ਹਰਚਰਨ ਸਿੰਘ ਪ੍ਰਹਾਰ
(ਸਮਾਜ ਵੀਕਲੀ) ਸਿੱਖ ਕੌਮ ਦੀ ਤਰਾਸਦੀ ਇਹ ਹੈ ਕਿ ਮੌਜੂਦਾ ਹਰ ਘਟਨਾ ਨੂੰ 17-18ਵੀਂ ਸਦੀ ਦੇ ਇਤਿਹਾਸ ਦੀਆਂ ਐਨਕਾਂ ਨਾਲ਼ ਦੇਖਦੇ ਹਨ। ਅਸੀ 17-18ਵੀਂ ਸਦੀ ਦੀਆਂ ਘਟਨਾਵਾਂ ਨੂੰ 21ਵੀਂ ਸਦੀ ਨਾਲ਼ ਜੋੜ ਨਹੀ ਸਕਦੇ। ਇਤਿਹਾਸ ਦੁਹਰਾਇਆ ਨਹੀਂ ਜਾ ਸਕਦਾ, ਉਸ ਤੋਂ ਚੰਗੇ ਜਾਂ ਮਾੜੇ ਸਬਕ ਲਏ ਜਾ ਸਕਦੇ ਹਨ।
ਉਸ ਸਮੇਂ ਦੇ ਇਤਿਹਾਸਕਾਰ ਪਾਤਰਾਂ ਨੇ ਆਪਣੇ ਸਮੇਂ ਅਤੇ ਹਾਲਾਤਾਂ ਮੁਤਾਬਿਕ ਫੈਸਲੇ ਕੀਤੇ ਸਨ, ਇਹ ਕੋਈ ਸਿਧਾਂਤ ਨਹੀ ਹਨ। ਜੋ ਹੂਬਹੂ ਲਾਗੂ ਹੋਣਗੇ। ਅੱਜ ਦੇ ਮਾਡਰਨ ਵਰਲਡ ਵਿੱਚ ਸਾਨੂੰ ਅੱਜ ਦੇ ਸਮੇਂ ਤੇ ਹਾਲਾਤਾਂ ਮੁਤਾਬਿਕ ਫੈਸਲੇ ਕਰਨੇ ਪੈਣੇ ਹਨ।
ਅੱਜ ਸੂਰਬੀਰ ਉਹੀ ਹੈ, ਜੋ ਸਿਰ ਵਰਤਦਾ ਹੈ, ਜਿਹੜਾ ਸਿਰਫ ਸਰੀਰਕ ਬੱਲ ਤੇ ਫੁਕਰੀਆਂ ਮਾਰਦਾ ਹੈ, ਅਕਸਰ ਅਕਲਾਂ ਵਾਲ਼ੇ ਉਨ੍ਹਾਂ ਨੂੰ ਵਰਤ ਜਾਂਦੇ ਹਨ। ਸਿੱਖ ਹਮੇਸ਼ਾਂ ਬਹਾਦਰੀ ਦੇ ਨਾਮ ਤੇ ਵਰਤੇ ਗਏ ਹਨ, ਫੋਕੀ ਬਹਾਦਰੀ ਨਾਲ਼ ਅਸੀਂ ਆਪਣਾ ਵੀ ਤੇ ਦੂਜਿਆਂ ਵੀ ਨੁਕਸਾਨ ਕੀਤਾ ਹੈ। 84 ਦਾ ਦੌਰ ਇਸਦੀ ਸਪੱਸ਼ਟ ਉਦਾਹਰਣ ਹੈ। ਪਰ ਅਸੀਂ ਵੱਡੇ ਨੁਕਸਾਨ ਕਰਕੇ ਅਤੇ ਕਰਵਾਕੇ ਕੁਝ ਨਹੀ ਸਿੱਖਿਆ। ਉਹੀ ਗਲਤੀਆਂ ਵਾਰ-ਵਾਰ ਦੁਹਰਾ ਰਹੇ ਹਾਂ। ਜਿਹੜਾ ਅਕਲ ਵਰਤਣ ਦੀ ਗੱਲ ਕਰੇ, ਉਸਦੇ ਗਲ਼ ਪੈਂਦੇ ਹਾਂ।
