ਕਪੂਰਥਲਾ(ਸਮਾਜ ਵੀਕਲੀ) ( ਕੌੜਾ ) – ਲਾਰਡ ਕ੍ਰਿਸ਼ਨਾ ਕਾਲਜ ਆਫ ਐਜੂਕੇਸ਼ਨ ਸੁਲਤਾਨਪੁਰ ਲੋਧੀ ਵਿਖੇ ਪ੍ਰਿੰਸੀਪਲ ਰੂਬੀ ਭਗਤ ਦੀ ਅਗਵਾਈ ਵਿਚ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਫਰੈਸ਼ਰ ਪਾਰਟੀ ਤੇ ਟੈਲੇਂਟ ਹੰਟ ਦਾ ਆਯੋਜਨ ਬੜੀ ਧੂਮਧਾਮ ਨਾਲ ਕੀਤਾ ਗਿਆ । ਵਿਦਿਆਰਥੀਆਂ ਵੱਲੋਂ ਹੋਲੀ ਨਾਲ ਸਬੰਧਤ ਗੀਤ, ਕਵਿਤਾਵਾਂ ਤੋਂ ਇਲਾਵਾ ਗਿੱਧਾ – ਭੰਗੜਾ, ਕੋਰੀਓਗ੍ਰਾਫੀ ਆਦਿ ਆਈਟਮਾਂ ਨਾਲ ਸ਼ਿਗਾਰਿਆ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਰੂਬੀ ਭਗਤ ਨੇ ਸਮੂਹ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਹੋਲੀ ਦੇ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਸੱਭਿਆਚਾਰਕ ਸਮਾਗਮ ਦੀ ਭਰਪੂਰ ਪ੍ਰਸੰਸਾ ਕੀਤੀ । ਇਸ ਮੌਕੇ ਪ੍ਰੋ. ਸੁੰਮੀ ਧੀਰ, ਪ੍ਰੋ.ਰਮਾ, ਪ੍ਰੋ.ਕੁਲਦੀਪ ਕੌਰ, ਪ੍ਰੋ.ਚਰਨਜੀਤ ਕੌਰ, ਪ੍ਰੋ.ਵੀਨਸ, ਪ੍ਰੋ.ਨੀਰੂ ਬਾਲਾ, ਰੀਟਾ ਰਾਣੀ ਆਦਿ ਸਟਾਫ਼ ਮੈਂਬਰ ਹਾਜਰ ਸਨ ।