ਘਰਾਂ ਦੀ ਖੇਡ

ਅਮਰਜੀਤ ਸਿੰਘ ਅਮਨੀਤ  

(ਸਮਾਜ ਵੀਕਲੀ)

ਮੇਰੇ ਪਿੰਡ ਦੀ ਪੱਕੀ ਸੜਕ
ਮਨਜ਼ੂਰ ਹੋਈ
ਉੱਡਦੀ ਧੂੜ ਚੋਂ ਇਕ ਟਰੱਕ ਆਇਆ
ਪੱਥਰ ਲੈ ਕੇ ਆਇਆ
ਆਉਂਦਾ ਜਾਂਦਾ ਰਿਹਾ
ਕਈ ਢੇਰੀਆਂ ਪੱਥਰਾਂ ਦੀਆਂ ਲੱਗੀਆਂ
ਇੱਟਾਂ ਵੀ ਲਿਆਇਆ ਕਿਤੋਂ
ਢੇਰੀਆਂ ਲੱਗਦੀਆਂ ਗਈਆਂ
ਲੁੱਕ ਵੀ ਆ ਗਈ
ਫਿਰ ਇੱਕ ਦਿਨ ਉੱਡਦੀ ਧੂੜ ਚੋਂ ਆ ਕੇ
ਟਰੱਕ ਖਲੋਇਆ
ਲੁੱਕ ਵਰਗੇ ਕੱਪੜੇ ਪਹਿਨੀ
ਕੁਝ ਭੁੱਖਾਂ ਮਾਰੇ ਢਿੱਡ
ਕੁਝ ਟੁੱਟੀਆਂ ਜੁੱਤੀਆਂ ਚੋਂ
ਬਾਹਰ ਆਉਂਦੇ ਪੈਰ
ਕੁੱਛੜ ਅੱਧ ਨੰਗੇ ਬਾਲਾਂ ਵਾਲ਼ੀਆਂ
ਕੁਝ ਨੂੰ ਫੜ ਫੜ ਉਤਾਰ ਦੇ ਉਤਰੇ ਉਹ
ਮੋਹਿਤਬਰਾਂ ਕਿਹਾ
ਲਉ ਹੁਣ ਬਣ ਜਾਏਗੀ ਸੜਕ
ਲੇਬਰ ਰਹਿੰਦੀ ਸੀ ਬੱਸ ਆ ਗਈ
ਪੱਥਰ ਬਜਰੀ ਦੀਆਂ ਢੇਰੀਆਂ
ਜਿੰਨੀ ਉਚਾਈ ਤੱਕ ਸਿਮਟ ਗਿਆ
ਉਨ੍ਹਾਂ ਦੇ ਘੁਰਨਿਆਂ ਦਾ ਖਿਲਾਰ
ਪਿੰਡ ਦੇ ਬਾਹਰ ਇਕ ਪਾਸੇ

ਅਮਰਜੀਤ ਸਿੰਘ ਅਮਨੀਤ
8872266066

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਨਾਲ ਪੰਜਾਬ ਦਾ ਭਲਾ ਹੋਣ ਵਾਲਾ ਨਹੀਂ —ਖੋਜੇਵਾਲ
Next articleਸਾਰਾ ਦਿਨ