ਸਾਨੂੰ ਹੁਣ 17-18ਵੀਂ ਸਦੀ ਦੀ ਕਬੀਲਾ ਮਾਨਸਿਕਤਾ ਵਿੱਚੋਂ ਨਿਕਲ ਕੇ 21ਵੀ ਸਦੀ ਦੇ ਹਾਲਾਤਾਂ ਮੁਤਾਬਿਕ ਫੈਸਲੇ ਲੈਣੇ ਪੈਣਗੇ। ਬਹਾਦਰੀ ਜਾਂ ਡਰਪੋਕਤਾ ਦਾ ਫੈਸਲਾ, ਨਤੀਜੇ ਤਹਿ ਕਰਦੇ ਹਨ, ਜੇ ਸਾਡੀ ਅਖੌਤੀ ਬਹਾਦਰੀ ਨੁਕਸਾਨ ਕਰਾ ਰਹੀ ਹੋਵੇ ਤਾਂ ਉਹ ਬਹਾਦਰੀ ਨਹੀਂ ਮੂਰਖਤਾ ਹੈ।
ਸਾਨੂੰ ਅਪਰਾਧੀ ਮਾਨਸਿਕਤਾ ਅਤੇ ਬਹਾਦਰੀ ਵਿੱਚ ਫ਼ਰਕ ਪਤਾ ਨਹੀਂ ਲੱਗ ਰਿਹਾ। ਕਿਸੇ ਵਿਅਕਤੀ ਦੇ ਕਿਰਦਾਰ ਨਾਲ਼ੋਂ ਸਿੱਖ ਸਮਾਜ ਵਿੱਚ ਕਕਾਰਾਂ ਤੇ ਧਾਰਮਿਕ ਪਹਿਰਾਵੇ ਦੀ ਅਹਿਮੀਅਤ ਵੱਧ ਹੈ, ਜਿਸ ਨਾਲ਼ ਅਪਰਾਧੀ ਤੇ ਜਰਾਰਿਮਪੇਸ਼ਾ ਬਿਰਤੀ ਦੇ ਲੋਕ ਸਿੱਖ ਸੰਸਥਾਵਾਂ ਤੇ ਕਾਬਿਜ ਹੋ ਚੁੱਕੇ ਹਨ। ਜਿਨ੍ਹਾਂ ਨੇ ਹਿੰਸਾ, ਨਫ਼ਰਤ ਤੇ ਧੌਂਸ ਦੀ ਪਾਲਿਸੀ ਨਾਲ਼ ਹਰ ਅਕਲ ਵਾਲ਼ੀ ਅਵਾਜ ਨੂੰ ਦਬਾ ਲਿਆ। ਕੋਈ ਪੜ੍ਹਿਆ ਲ਼ਿਖਿਆ, ਸੂਝਵਾਨ ਤੇ ਸ਼ਰੀਫ ਵਿਅਕਤੀ ਸਿੱਖ ਸੰਸਥਾਵਾਂ ਤੇ ਗੁਰਦੁਆਰਿਆਂ ਤੋਂ ਦੂਰੀ ਬਣਾ ਕੇ ਚੱਲਦਾ ਹੈ। ਜਿਸ ਨਾਲ਼ ਸਿੱਖਾਂ ਦਾ ਅਕਸ ਦੇਸ਼-ਵਿਦੇਸ਼ ਵਿੱਚ ਦਿਨੋ-ਦਿਨ ਵਿਗੜ ਰਿਹਾ ਹੈ। ਸਿੱਖ ਨੌਜਵਾਨਾਂ ਦਾ ਵੱਡੀ ਗਿਣਤੀ ਵਿੱਚ ਡਰੱਗ ਸਮਗਲਿੰਗ, ਗੈਂਗਵਾਰ, ਚੋਰੀਆਂ, ਡਕੈਤੀਆਂ ਤੇ ਫਿਰੌਤੀਆਂ ਆਂਡੇ ਵਿੱਚ ਸ਼ਾਮਿਲ ਖ਼ਤਰੇ ਦੀ ਘੰਟੀ ਹੈ। ਪਰ ਅਜਿਹੇ ਲੋਕਾਂ ਰਾਹੀ ਪੈਦਾ ਹੋ ਰਿਹਾ ਡਰ ਤੇ ਸਹਿਮ ਦਾ ਮਾਹੌਲ ਕਾਬਿਜ ਧਿਰਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ…
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly