾਨੂੰ ਕਈ ਰੰਗ ਤਮਾਸ਼ੇ ਨੇ ਦਿਖਾ ਰਹੀਆਂ!
ਬਰਜਿੰਦਰ ਕੌਰ ਬਿਸਰਾਓ…
9988901324

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਸੁਪਨਾ
Next articleਅੱਜ ਵੀ ਅਜਾਦ ਨਹੀ