“ਖ਼ਾਲਸੇ ਦਾ ਹੋਲਾ”

ਸੰਦੀਪ ਸਿੰਘ"ਬਖੋਪੀਰ "

  (ਸਮਾਜ ਵੀਕਲੀ) 
ਚਾਰੇ ਪਾਸੇ ਰੌਣਕਾਂ ਤੇ ਖੂਬ ਮੇਲ-ਜੋਲਾ ਹੁੰਦਾ,
ਚਿੱਦਾ,ਨੀਲਾ,ਕੇਸਰੀ ਨਹਿੰਗਾਂ ਨੇ ਪਾਇਆ ਚੋਲ਼ਾ ਹੁੰਦਾ,
ਉੱਡਦੇ ਗੁਲਾਲ ਅਤੇ ਖੂਬ ਰੌਲਾ-ਗੌਲਾ ਹੁੰਦਾ,
ਦਲ ਪੰਥਾਂ ਆਕੇ ਅਨੰਦਪੁਰੀ ਡੇਰਾ ਲਾਇਆ ਹੁੰਦਾ,
ਘੋੜਿਆਂ ਨਗਾਰਿਆਂ ਨੇ ਲਾਇਆ ਖੂਬ ਮੇਲਾ ਹੁੰਦਾ,
ਨਹਿੰਗ ਸਿੰਘ ਦਲਾਂ ਵਿੱਚ ਖੂਬ ਮੇਲ-ਜੋਲਾ ਹੁੰਦਾ,
ਦੁਨੀਆਂ ਦੀ ਹੋਲੀ,ਪਰ ਖ਼ਾਲਸੇ ਦਾ……….

ਤੀਰ-ਅੰਦਾਜ਼ੀ ਗੱਤਕੇ ਦਾ ਅਖਾੜਾ ਲੱਗਾ ਹੁੰਦਾ,
ਨਗਾਰਿਆਂ ਦੇ ਉੱਤੇ ਪਿਆ ਵੱਜਦਾ ਵੀ, ਡੱਗਾ ਹੁੰਦਾ
ਜਿੱਤਨੇ ਨੂੰ ਜੋਰ ਹਰ ਇੱਕ ਦਾ ਹੀ ਲੱਗਾ ਹੁੰਦਾ,
ਅਸਲੀ ਜਿਹਾ ਜਾਪੇ ,ਨਕਲੀ ਜੋ ਯੁੱਧ ਲੱਗਾ ਹੁੰਦਾ,
ਹੱਲੇ ਵਾਂਗ ਪਿਆ, ਹਰ-ਪਾਸੇ ਕੂਕ-ਰੌਲਾ ਹੁੰਦਾ,
ਦੁਨੀਆਂ ਦੀ ਹੋਲੀ ਪਰ ਖ਼ਾਲਸੇ ਦਾ……..
ਬਾਜਾਂ ਵਾਲਾ ਗੁਰੂ, ਦਲ ਪੰਥਾਂ ਵਿੱਚ ਆਇਆ ਹੁੰਦਾ,
ਅਨੋਖਾ ਜਿਹਾ ਰੰਗ ,ਆਨੰਦਪੁਰੀ ਵਿੱਚ ਛਾਇਆ ਹੁੰਦਾ,
ਨਹਿੰਗ ਸਿੰਘਾਂ ਰੰਗ ਪਿਆਰ ਵਾਲਾ, ਵਰਸਾਇਆ ਹੁੰਦਾ,
ਖ਼ਾਲਸੇ ਦੇ ਚਿਹਰਿਆਂ ਤੇ, ਨੂਰ ਬੜਾ ਛਾਇਆ ਹੁੰਦਾ,
ਜੈਕਾਰਿਆਂ ਨੇ ਗੂੰਜਣ ਅਸਮਾਨ, ਪੂਰਾ ਲਾਇਆ ਹੁੰਦਾ,
ਕੰਮ ਕਾਰ ਛੱਡ ਜਾਪੇ, ਹਰ ਬੰਦਾ ਵਿਹਲਾ ਹੁੰਦਾ,
ਦੁਨੀਆਂ ਦੀ ਹੋਲੀ ਪਰ ਖ਼ਾਲਸੇ ਦਾ………
ਜੇਤੂਆਂ ਦਾ ਭਾਰੀ ਇਕੱਠ ਵਿੱਚ, ਸਤਿਕਾਰ ਹੁੰਦਾ,
ਲੜ੍ਹਦਾ ਨਾ ਕੋਈ ਸਭਨਾਂ ਦੇ ਦਿਲੀਂ, ਪਿਆਰ ਹੁੰਦਾ,
ਸੰਗਤਾਂ ਚੋਂ ਬਾਜਾਂ ਵਾਲੇ ਗੁਰੂ ਦਾ, ਦੀਦਾਰ ਹੁੰਦਾ,
ਪਾਈ ਸੀ ਪਿਰਤ ਜਿਹੜੀ, ਗੁਰੂ ਦਸ਼ਮੇਸ਼ ਨੇ,
ਹਰ ਇਕ ਰੀਤ ਦਾ ਹੈ, ਪੂਰਾ ਸਤਿਕਾਰ ਹੁੰਦਾ,
‘ਸੰਦੀਪ’ ਜਾ ਕੇ ਅਨੰਦਪੁਰ ਜਨਮ ਸੁਹੇਲਾ ਹੁੰਦਾ,
ਦੁਨੀਆਂ ਦੀ ਹੋਲੀ, ਪਰ ਖ਼ਾਲਸੇ ਦਾ ਹੋਲਾ ਹੁੰਦਾ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article      ਉਸਦੀ ਦੀਦ 
Next articleIPL 2024: Bowlers, Kohli and Karthik help RCB overpower PBKS by four wickets