(ਸਮਾਜ ਵੀਕਲੀ) ਇੱਕ ਵਾਰ ਇੱਕ ਥਾਣੇਦਾਰ ਦੋਸਤ ਨੇ ਗੱਲ ਦੱਸੀ ਕਿ ਉਹਨੂੰ ਕਿਸੇ ਰਿਸ਼ਤੇਦਾਰੀ ਵਿੱਚ ਜਾਣ ਲਈ ਤਿੰਨ ਦਿਨ ਦੀ ਛੁੱਟੀ ਚਾਹੀਦੀ ਸੀ । ਉਹਨੇ ਅਰਜ਼ੀ ਲਿਖ ਕੇ ਆਪਣੇ SHO ਅੱਗੇ ਰੱਖੀ ਤਾਂ ਉਹਨੇ ਕਿਹਾ ,’ ਇਸ ਕੰਮ ਵਾਸਤੇ SP ਸਾਹਿਬ ਅੱਗੇ ਪੇਸ਼ ਹੋਣਾ ਪਊ ।’
ਉਹ ਇੱਕ ਹੋਰ ਅਰਜ਼ੀ ਲਿਖ ਕੇ SP ਦਫਤਰ ਚਲਾ ਗਿਆ ਤਾਂ ਉੱਥੇ ਕਲਰਕ ਨੇ ਦੱਸਿਆ ਕਿ ਇਹ ਕੰਮ DSP 1 ਦੇ ਜਿੰਮੇ ਲਗਾ ਦਿੱਤਾ ਹੈ । ਉਹ ਨਵੀਂ ਅਰਜ਼ੀ ਲਿਖ ਕੇ DSP 1 ਦੇ ਦਫਤਰ ਚਲਾ ਗਿਆ ਤਾਂ ਉੱਥੇ ਕਲਰਕ ਨੇ ਦੱਸਿਆ ਕਿ ਇਹ ਥਾਣਾ DSP 2 ਦੇ ਅਧੀਨ ਆਉਂਦਾ ਹੈ । ਉਹ 1 ਦਾ 2 ਬਣਾ ਕੇ DSP 2 ਦੇ ਦਫਤਰ ਚਲਾ ਗਿਆ । ਕਲਰਕ ਨੇ DSP 2 ਦੇ ਆਉਣ ਤੱਕ ਇੰਤਜ਼ਾਰ ਕਰਨ ਲਈ ਕਿਹਾ । ਜਦੋਂ ਇੰਤਜ਼ਾਰ ਕਰਦਿਆਂ ਕਾਫੀ ਵਕਤ ਹੋ ਗਿਆ ਤਾਂ ਉਹਨੇ ਕਲਰਕ ਨੂੰ ਪੁੱਛਿਆ ,’ ਜੇ ਵਕਤ ਲੱਗਣਾ ਏਂ ਤਾਂ ਘਰੋਂ ਰੋਟੀ ਮੰਗਵਾ ਲਵਾਂ ?’
ਕਲਰਕ ਕਹਿੰਦਾ ,’ ਮੈਂ ਤਾਂ ਰੋਟੀ ਖਾ ਲਈ ਏ , ਕੰਮ ਹੋਣ ਤਾਂ ਬਾਅਦ ਨਕਦ ਹੀ ਦੇ ਜਾਈਂ ਹੋ ਦੇਣਾ ਏਂ !’ ਉਹਨੂੰ ਬੜੀ ਹੈਰਾਨੀ ਹੋਈ ਕਿ ਉਹ ਰੋਟੀ ਆਪਣੇ ਵਾਸਤੇ ਮੰਗਵਾਉਣ ਦੀ ਸੋਚ ਰਿਹਾ ਸੀ ਅਤੇ ਕਲਰਕ ਨੂੰ ਆਪਣੀ ਪਈ ਏ । ਅਖੀਰ DSP 2 ਨੇ ਅਰਜ਼ੀ ਵੇਖਦਿਆਂ ਹੀ ਕਿਹਾ ,’ ਚੋਣਾਂ ਕਰਕੇ ਕੰਮ ਬਹੁਤ ਜ਼ਿਆਦਾ ਹੈ , ਇਸ ਕਰਕੇ ਇਹ ਕੰਮ ਸਬੰਧਿਤ SHO ਨੂੰ ਦੇ ਦਿੱਤਾ ਏ ।’
ਸਾਰਾ ਦਿਨ ਘੁੰਮ ਘੁਮਾ ਕੇ ਉਹਨੇ ਫਿਰ ਅਰਜ਼ੀ ਲਿਖੀ ਅਤੇ ਛੁੱਟੀ ਮਿਲੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly