(ਸਮਾਜ ਵੀਕਲੀ)
‘ਘਰ ਬੈਠੀ ਮੌਤ ਨਾ ਹੋਈ ਪਹਿਚਾਣ’
ਸ੍ਰ. ਲਾਭ ਸਿੰਘ ਸੀ ਬੜਾ ਹੀ ਨੇਕ ਬੰਦਾ,
ਜਿਸਨੇ ਵੱਡੀ ਬਣਾਈ ਸੀ ਆਪਣੀ ਪਹਿਚਾਣ ਲੋਕੋ।
ਜਿਸ ਕਿਸੇ ਦਾ ਵੀ ਉਸ ਨਾਲ ਵਾਹ ਪਿਆ,
ਇਹ ਗੱਲ ਹਰ ਜਾਣਦਾ ਉਹ ਇਨਸਾਨ ਲੋਕੋ।
ਬਹੁਤੇ, ਸੌਖੇ ਹੋਕੇ ਪੈਰ ਨੇ ਛੱਡ ਜਾਂਦੇ,
‘ਰੱਬ’ ਨੂੰ ਟੱਬ ਸਮਝਣ ਲੱਗ ਜਾਣ ਲੋਕੋ।
ਇਹ ਗ਼ਰੀਬ ਤੋਂ ਗ਼ਰੀਬ ਨਾਲ ਰਹਿਆ ਜੁੜਿਆ,
ਕਿਤੇ ਕੀਤਾ ਨਹੀਂ ਸੀ ਗੁਮਾਨ ਲੋਕੋ।
ਹਰ ਇਕ ਦੇ ਦੁੱਖ ਸੁੱਖ ਵਿੱਚ ਖੜਨ ਵਾਲਾ,
ਜਿਸ ਤੇ ਬੜਾ ਸੀ ਸਭ ਨੂੰ ਮਾਣ ਲੋਕੋ।
‘ਮੁੱਛਾਂ’ ਸੋਹਣੀਆਂ ਸਵਾਂਰਕੇ ਰੱਖਦਾ ਸੀ,
‘ਦਸਤਾਰ’ ਸਜਾਉਂਦਾ ਸੀ ਨਾਲ ਸ਼ਾਨ ਲੋਕੋ।
ਚੰਗੇ ਮਾੜੇ ਦੀ ਰਖਦਾ ਸੀ ਪਰਖ਼ ਪੂਰੀ,
ਪਰ, ਘਰੇ ਬੈਠੀ ‘ਮੌਤ’ ਨਾ ਹੋਈ ਪਹਿਚਾਣ ਲੋਕੋ।
ਉਸਨੇ ‘ਜਨਮ ਦਿਨ’ ਦੇ ਉਤੇ ਮਰਵਾ ਦਿੱਤਾ,
ਗਈ ਬਹੁਤ ਵੱਡਾ ਕਹਿਰ ਗੁਜਾਰ ਲੋਕੋ।
ਮੇਜਰ ‘ਰਿਟਾਇਰਮੈਂਟ’ ਤੇ ‘ਭੋਗ’ ਪਵਾ ਦਿਤਾ,
ਜਿਸ ਲਈ ਪਰਿਵਾਰ ਫਿਰਦਾ ਸੀ ਪੱਬਾਂ ਭਾਰ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327