ਨੋਜਵਾਨਾਂ ਨਸ਼ਿਆਂ ਤੋਂ ਦੂਰ ਰਹਿ ਬਾਣੀ ਅਤੇ ਬਾਣੇ ਨਾਲ ਜੁੜਨ :ਬਾਬਾ ਦੀਦਾਰ ਸਿੰਘ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਮਨਾਉਣ ਲਈ ਸ੍ਰੀ ਕੀਰਤਪੁਰ ਅਤੇ ਸ੍ਰੀ ਆਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ਲਈ ਕਾਠਗੜ੍ਹ ਬੱਸ ਅੱਡੇ ਦੇ ਪਿੰਡ ਕਿਸ਼ਨਪੁਰ ਭਰਥਲਾ ਵਿਖੇ ਬਾਬਾ ਦੀਦਾਰ ਸਿੰਘ ਅਤੇ ਕਿਸ਼ਨਪੁਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ 25 ਫਰਵਰੀ ਤੋਂ ਲਗਾਤਾਰ ਸੰਗਤਾਂ ਲਈ ਲੰਗਰ ਚਲਾਏ ਜਾ ਰਹੇ ਹਨ। ਉੱਥੇ ਹੀ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਵੀ ਨਿਰਤਰ ਚਲ ਰਹੀ ਹੈ। ਅੱਜ ਚੋਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਪ੍ਰਸਿੱਧ ਢਾਡੀ ਇਕਬਾਲ ਸਿੰਘ ਮਾਨ ਪਨਿਆਲੀ ਕਲਾਂ ਵਾਲੀਆਂ ਦੇ ਢਾਡੀ ਜਥੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਰੰਭ ਕੀਤੀ ਗਈ ਹੋਲੇ ਮਹੱਲੇ ਦੀ ਪ੍ਰੰਪਰਾ ਸਬੰਧੀ ਇਤਿਹਾਸਕ ਜਾਣਕਾਰੀ ਦਿੰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਹੋਲੇ ਮਹੱਲੇ ਤੇ ਵੱਖ-ਵੱਖ ਵਾਹਨਾਂ ਰਾਹੀ ਵੱਡੀ ਗਿਣਤੀ ਵਿੱਚ ਜਾ ਰਹੀਆਂ ਸੰਗਤਾਂ ਗੁਰੂ ਦੇ ਲੰਗਰ ਛੱਕ ਰਹੀਆਂ ਸਨ ।ਉੱਥੇ ਢਾਡੀ ਕੀਰਤਨ ਸਰਵਨ ਕਰ ਰਹੀਆਂ ਸਨ। ਉੱਥੇ ਗੁਰੂ ਦੇ ਜੈਕਾਰੇ ਲਾਉਂਦੀਆਂ ਗੁਰੂ ਦੀਆਂ ਖੁਸ਼ੀਆ ਪ੍ਰਾਪਤ ਕਰ ਰਹੀਆਂ ਸਨ। ਇਸ ਮੌਕੇ ਬਾਬਾ ਦੀਦਾਰ ਸਿੰਘ ਦਾਰੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਅੰਮ੍ਰਿਤਪਾਨ ਕਰਕੇ ਬਾਣੀ ਅਤੇ ਬਾਣੇ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਾਡਾ ਜੀਵਨ ਸਫਲਾ ਹੋ ਸਕੇ ।ਇਸ ਮੌਕੇ ਸੰਗਤਾਂ ਲਈ ਚਾਹ ਬ੍ਰੇਡ ਪਕੌੜੇ ਅਤੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਸੰਗਤਾਂ ਵਿੱਚ ਐਡਵੋਕੇਟ ਰਾਜਵਿੰਦਰ ਲੱਕੀ ਜਿਲ੍ਹਾਂ ਪ੍ਰਧਾਨ ਸ਼ਹੀਦ ਭਗਤ ਸਿੰਘ, ਨੰਬਰਦਾਰ ਭਗਤ ਸਿੰਘ ਕਿਸ਼ਨਪੁਰ, ਗੁਰਦੀਪ ਸਿੰਘ ਕਟਾਰੀਆ (ਬਿੱਟੂ ) ਮੱਕੋਂਵਾਲ,ਧਰਮਪਾਲ ਸਾਬਕਾ ਚੇਅਰਮੈਨ, ਮੇਜਰ ਸਿੰਘ ਅਜ਼ਾਦ,ਜਥੇਦਾਰ ਸੁਰਜੀਤ ਸਿੰਘ ਦੋਭਾਲੀ, ਭਜਨ ਸਿੰਘ, ਸੂਬੇਦਾਰ ਕੇਵਲ ਸਿੰਘ, ਸੋਹਣ ਸਿੰਘ ਜੋਸ਼,ਕੈਪਟਨ ਕੁਲਵੀਰ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ, ਵਿਕਰਮ ਸਿੰਘ, ਮਹਿੰਦਰ ਸਿੰਘ ਪਨਿਆਲੀ ਆਦਿ ਸਮੇਤ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


