(ਸਮਾਜ ਵੀਕਲੀ)
ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਭੁਲਾ ਦਿੰਦੀ,
ਉਸ ਦਾ ਹਸ਼ਰ ਗਿਰਾਵਟ ਵੱਲ ਚਲਾ ਜਾਂਵਦਾ।
ਸ਼ਹੀਦੀ ਚੰਗੇ ਕਾਜ ਵਾਸਤੇ ਹੋਣੀ ਚਾਹੀਦੀ,
ਕੁਰਬਾਨੀ ਕਰੇ ਸਮਾਜ ਲਈ, ਸਰਬੱਤ ਦਾ ਭਲਾ ਚਾਂਹਵਦਾ।
ਕੁਝ ਗਰੁੱਪ ਆਪਣੇ ਚਮਚਿਆਂ ਦੇ ਭੋਗਾਂ ਤੇ,
ਉਹਨਾਂ ਨੂੰ ਕੌਮ ਦੇ ਸ਼ਹੀਦ ਗਰਦਾਨਦੇ ।
ਸਰਕਾਰੀ ਪੈਸੇ ਦੀ ਜਿਨ੍ਹਾਂ ਖੂਬ ਲੁੱਟ ਕੀਤੀ,
ਅਖ਼ਬਾਰਾਂ ਵਿੱਚ ਵੱਡੇ ਇਸ਼ਤਿਹਾਰ ਉਨ੍ਹਾਂ ਦੇ ਛਪਵਾਂਵਦੇ।
ਮੋਟੇ ਢਿੱਡਾਂ ਵਾਲੇ ਰਖਦੇ ਤੰਗ ਨਜ਼ਰੀਏ ਵਾਲੀ ਸੋਚ,
ਵਿਰੋਧੀ ਧਿਰ ਵਿੱਚ ਹੋ ਕੇ ਸਰਕਾਰ ਦਾ ਹੁੰਦਾ ਬਾਈਕਾਟ।
ਇਸ ਕਸ਼ਮਕਸ਼ ਵਿਚ ਗਰੀਬ ਨੂੰ ਲਗਦੀ ਚੋਟ,
ਹੋਮਲੈਂਡ ਵਾਸਤੇ ਕੈਦੀਆਂ ਦੀ, ਰਿਹਾਈ ਦਾ ਰਾਹ ਕਰਦੇ ਠੀਕ-ਠਾਕ।
ਧਰਮਾਂ ਦੇ ਨਾਮ ਤੇ ਚੜ੍ਹਦੀ ਮਜ੍ਹਬੀ ਰੰਗਤ,
ਵਖਰੇਵੇਂ ਵਾਲੀ ਸਮਾਜੀ ਜ਼ਿੰਦਗੀ ਹੁੰਦੀ ਚੰਗੀ।
ਪਰ ਗਲਤ ਸੋਚ ਕਰਵਾਉਂਦੀ ਲੜਾਈ ਝਗੜੇ,
ਮੁਕਾਬਲੇ ਵਾਲੀ ਸੋਚ, ਤਰੱਕੀ ਦੇ ਰੰਗ ਵਿੱਚ ਜਾਵੇ ਰੰਗੀ।
ਖੁੱਲ੍ਹੇ ਦਿਲ ਵਾਲੇ ਲੋਕਾਂ ਲਈ,ਪੂਰਾ ਦੇਸ਼ ਹੀ ਹੋਮ ਲੈਂਡ,
ਪੂਰੀ ਦੁਨੀਆਂ ਨੂੰ ਕਲਾਵੇ ਵਿੱਚ ਲੈਣ ਵਾਲੀ ਸੋਚ ਹੁੰਦੀ ਨ੍ਹੀਂ ਬਦਰੰਗੀ।
ਖਾਲਸਾ ਹੁੰਦੀ ਜੋੜਨ ਵਾਲੀ ਸ਼ਕਤੀ ਨਾ ਕਿ ਵੰਡੀਆਂ ਪਾਉਣ ਵਾਲੀ,
ਸਾਂਝੀਵਾਲਤਾ, ਪਿਆਰ ਤੇ ਬਰਾਬਰੀ ਦਾ ਸੁਨੇਹਾ ਦੇਣ ਵਿਚ ਝੰਡੀ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly