(ਸਮਾਜ ਵੀਕਲੀ)
ਗਿਆਨ ਦਾ ਦੀਵਾ ਜੇ ਜਗਾਉਣਾ,
ਲਾਇਬ੍ਰੇਰੀ ਦਾ ਸ਼ੌਕ ਹੈ ਪਾਉਣਾ।
ਛੋਟੇ ਵੱਡੇ ਵੀਰੇ-ਭੈਣਾਂ,
ਮੇਰਾ ਸਭ ਨੂੰ ਇਹੀਓ ਕਹਿਣਾ,
ਲਾਇਬ੍ਰੇਰੀ ਦਾ ਸ਼ੌਕ ਹੈ ਪਾਉਣਾ।
ਜੀਵਨ ਜਾਚ ਦਾ ਗਿਆਨ ਜੇ ਲੈਣਾ,
“ਲਾਇਬ੍ਰੇਰੀ” ਵੱਲ ਧਿਆਨ ਹੈ ਦੇਣਾ।
ਕਵਿਤਾ, ਕਹਾਣੀ, ਲੇਖ ਹੈ ਲਿਖਣਾ,
ਤਾਂ, ਗਿਆਨ ਦੇ ਇਸ ਮੰਦਿਰ ਵਿੱਚ ਝੁਕਣਾ।
ਸਭ ਦਾ ਭਲਾ ਹੈ ਜੇਕਰ ਚਾਹੁਣਾ,
“ਪੁਸਤਕ ਲੰਗਰ” ਵਿੱਚ ਹੈ ਆਉਣਾ।
ਮੇਰਾ ਸਭ ਨੂੰ ਇਹੀਓ ਕਹਿਣਾ,
ਲਾਇਬ੍ਰੇਰੀ ਦਾ ਸ਼ੌਕ ਹੈ ਪਾਉਣਾ,
ਲਾਇਬ੍ਰੇਰੀ ਦਾ ਸ਼ੌਕ ਹੈ ਪਾਉਣਾ।
ਮਨਪ੍ਰੀਤ ਕੌਰ, ਜਮਾਤ ਨੌਵੀਂ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜ੍ਹਾਂ (ਲੁਧਿਆਣਾ)
ਗਾਇਡ ਅਧਿਆਪਕ: ਮਾਸਟਰ ਹਰਭਿੰਦਰ “ਮੁੱਲਾਂਪੁਰ”
ਸੰਪਰਕ: 95308-20106