‘ਇਤਿਹਾਸ ਬੋਲਦਾ ਹੈ’ ਉੱਪਰ ਗੋਸ਼ਟੀ ਸਮਾਗਮ 30 ਮਾਰਚ ਨੂੰ

ਸੰਗਰੂਰ,  (ਸਮਾਜ ਵੀਕਲੀ)  (ਰਮੇਸ਼ਵਰ ਸਿੰਘ ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 30 ਮਾਰਚ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਲੇਖਕ ਭਵਨ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸਿਰਮੌਰ ਪੰਜਾਬੀ ਸਾਹਿਤਕਾਰ ਗੁਰਨਾਮ ਸਿੰਘ ਪ੍ਰਭਾਤ ਦੇ ਇਕਾਂਗੀ-ਸੰਗ੍ਰਹਿ ‘ਇਤਿਹਾਸ ਬੋਲਦਾ ਹੈ’ ਉੱਪਰ ਗੋਸ਼ਟੀ ਹੋਵੇਗੀ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਡਾ. ਮੀਤ ਖਟੜਾ ਅਤੇ ਡਾ. ਜਪਪ੍ਰੀਤ ਕੌਰ ਮੁੱਖ ਮਹਿਮਾਨ ਵਜੋੰ ਸ਼ਾਮਲ ਹੋਣਗੇ। ਉੱਘੇ ਲੇਖਕ ਅਤੇ ਆਲੋਚਕ ਨਿਰੰਜਣ ਬੋਹਾ ਪੁਸਤਕ ਸਬੰਧੀ ਪਰਚਾ ਪੜ੍ਹਨਗੇ। ਪੁਸਤਕ ਸਬੰਧੀ ਵਿਚਾਰ ਚਰਚਾ ਵਿੱਚ ਮੂਲ ਚੰਦ ਸ਼ਰਮਾ, ਬਲਬੀਰ ਲੌਂਗੋਵਾਲ, ਜੁਝਾਰ ਸਿੰਘ ਲੌਂਗੋਵਾਲ, ਕਰਮ ਸਿੰਘ ਜ਼ਖ਼ਮੀ ਅਤੇ ਹਾਜ਼ਰ ਸਾਹਿਤਕਾਰ ਹਿੱਸਾ ਲੈਣਗੇ। ਸਮਾਗਮ ਤੋਂ ਪਹਿਲਾਂ ਚੱਲ ਰਹੇ ਕਵਿਤਾ ਸਕੂਲ ਵਿੱਚ ਸੁਖਵਿੰਦਰ ਸਿੰਘ ਲੋਟੇ ਅਰੂਜ਼ ਸਬੰਧੀ ਜਾਣਕਾਰੀ ਦੇਣਗੇ। ਇਸ ਮੌਕੇ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਗੱਲ ਰੁਲ਼ਦੂ ਬਾਬੇ ਦੀ 
Next articleਸ਼ਹੀਦੇ ਆਜ਼ਮ ਸ੍ਰ: ਭਗਤ ਸਿੰਘ ਜੀ ਦੀ 111 ਫੁੱਟ ਉੱਚੀ ਪ੍ਰਤਿਮਾ ਹਿਤੂ ਪੈਦਲ ਯਾਤਰਾ