HOME ਵੱਡੇ ਵੱਡੇ ਟੋਏ ਪੈਣ ਕਾਰਨ ਗਹੂੰਣ ਰੋਡ ਦੀ ਹਾਲਤ ਖ਼ਸਤਾ ਬਣੀ 

ਵੱਡੇ ਵੱਡੇ ਟੋਏ ਪੈਣ ਕਾਰਨ ਗਹੂੰਣ ਰੋਡ ਦੀ ਹਾਲਤ ਖ਼ਸਤਾ ਬਣੀ 

4
ਕੈਪਸ਼ਨ ਸੜਕ ਦੇ ਥਾਂ ਥਾਂ ਤੇ ਪਏ ਟੋਇਆਂ ਦੀਆਂ ਵੱਖ ਵੱਖ ਤਸਵੀਰਾਂ

ਹਲਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਰੋਡ ਠੀਕ ਕਰਨ ਦੀ ਕੀਤੀ ਮੰਗ 

ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਤੋਂ ਬਣਿਆਂ ਗਹੂੰਣ ਰੋਡ ਜੋ ਪਿੰਡ ਸੁੱਧਾਮਾਜਰਾ ਤੱਕ ਜਾ ਕੇ ਨੈਸ਼ਨਲ ਹਾਈਵੇ 344 ਏ ਨਾਲ ਜੁੜਦਾ ਹੈ ।ਜੋ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਕਾਂਗਰਸੀ ਵਿਧਾਇਕ ਚੋਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ 18 ਫੁੱਟਾ ਰੋਡ ਬਣਾਇਆ ਗਿਆ। ਉਹ ਕਈ ਜਗ੍ਹਾ ਤੋਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ। ਉਸ ਵਿੱਚ ਡੁੂੰਘੇ ਟੋਏ ਪੈ ਜਾਣ ਕਾਰਨ ਜਿੱਥੇ ਵਾਹਨ ਚਾਲਕਾਂ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਹ ਰੋਡ ਬਣ ਜਾਣ ਕਾਰਨ ਲੋਕਾਂ ਨੂੰ ਨੈਸ਼ਨਲ ਹਾਈਵੇ ਤੇ ਵਾਪਰ ਦੇ ਨਿੱਤ ਦਿਨ ਹਾਦਸਿਆਂ ਤੋਂ ਭਾਰੀ ਰਾਹਤ ਮਿਲੀ ਸੀ। ਪਰ ਹੁਣ ਗਹੂੰਣ ਰੋਡ ਮੁੜ ਖਸਤਾ ਹਾਲਤ ਨੂੰ ਦੇਖਦਿਆਂ ਲੋਕਾਂ ਦੇ ਮਨਾਂ ਵਿੱਚ ਡਰ ਬਣ ਗਿਆ ਹੈ। ਉਹਨ੍ਹਾ ਨੂੰ ਮੂੜ ਨੈਸ਼ਨਲ ਹਾਈਵੇ ਰਾਹੀ ਹੀ ਮੁੜ ਬਲਾਚੌਰ ਨਾ ਪੁੱਜਣਾ ਪਵੇ। ਇਸ ਲਈ ਇਲਾਕੇ ਦੇ ਸਮੂਹ ਲੋਕਾਂ ਨੇ ਪੰਜਾਬ ਸਰਕਾਰ ਕੋਲੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਗਹੂੰਣ ਰੋਡ ਵਿੱਚ ਪੈ ਚੁੱਕੇ ਵੱਡੇ ਵੱਡੇ ਟੋਇਆਂ ਨੂੰ ਪੂਰ ਕਿ ਲੋਕਾਂ ਦੀ ਆਉਣ ਜਾਣ ਵਾਲੀ ਮੁਸ਼ਕਿਲ ਦਾ ਤਰੁੰਤ ਹੱਲ ਕੀਤਾ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 
Previous articleਹੋਲੇ ਮਹੱਲੇ ਮੌਕੇ  ਕਿਸ਼ਨਪੁਰ ਭਰਥਲਾ ਵਿਖੇ ਚੋਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ 
Next articleਯੂਏਈ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਸਲਾਹਕਾਰੀ ਜਾਰੀ ਕੀਤੀ ਹੈ, ਜਿਸ ਵਿੱਚ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।