(ਸਮਾਜ ਵੀਕਲੀ)
ਸਵੇਰ ਹੋ ਗਈ ਏ ।
ਰਾਤ ਤੋਂ ਮਗਰੋਂ,
ਸਵੇਰ !
ਪਰ
ਹਨੇਰੇ ਦਾ ਲੰਮਾ ਪੈਂਡਾ
ਤਹਿ ਕਰਦਿਆਂ
ਉਸਦੇ ਹੱਡ ਖੁਰ ਗਏ ਨੇ ।
ਕਿਉ ?
ਕਿਉਂਕਿ !
ਸੱਚ ਨੇ
ਉਸਨੂੰ ਲਿਤਾੜਿਆਂ ਨਹੀਂ
ਬਲਕਿ ਮਦੋਲ ਛੱਡਿਆ ਏ।
ਇਸ ਕਰਕੇ ਹੁਣ,
ਹੁਣ !
ਉਹ ਆਪਣੇ ਸੱਜਰੇ ਰੂਪ ਦੇ ਹੁਲਾਰੇ ਨਹੀ ਦੇਂਦੀ ।
ਦੇਂਦੀ ਹੈ ਤਾਂ ਬਸ
ਅੱਗ ਦੀ ਤਪਸ਼
ਤੇ ਸਰਾਪ !
ਸਰਾਪ ਉਸਨੂੰ
ਜਿਸ ਨੇ ਉਹਦੇ ਹਿੱਸੇ ਦੇ ਚਾਆਵਾਂ ਨੂੰ
ਬਦਲ ਦਿੱਤੈ ਮਾਤਮ ਵਿੱਚ
ਬਣਾ ਲਿਐ ਆਪਣੀ ਲਾਲਸਾ ਦਾ ਸ਼ਿਕਾਰ ।
ਏ ਸ਼ਿਕਾਰੀ ਨਹੀ ਜਾਣਦੇ ।
ਕਿ ਇਕ ਦਿਨ
ਇਕ ਦਿਨ
ਉਹ ਵੀ ਨਹੀ ਰਹਿਣਾ
ਜਿਸ ਦੇ ਸਿਰ ਉੱਤੇ
ਇਹ ਕਰ ਰਹੇ ਨੇ
ਆਪਣੇ ਹਵਸ ਵਰਗੇ
ਸਵਾਰਥਾਂ ਦੀ ਪੂਰਤੀ ।
ਫੇਰ !
ਰਾਤ ਦਾ ਪੈਂਡਾ
ਜਨਮਾਂ ਦਾ ਪੈਂਡਾ ਹੋ ਨਿਬੇੜਗਾ ,
ਸਵੇਰ ਆਪਣਾ ਦਮ ਤੋੜ ਦੇਵੇਗੀ ।
ਸੂਰਜ ਖੁਦ ਨੂੰ ਕਰ ਦੇਵੇਗਾ
ਪਾਣੀ ਦੇ ਹਵਾਲੇ ।
ਅਖੀਰ
ਸਭ ਖਤਮ ਹੋ ਜਾਏਗਾ
ਨਹੀ !
ਬਸ ਖਤਮ ਹੋਣ ਦੀ ਤਦਾਦ ਤੇ ਹੈ……
ਸਿਮਰਨਜੀਤ ਕੌਰ ਸਿਮਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly